ETV Bharat / state

ਨਵੀਂ ਰਿਲੀਜ ਹੋਈ ਪੰਜਾਬੀ ਫਿਲ਼ਮ ਨੇ ਦਿਖਾਇਆ ਸਿਆਸਤ ਦਾ ਕਾਲਾ ਸੱਚ - punjabi movie teshan release

author img

By ETV Bharat Punjabi Team

Published : Apr 19, 2024, 12:48 PM IST

new punjabi upcoming movie teshan release  in amritsar 2024
ਨਵੀਂ ਰਿਲੀਜ ਹੋਈ ਪੰਜਾਬੀ ਫਿਲ਼ਮ ਨੇ ਦਿਖਾਇਆ ਸਿਆਸਤ ਦਾ ਕਾਲਾ ਸੱਚ

Punjabi Movie Teshan : ਪੰਜਾਬ ਦੇ ਲੋਕ ਅਸਕਰ ਹੀ ਭੇਡ ਚਾਲ ਚੱਲਦੇ ਨੇ ਜੇਕਰ ਇਹੀ ਲੋਕ ਸਿਆਸਤ ਅਤੇ ਸਿਸਟਮ ਨੂੰ ਸਮਝਣ ਲੱਗ ਜਾਣ ਤਾਂ ਬਹੁਤ ਕੁੱਝ ਬਦਲਿਆ ਜਾ ਸਕਦਾ ਹੈ। ਇਹ ਸ਼ਬਦ ਕਿਸ ਨੇ ਕਿੱਥੇ ਅਤੇ ਕਦੋਂ ਆਖੇ ਇਹ ਜਾਣਨ ਲਈ ਪੜ੍ਹੋ ਪੂਰੀ ਖ਼ਬਰ.....

ਨਵੀਂ ਰਿਲੀਜ ਹੋਈ ਪੰਜਾਬੀ ਫਿਲ਼ਮ ਨੇ ਦਿਖਾਇਆ ਸਿਆਸਤ ਦਾ ਕਾਲਾ ਸੱਚ

ਅੰਮ੍ਰਿਤਸਰ: ਪੰਜਾਬ ਦੀ ਸਿਆਸਤ 'ਤੇ ਆਧਾਰਿਤ ਇੱਕ ਪੰਜਾਬੀ ਫਿਲਮ 'ਟਸ਼ਨ' ਅੰਮ੍ਰਿਤਸਰ ਵਿੱਚ ਰਿਲੀਜ਼ ਹੋਈ। ਜਿਸ ਨੂੰ ਵੇਖਣ ਲਈ ਅਦਾਕਾਰ ਪਹੁੰਚੇ, ਉੱਥੇ ਹੀ ਨਾਲ ਰਾਜਨੀਤਿਕ ਲੀਡਰਾਂ ਵੱਲੋਂ ਵੀ ਆਪਣੀ ਸ਼ਮੂਲੀਅਤ ਦਰਜ ਕਰਵਾਈ ਗਈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਡਾਕਟਰ ਰਾਜ ਕੁਮਾਰ ਵੇਰਕਾ ਮੁੱਖ ਤੌਰ 'ਤੇ ਇਸ ਫਿਲਮ ਨੂੰ ਦੇਖਣ ਲਈ ਪਹੁੰਚੇ। ਇਸ 'ਚ ਸਿਆਸਦਾਨਾਂ ਦੀਆਂ ਕੋਝੀਆਂ ਚਾਲਾਂ ਅਤੇ ਆਮ ਲੋਕਾਂ ਨਾਲ ਹੁੰਦੇ ਧੱਕੇ ਨੂੰ ਦਿਖਾਇਆ ਗਿਆ ਹੈ।

ਮੈਂ ਸਿਸਟਮ ਦਾ ਹਿੱਸਾ ਨਹੀਂ ਰਿਹਾ: ਅੰਮ੍ਰਿਤਸਰ ਦੇ ਵਿਧਾਇਕ ਡਾਕਟਰ ਕੁੰਵਰ ਵਿਜੇ ਪ੍ਰਤਾਪ ਸਿੰਘ ਅਕਸਰ ਹੀ ਆਪਣੇ ਬਿਆਨਾਂ ਕਰਕੇ ਵਿਵਾਦਾਂ 'ਚ ਘਿਰਦੇ ਹੋਏ ਨਜ਼ਰ ਆਉਂਦੇ ਹਨ। ਇਸੇ ਤਰ੍ਹਾਂ ਦਾ ਹੀ ਬਿਆਨ ਹੁਣ ਇੱਕ ਵਾਰ ਫਿਰ ਤੋਂ ਕੰੁਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਸਿਸਟਮ ਦਾ ਹਿੱਸਾ ਨਹੀਂ ਰਿਹਾ, ਮੈੈਂ ਅਕਸਰ ਹੀ ਸਿਸਟਮ 'ਚ ਰਹਿ ਕੇ ਕੰਮ ਕੀਤਾ ਹੈ।ਉੱਥੇ ਉਹਨਾਂ ਕਿਹਾ ਕਿ ਜਦੋਂ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਤਾਂ ਉਸੇ ਵੇਲੇ ਵੀ ਜੋ ਧਾਰਨਾਵਾਂ ਸਨ ਉਹ ਸਾਰੀਆਂ ਉਹਨਾਂ ਵੱਲੋਂ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਖੁੱਲ੍ਹ ਕੇ ਬੋਲਿਆ ਗਈਆਂ ਸਨ ਅਤੇ ਇਸ ਫਿਲਮ ਦੇ ਵਿੱਚ ਵੀ ਹੂ-ਬ-ਹੂ-ਉਹੀ ਚੀਜ਼ਾਂ ਹੀ ਲਾਗੂ ਹੁੰਦੀਆਂ ਹੋਈਆਂ ਨਜ਼ਰ ਆਈਆਂ ਹਨ। ਉਹਨਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਿਸਟਮ ਨੂੰ ਸਮਝਣ ਦੀ ਲੋੜ ਹੈ ਜਦੋਂ ਸਿਸਟਮ ਸਾਡੇ ਹੱਥ ਵਿੱਚ ਹੋਵੇਗਾ ਤਾਂ ਉਸ ਦਿਨ ਹੀ ਅਸੀਂ ਜ਼ਰੂਰ ਕਾਮਯਾਬ ਹੋ ਜਾਵਾਂਗੇ ।

ਮੈਂ ਸਭ ਕੁੱਝ ਆਪਣੇ ਅੱਖੀਂ ਵੇਖਿਆ: ਉੱਥੇ ਹੀ ਦੂਸਰੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਭਾਈ ਮਨਜੀਤ ਸਿੰਘ ਵੱਲੋਂ ਵੀ ਇਸ ਫਿਲਮ ਦੀ ਸ਼ਲਾਘਾ ਕੀਤੀ ਗਈ ਅਤੇ ਉਹਨਾਂ ਨੇ ਕਿਹਾ ਕਿ ਇਸ ਫਿਲਮ ਵਿੱਚ ਇੱਕ ਦੋ ਅਗਰ ਸੀਨ ਕੱਟ ਦਿੱਤੇ ਜਾਣ ਤਾਂ ਫਿਲਮ ਵਿੱਚ ਕਾਫੀ ਕੁਝ ਸਿੱਖਣ ਨੂੰ ਮਿਿਲਆ ਹੈ ਅਤੇ ਉਹਨਾਂ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਜਦੋਂ ਉਹਨਾਂ ਦਾ ਸਮਾਂ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ 'ਤੇ ਮਾੜਾ ਸਮਾਂ ਚੱਲ ਰਿਹਾ ਸੀ ਉਸ ਵੇਲੇ ਹੀ ਸਿਆਸਤ ਇਸੇ ਤਰ੍ਹਾਂ ਹੀ ਨਜ਼ਰ ਆਈ ਸੀ, ਜਿਸ ਤਰ੍ਹਾਂ ਦੀ ਇਸ ਫਿਲਮ ਵਿੱਚ ਨਜ਼ਰ ਆ ਰਹੀ ਹੈ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਪੁਲਿਸ ਨੇ ਉਹਨਾਂ ਤੇ ਤਸ਼ੱਦਦ ਢਾਇਆ ਗਿਆ ਸੀ ਤਦ ਵੀ ਇਸੇ ਤਰ੍ਹਾਂ ਦਾ ਹੀ ਸਾਰਾ ਮਾਮਲਾ ਸਾਹਮਣੇ ਆਇਆ ਸੀ।

ਉਨ੍ਹਾਂ ਨੇ ਕਿਹਾ ਕਿ ਉਹਨਾਂ ਨੂੰ ਅਲੱਗ ਅਲੱਗ ਜੇਲ੍ਾਂ ਵਿੱਚ ਬੰਦ ਕੀਤਾ ਗਿਆ ਹਾਲਾਂਕਿ ਉਹਨਾਂ ਵੱਲੋਂ ਅੱਜ ਖੁਲਾਸਾ ਕਰਦੇ ਹੋਏ ਕਿਹਾ ਕਿ ਜਦੋਂ ਉਹਨਾਂ ਦੀ ਮੁਲਾਕਾਤ ਰਜੀਵ ਗਾਂਧੀ ਨਾਲ ਹੋਈ ਤਾਂ ਉਹਨਾਂ ਨੇ ਸਾਫ ਤੌਰ 'ਤੇ ਕਿਹਾ ਸੀ ਕਿ ਤੁਹਾਡੇ ਪਰਿਵਾਰਿਕ ਮੈਂਬਰਾਂ ਵੱਲੋਂ ਜੋ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ ਗਿਆ, ਉਹ ਸਰਾਸਰ ਗਲਤ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਮਾਫੀ ਮੰਗਣੀ ਚਾਹੀਦੀ ਹੈ। ਭਾਈ ਮਨਜੀਤ ਸਿੰਘ ਨੇ ਆਖਿਆ ਕਿ ਇਸੇ ਤਰ੍ਹਾਂ ਦੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਹਨ ਤਾਂ ਜੋ ਕਿ ਲੋਕ ਇਸ ਫਿਲਮ ਤੋਂ ਸੇਧ ਲੈ ਸਕਣ ਅਤੇ ਉਹਨਾਂ ਨੇ ਸਾਰੇ ਕਲਾਕਾਰਾਂ ਦਾ ਇਸ ਫਿਲਮ ਲਈ ਧੰਨਵਾਦ ਵੀ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.