ETV Bharat / state

ਰਵਨੀਤ ਬਿੱਟੂ ਦੀ ਕੋਠੀ ਵਿਵਾਦ 'ਤੇ ਨਗਰ ਨਿਗਮ ਦਾ ਜਵਾਬ, ਕਿਹਾ- ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਬਿੱਟੂ - Ravneet Bittu House dispute

author img

By ETV Bharat Punjabi Team

Published : May 15, 2024, 1:07 PM IST

Ravneet Bittu's House Dispute: ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਨੇ ਰਵਨੀਤ ਬਿੱਟੂ ਦੀ ਕੋਠੀ ਦੇ ਵਿਵਾਦ 'ਤੇ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੋਠੀ ਨੂੰ ਅਲਾਟ ਨਹੀਂ ਕਰਵਾਇਆ ਗਿਆ ਸੀ ਤੇ ਉਹ ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਜਿਸ ਕਾਰਨ ਨੋਟਿਸ ਭੇਜਿਆ ਗਿਆ ਸੀ

ਰਵਨੀਤ ਬਿੱਟੂ ਕੋਠੀ ਮਾਮਲਾ
ਰਵਨੀਤ ਬਿੱਟੂ ਕੋਠੀ ਮਾਮਲਾ (ETV BHARAT (ਲੁਧਿਆਣਾ, ਪੱਤਰਕਾਰ))

ਰਵਨੀਤ ਬਿੱਟੂ ਕੋਠੀ ਮਾਮਲਾ (ETV BHARAT (ਲੁਧਿਆਣਾ, ਪੱਤਰਕਾਰ))

ਲੁਧਿਆਣਾ : ਬੀਜੇਪੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੀ ਸਰਕਾਰੀ ਰਿਹਾਇਸ਼ ਇਸ ਸਮੇਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਜਿਸ ਨੂੰ ਬੇਸ਼ੱਕ ਕਾਰਪੋਰੇਸ਼ਨ ਵੱਲੋਂ ਕੁਝ ਦਿਨ ਪਹਿਲਾਂ ਖਾਲੀ ਕਰਵਾਇਆ ਗਿਆ ਹੈ। ਟੈਕਸ ਤੇ ਜ਼ੁਰਮਾਨੇ ਵਜੋਂ ਰਵਨੀਤ ਸਿੰਘ ਬਿੱਟੂ ਨੇ ਮੋਟੀ ਰਕਮ ਅਦਾ ਕੀਤੀ ਹੈ। ਰਵਨੀਤ ਬਿੱਟੂ ਵੱਲੋਂ ਇਸ ਮੁੱਦੇ 'ਤੇ ਮੌਜੂਦਾ ਸਰਕਾਰ ਅਤੇ ਪ੍ਰਸਾਸ਼ਨ 'ਤੇ ਸਾਜਿਸ਼ ਦੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਸਰਕਾਰੀ ਰਿਹਾਇਸ਼ ਵਿੱਚੋਂ ਕੱਢਣ ਦੀ ਗੱਲ ਕਹੀ ਸੀ। ਇਸ ਮਾਮਲੇ ਵਿੱਚ ਕਾਰਪੋਰੇਸ਼ਨ ਕਮਿਸ਼ਨਰ ਦੁਆਰਾ ਵੱਡੇ ਖੁਲਾਸੇ ਕੀਤੇ ਗਏ ਹਨ। ਉਥੈ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਨੇ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਰਵਨੀਤ ਬਿੱਟੂ ਅਤੇ ਕੁਤਾਹੀ ਕਰਨ ਵਾਲੇ ਅਧਿਕਾਰੀਆਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ।

ਨਗਰ ਨਿਗਮ ਕਮਿਸ਼ਨਰ ਨੇ ਦਿੱਤਾ ਜਵਾਬ: ਲੁਧਿਆਣਾ ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਦੱਸਿਆ ਕੀ ਰਵਨੀਤ ਸਿੰਘ ਬਿੱਟੂ ਇਸ ਕੋਠੀ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਰਹਿ ਰਹੇ ਸਨ। ਅਲਾਟਮੈਂਟ ਦਾ ਕੋਈ ਵੀ ਰਿਕਾਰਡ ਉਹਨਾਂ ਨੂੰ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਤੁਰੰਤ ਇਸ ਦਾ ਨਕਸ਼ਾ ਪਾਸ ਕਰਵਾ ਅਤੇ ਕਿਰਾਏ ਦੇ ਹਿਸਾਬ ਨਾਲ ਜੁਰਮਾਨਾ ਲਗਾ ਕੇ ਬਣਦੀ ਰਕਮ ਦਾ ਨੋਟਿਸ ਭੇਜਿਆ ਅਤੇ ਰਾਤ ਨੂੰ ਮੇਲ ਵੀ ਕੀਤੀ।

ਗੈਰ ਕਾਨੂੰਨੀ ਢੰਗ ਨਾਲ ਰਹਿ ਰਹੇ ਸਨ ਬਿੱਟੂ: ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਇਸ ਕੋਠੀ ਵਿੱਚ ਰਹਿ ਰਹੇ ਸਨ, ਇਸ ਦਾ ਕੋਈ ਵੀ ਰਿਕਾਰਡ ਉਹਨਾਂ ਨੂੰ ਹੁਣ ਤੱਕ ਨਹੀਂ ਮਿਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਨੂੰ ਲੈ ਕੇ ਜਿਨਾਂ ਅਧਿਕਾਰੀਆਂ ਵੱਲੋਂ ਇਸ ਮਾਮਲੇ ਦੇ ਵਿੱਚ ਅਣਗਹਿਲੀ ਕੀਤੀ ਗਈ ਹੈ, ਉਨਾਂ ਦੇ ਖਿਲਾਫ ਵਿਭਾਗੀ ਕਾਰਵਾਈ ਦੇ ਲਈ ਵੀ ਲਿਖਿਆ ਗਿਆ ਹੈ। ਨਗਰ ਨਿਗਮ ਦੇ ਕਮਿਸ਼ਨਰ ਨੇ ਕਿਹਾ ਕਿ ਅਸੀਂ ਇਸੇ ਕਰਕੇ ਇਸ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਤੋਂ ਬਾਅਦ ਹੀ ਇਹ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ ਨੇ ਨਾ ਹੀ ਕੋਠੀ ਦੀ ਅਲਾਟਮੈਂਟ ਡੀਸੀ ਦਫਤਰ ਤੋਂ ਲਈ ਸੀ ਅਤੇ ਨਾ ਹੀ ਕਾਰਪੋਰੇਸ਼ਨ ਤੋਂ ਮਨਜ਼ੂਰੀ ਲਈ ਸੀ।

AAP ਉਮੀਦਵਾਰ ਨੇ ਕੀਤੀ ਕਾਰਵਾਈ ਦੀ ਮੰਗ: ਉਧਰ ਕੋਠੀ ਦੇ ਮਾਮਲੇ ਨੂੰ ਲੈ ਕੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪੱਪੀ ਨੇ ਰਵਨੀਤ ਬਿੱਟੂ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਹੁਣ ਤਾਂ ਕਮਿਸ਼ਨਰ ਨੇ ਵੀ ਕਹਿ ਦਿੱਤਾ ਹੈ ਕਿ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਰਹਿ ਰਹੇ ਸਨ। ਉਹਨਾਂ ਕਿਹਾ ਕਿ ਸੰਵਿਧਾਨ ਦੀ ਸਹੁੰ ਵੀ ਰਵਨੀਤ ਬਿੱਟੂ ਨੇ ਝੂਠੀ ਖਾ ਲਈ ਹੈ। ਉਹਨਾਂ ਕਿਹਾ ਕਿ ਰਵਨੀਤ ਬਿੱਟੂ 'ਤੇ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਹੋਣਾ ਚਾਹੀਦਾ ਹੈ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਿੰਨਾਂ ਅਧਿਕਾਰੀਆਂ ਦੀ ਗਲਤੀ ਹੈ, ਉਹਨਾਂ 'ਤੇ ਵੀ ਐਕਸ਼ਨ ਹੋਣਾ ਚਾਹੀਦਾ ਹੈ। ਅਸ਼ੋਕ ਪੱਪੀ ਨੇ ਕਿਹਾ ਕਿ ਉਹ ਖੁਦ ਇੱਕ ਮੈਂਬਰ ਪਾਰਲੀਮੈਂਟ ਹੋਣ ਦੇ ਬਾਵਜੂਦ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.