ETV Bharat / state

ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਸੜਕ ਹਾਦਸਾ; ਡਰਾਈਵਰ ਦੀ ਮੌਤ, ਕਰੀਬ 15 ਜਖ਼ਮੀ

author img

By ETV Bharat Punjabi Team

Published : Feb 18, 2024, 12:45 PM IST

Road Accident At Moga
Road Accident At Moga

Road Accident At Moga: ਮੋਗਾ ਵਿਖੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵੱਡਾ ਹਾਦਸਾ ਵਾਪਰਿਆ ਜਿਸ ਵਿੱਚ ਕਰੀਬ 15 ਜਣੇ ਜਖਮੀ ਹੋ ਗਏ, ਜਦਕਿ ਡਰਾਈਵਰ ਦੀ ਮੌਤ ਹੋ ਗਈ।

ਧਾਰਮਿਕ ਸਥਾਨ ਤੋਂ ਵਾਪਸ ਆ ਰਹੇ ਪਰਿਵਾਰ ਨਾਲ ਸੜਕ ਹਾਦਸਾ

ਮੋਗਾ: ਸ਼ਰਧਾਲੂਆਂ ਨਾਲ ਭਰੇ ਇੱਕ ਟੈਂਪੂ ਟਰੈਵਲ ਦੇ ਅੱਗੇ ਆਵਾਰਾ ਪਸ਼ੂ ਟਕਰਾ ਜਾਣ ਕਾਰਨ ਹਾਦਸਾ ਵਾਪਰੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। 16 ਦੇ ਕਰੀਬ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇਲਾਜ ਦੌਰਾਨ ਡਰਾਇਵਰ ਦੀ ਮੌਤ ਹੋ ਗਈ। ਹੋਰ ਗੰਭੀਰ ਜ਼ਖਮੀਆਂ ਨੂੰ ਫ਼ਰੀਦਕੋਟ ਮੈਡੀਕਲ ਕਾਲਜ ਰੈਫਰ ਕੀਤਾ ਗਿਆ ਹੈ। ਕਈ ਜਖਮੀਆਂ ਦਾ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਅਵਾਰਾ ਪਸ਼ੂ ਕਾਰਨ ਵਾਪਰਿਆ ਹਾਦਸਾ: ਜਾਣਕਾਰੀ ਅਨੁਸਾਰ ਮੋਗਾ ਦੇ ਪਿੰਡ ਖੋਸਾ ਰਣਸੀਂਹ ਕਲਾਂ ਦੇ ਦੋ ਪਰਿਵਾਰ, ਜਿਨ੍ਹਾਂ 'ਚੋਂ ਕੁਝ ਪ੍ਰਵਾਸੀ ਵੀ ਸਨ, ਇਹ ਲੋਕ ਅੰਦਾਪੁਰ ਅਤੇ ਫ਼ਤਿਹਗੜ੍ਹ ਸਾਹਿਬ ਦੀ ਯਾਤਰਾ ਲਈ ਗਏ ਸਨ। ਜਦੋਂ ਆਪਣੇ ਪਿੰਡ ਵਾਪਸ ਪਰਤ ਰਹੇ ਸਨ, ਤਾਂ ਇਨ੍ਹਾਂ ਦੀ ਟੈਂਪੂ ਟਰੈਵਲ ਨਾਲ ਹਾਦਸਾ ਵਾਪਰ ਗਿਆ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ, ਕਈ ਜਣੇ ਜਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਹਾਦਸਾ ਅਵਾਰਾ ਪਸ਼ੂ ਕਾਰਨ ਵਾਪਰਿਆ ਹੈ।

ਡਰਾਈਵਰ ਦੀ ਮੌਤ, ਪਰਿਵਾਰ ਜਖ਼ਮੀ: ਜਖ਼ਮੀਆਂ ਨੇ ਦੱਸਿਆ ਕਿ ਉਹ ਆਪਣੇ ਤਿੰਨ ਭਰਾਵਾਂ ਦੇ ਪਰਿਵਾਰ ਅਤੇ ਘਰ ਵਿੱਚ ਕੰਮ ਕਰਨ ਵਾਲਿਆਂ ਨੂੰ ਨਾਲ ਲੈ ਕੇ ਧਾਰਮਿਕ ਸਥਾਨ ਉੱਤੇ ਮਥਾ ਟੇਕਣ ਗਏ ਸੀ। ਉਨ੍ਹਾਂ ਦੱਸਿਆ ਕਿ ਹੱਸਦੇ-ਖੇਡਦੇ ਗਏ ਅਤੇ ਵਾਪਸ ਪਰਤ ਰਹੇ ਸੀ। ਅਚਾਨਕ ਪਿੰਡ ਤੋਂ ਕੁਝ ਦੂਰੀ ਉੱਤੇ ਇੱਕ ਅਵਾਰਾ ਪਸ਼ੂ ਉਨ੍ਹਾਂ ਦੇ ਟੈਂਪੂ ਟਰਾਲੇ ਦੇ ਸਾਹਮਣੇ ਆ ਗਿਆ ਜਿਸ ਕਾਰਨ ਗੱਡੀ ਦੀ ਟੱਕਰ ਹੋ ਗਈ ਅਤੇ ਪਲਟ ਗਿਆ।

ਇਸ ਟੱਕਰ ਵਿੱਚ ਗੱਡੀ ਵਿੱਚ ਸਵਾਰ ਪਰਿਵਾਰ ਦੇ ਸਾਰੇ ਕਰੀਬ 15 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਜਲਦ ਹਸਪਤਾਲ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਸਾਰੇ ਪਰਿਵਾਰ ਦੇ ਸੱਟਾਂ ਵੱਜੀਆਂ ਹਨ ਅਤੇ ਜ਼ੇਰੇ ਇਲਾਜ ਹਨ। ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਫਰੀਦਕੋਟ ਹਸਪਤਾਲ ਰੈਫਰ ਕੀਤਾ ਗਿਆ ਹੈ। ਉੱਥੇ ਹੀ, ਗੱਡੀ ਦੇ ਡਰਾਈਵਰ ਦੀ ਮੌਤ ਹੋ ਗਈ ਹੈ। ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਡਿਊਟੀ ਦੌਰਾਨ ਮੌਜੂਦ ਡਾਕਟਰ ਕੋਮਲ ਨੇ ਦੱਸਿਆ ਕਿ ਐਕਸੀਡੈਂਟ ਦਾ ਕੇਸ ਹੈ ਅਤੇ ਡਰਾਈਵਰ ਦੀ ਮੌਤ ਹੋ ਗਈ ਹੈ, ਜਦਕਿ ਬਾਕੀ ਹੋਰ ਪਰਿਵਾਰਿਕ ਮੈਂਬਰ ਜਖਮੀ ਹਨ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਦੀ ਹਾਲਤ ਗੰਭੀਰ ਹੈ, ਉਨ੍ਹਾਂ ਨੂੰ ਫ਼ਰੀਦਕੋਟ ਦੇ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.