ETV Bharat / state

ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵਾਲਾ ਬਾਗ ਭਾਈਆਂ 'ਚ ਲੱਗੀਆਂ ਰੌਣਕਾਂ

author img

By ETV Bharat Punjabi Team

Published : Mar 8, 2024, 1:54 PM IST

Maha Shivratri Festival: ਕਹਿੰਦੇ ਹਨ ਕਿ ਇਸ ਵਰਤ ਵਿੱਚ ਜੋ ਵੀ ਸ਼ਰਧਾਲੂ ਕੋਈ ਮਨੋਕਾਮਨਾ ਮੰਗਦਾ ਹੈ, ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾਲਾ ਬਾਗ ਭਾਈਆ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ। ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਦੇ ਲਈ ਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਖਾਸ ਪੂਜਾ ਦੀ ਸਮੱਗਰੀ ਵਰਤੀ ਜਾਂਦੀ ਹੈ।

maha Shivratri festival, there was excitement in Shivala Bagh Bhai
ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵਾਲਾ ਬਾਗ ਭਾਈਆਂ 'ਚ ਲੱਗੀਆਂ ਰੌਣਕਾਂ

ਸ਼ਿਵਰਾਤਰੀ ਦੇ ਤਿਉਹਾਰ ਮੌਕੇ ਸ਼ਿਵਾਲਾ ਬਾਗ ਭਾਈਆਂ 'ਚ ਲੱਗੀਆਂ ਰੌਣਕਾਂ

ਅੰਮ੍ਰਿਤਸਰ: ਸ਼ਿਵਰਾਤਰੀ ਦਾ ਤਿਉਹਾਰ ਹਰ ਸਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਅੱਜ ਮੰਦਿਰਾਂ ਵਿੱਚ ਸ਼ਰਧਾਲੂਆਂ ਦੀ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਸ਼ਰਧਾਲੂ ਮੰਦਿਰਾਂ ਵਿੱਚ ਭੋਲੇ ਬਾਬਾ ਦੇ ਦਰਸ਼ਨ ਅਤੇ ਪੂਜਾ ਅਰਚਨਾ ਵੀ ਕੀਤੀ ਜਾ ਰਹੀ ਹੈ। ਇੰਨ੍ਹਾਂ ਹੀ ਨਹੀਂ ਬਹੁਤ ਸਾਰੇ ਸ਼ਰਧਾਲੂ ਵਰਤ ਵੀ ਰੱਖਦੇ ਹਨ। ਕਹਿੰਦੇ ਹਨ ਕਿ ਇਸ ਵਰਤ ਵਿੱਚ ਜੋ ਵੀ ਸ਼ਰਧਾਲੂ ਕੋਈ ਮਨੋਕਾਮਨਾ ਮੰਗਦਾ ਹੈ, ਸ਼ਿਵ ਭੋਲੇ ਬਾਬਾ ਜ਼ਰੂਰ ਪੂਰੀ ਕਰਦੇ ਹਨ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਿਵਾਲਾ ਬਾਗ ਭਾਈਆ ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਦਿਨ ਭੋਲੇ ਬਾਬਾ ਦਾ ਵਿਆਹ ਮਾਤਾ ਪਾਰਵਤੀ ਦੇ ਨਾਲ ਹੋਇਆ ਸੀ। ਕਹਿੰਦੇ ਹਨ ਕਿ ਭੋਲੇ ਬਾਬਾ ਨੂੰ ਮਨਾਉਣ ਦੇ ਲਈ ਤੇ ਉਨ੍ਹਾਂ ਦੀ ਪੂਜਾ ਅਰਚਨਾ ਕਰਨ ਲਈ ਖਾਸ ਪੂਜਾ ਦੀ ਸਮੱਗਰੀ ਵਰਤੀ ਜਾਂਦੀ ਹੈ। ਖਾਸਕਰ ਬਿੱਲ ਪੱਤਰ ਚੜਾਏ ਜਾਂਦੇ ਨੇ ਅਤੇ ਗੰਗਾਜਲ ਨਾਲ ਅਭਿਸ਼ੇਕ ਕੀਤਾ ਜਾਂਦਾ ਹੈ।

ਸ਼ਿਵ-ਪਰਵਤੀ ਦਾ ਮਿਲਾਪ: ਇਸ ਮੌਕੇ ਜਦੋਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨ੍ਹਾਂ ਆਖਿਆ ਕਿ ਅੱਜ ਸ਼ਿਵ ਅਤੇ ਪਾਰਵਤੀ ਦਾ ਮਿਲਣ ਹੋਇਆ ਸੀ। ਇਸੇ ਕਾਰਨ ਬਹੁਤ ਉਤਸ਼ਾਹ ਨਾਲ ਸ਼ਿਵਰਾਤੀ ਨੂੰ ਮਨਾਇਆ ਜਾਂਦਾ ਹੈ। ਅਸੀਂ ਸਵੇਰ ਤੋਂ ਹੀ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਲੱਗ ਕੇ ਮਹਾਂਦੇਵ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਾਂ । ਸਾਨੂੰ ਇਸ ਦਿਨ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਕਿ ਸ਼ਿਵ ਪਾਰਵਤੀ ਦੇ ਵਿਆਹ ਦੀ ਘੜੀ ਆਵੇ ਤਾਂ ਅਸੀਂ ਮੰਦਿਰਾਂ ਦੇ ਵਿੱਚ ਪਹੁੰਚ ਕੇ ਮਹਾਦੇਵ ਦੇ ਦਰਸ਼ਨ ਕਰੀਏ । ਸਾਰਾ ਦਿਨ ਮੰਦਿਰਾਂ 'ਚ ਭਗਵਾਨ ਸ਼ਿਵ ਦਾ ਗੁਣਗਾਨ ਕੀਤਾ ਜਾਂਦਾ ਹੈ । ਝਾਕੀਆਂ ਕੱਢੀਆਂ ਜਾਂਦੀਆਂ ਹਨ। ਲੰਗਰ ਚਲਾਏ ਜਾਂਦੇ ਹਨ। ਇੰਨ੍ਹਾਂ ਹੀ ਨਹੀਂ ਭੰਗ ਦੀਆਂ ਮਿਠਾਇਆਂ ਅਤੇ ਪਕੌੜੇ ਬਣਾਏ ਜਾਂਦੇ ਹਨ। ਸ਼ਿਵਰਾਤੀ ਤੋਂ ਕਈ ਦਿਨ ਪਹਿਲਾਂ ਹੀ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.