ETV Bharat / state

ਮੋਗਾ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਗੁਰਗੇ ਕੀਤੇ ਕਾਬੂ, ਮਾਰੂ ਹਥਿਆਰਾਂ ਤੋਂ ਇਲਾਵਾ ਲਗਜ਼ਰੀ ਗੱਡੀਆਂ ਕੀਤੀਆਂ ਜ਼ਬਤ - Moga police arrested gangsters

author img

By ETV Bharat Punjabi Team

Published : Apr 10, 2024, 7:39 PM IST

DAVINDER BAMBIA GANG
ਮੋਗਾ ਪੁਲਿਸ ਨੇ ਗੈਂਗਸਟਰ ਦਵਿੰਦਰ ਬੰਬੀਆ ਗੈਂਗ ਦੇ 6 ਗੁਰਗੇ ਕੀਤੇ ਕਾਬੂ

ਮੋਗਾ ਪੁਲਿਸ ਨੇ ਵੱਡੀ ਕਾਮਯਾਬੀ ਹਾਸਿਲ ਕਰਦਿਆਂ ਦਵਿੰਦਰ ਬੰਬੀਹਾ ਗੈਂਗ ਨਾਲ ਸਬੰਧਿਤ 6 ਗੈਂਗਸਟਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਮੁਤਾਬਿਕ ਮੁਲਜ਼ਮਾਂ ਕੋਲੋਂ ਤਿੰਨ ਪਿਸਟਲ ਅਤੇ 2 ਲਗਜ਼ਰੀ ਗੱਡੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ।

ਵਿਵੇਕ ਸ਼ੀਲ ਸੋਨੀ,ਐੱਸਪੀ

ਮੋਗਾ: ਜ਼ਿਲ੍ਹਾ ਮੋਗਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਘੁੰਮ ਰਹੇ 6 ਗੈਂਗਸਟਰਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਕਾਬੂ ਕੀਤੇ ਗਏ ਮੁਲਜ਼ਮ ਬਦਨਾਮ ਦਵਿੰਦਰ ਬੰਬੀਹਾ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਹਨ। ਪੁਲਿਸ ਨੇ ਮੁਲਜ਼ਮਾਂ ਤੋਂ ਗੁਪਤ ਸੂਚਨਾ ਦੇ ਅਧਾਰ ਉੱਤੇ ਗ੍ਰਿਫ਼ਤਾਰੀ ਤੋਂ ਬਾਅਦ ਮਾਰੂ ਹਥਿਆਰਾਂ ਤੋਂ ਇਲਾਵਾ ਲਗਜ਼ਰੀ ਗੱਡੀਆਂ ਵੀ ਬਰਾਮਦ ਕੀਤੀਆਂ ਹਨ।



ਗੁਪਤ ਸੂਚਨਾ ਉੱਤੇ ਐਕਸ਼ਨ: ਇਸ ਮਾਮਲੇ ਸਬੰਧੀ ਮੋਗਾ ਦੇ ਐਸਐਸਪੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਮਹਿਣਾ ਦੇ ਬੱਸ ਸਟਾਪ 'ਤੇ 6 ਸ਼ੱਕੀ ਵਿਅਕਤੀ ਫਾਰਚੂਨਰ ਅਤੇ ਵਰਨਾ ਗੱਡੀਆਂ ਸਮੇਤ ਨਾਜਾਇਜ਼ ਹਥਿਆਰਾਂ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਨੀਅਤ ਨਾਲ ਖੜ੍ਹੇ ਹਨ। ਮੌਕੇ 'ਤੇ ਸੀ.ਆਈ.ਏ ਸਟਾਫ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਨੇ ਆਪਣੀ ਟੀਮ ਸਮੇਤ ਜਾਕੇ ਦਵਿੰਦਰ ਬੰਬੀਆ ਗਿਰੋਹ ਦੇ 6 ਮੈਬਰਾਂ ਨੂੰ ਕਾਬੂ ਅਤੇ ਅਤੇ ਇਨ੍ਹਾਂ ਕੋਲੋਂ ਨੂੰ 3 ਪਿਸਤੌਲ, ਇੱਕ ਦੇਸੀ ਕੱਟਾ, 5 ਕਾਰਤੂਸ, ਫਾਰਚੂਨਰ ਅਤੇ ਇੱਕ ਵਰਨਾ ਕਾਰ ਬਰਾਮਦ ਹੋਈਆਂ।

ਹਿਸਟਰੀ ਸ਼ੀਟਰ ਨੇ ਮੁਲਜ਼ਮ: ਫੜੇ ਗਏ ਮੁਲਜ਼ਮਾਂ ਵਿੱਚ ਲਵਪ੍ਰੀਤ ਸਿੰਘ, ਸੁਨੀਲ ਕੁਮਾਰ ਤੋਂ ਇਲਾਵਾ ਕਰਨ,ਵਿੱਕੀ ਗਾਂਧੀ, ਹੇਮਪ੍ਰੀਤ ਚੀਮਾ, ਸਾਹਿਲ ਸ਼ਰਮਾ ਸ਼ਾਲੂ ਜੋ ਲਵਪ੍ਰੀਤ ਸਿੰਘ ਅਤੇ ਸੁਨੀਲ ਕੁਮਾਰ ਦੇ ਗਿਰੋਹ ਵਿੱਚ ਕੰਮ ਕਰਦੇ ਸਨ ਅਤੇ ਇਹ ਸਭ ਦਵਿੰਦਰ ਬੰਬੀਆ ਗੈਂਗ ਦੇ ਮੈਂਬਰ ਹਨ। ਸਾਰੇ ਮੁਲਜ਼ਮ ਮੋਗਾ ਦੇ ਰਹਿਣ ਵਾਲੇ ਹਨ। ਥਾਣਾ ਮਹਿਣਾ ਵਿੱਚ 6 ਮੁਲਜ਼ਮਾਂ ਖ਼ਿਲਾਫ਼ ਧਾਰਾ 25(6)(7)-54-59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਵਿੱਕੀ ਗਾਂਧੀ ਖਿਲਾਫ ਮੋਗਾ ਜ਼ਿਲ੍ਹੇ 'ਚ 6 ਅਪਰਾਧਿਕ ਮਾਮਲੇ ਦਰਜ ਹਨ, ਸੁਨੀਲ ਕੁਮਾਰ ਖਿਲਾਫ ਮੋਗਾ ਦੇ ਵੱਖ-ਵੱਖ ਥਾਣਿਆਂ 'ਚ 13 ਅਪਰਾਧਿਕ ਮਾਮਲੇ ਦਰਜ ਹਨ, ਲਵਪ੍ਰੀਤ ਸਿੰਘ ਖਿਲਾਫ 1 ਅਪਰਾਧਿਕ ਮਾਮਲਾ ਦਰਜ ਹੈ। ਅੱਜ 6 ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿਆ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.