ETV Bharat / bharat

ਜਾਣੋ, ਮਹਾਸ਼ਿਵਰਾਤਰੀ ਦਾ ਸ਼ੁਭ ਸਮਾਂ ਅਤੇ ਪੂਜਾ ਦੀ ਵਿਧੀ, ਇਸ ਦਿਨ ਭਗਵਾਨ ਸ਼ਿਵ ਨੂੰ ਭੇਟ ਕਰੋ ਇਹ ਚੀਜ਼ਾਂ

author img

By ETV Bharat Features Team

Published : Mar 6, 2024, 1:06 PM IST

Updated : Mar 8, 2024, 7:32 AM IST

Mahashivratri 2024: ਫੱਗਣ ਮਹੀਨੇ ਦੀ ਸ਼ਿਵਰਾਤਰੀ ਨੂੰ ਮਹਾਸ਼ਿਵਰਾਤਰੀ ਕਿਹਾ ਜਾਂਦਾ ਹੈ। ਇਸ ਵਾਰ ਮਹਾਸ਼ਿਵਰਾਤਰੀ 8 ਮਾਰਚ ਨੂੰ ਮਨਾਈ ਜਾਵੇਗੀ। ਪੁਰਾਣੀਆ ਮਾਨਤਾਵਾਂ ਅਨੁਸਾਰ, ਫੱਗਣ ਕ੍ਰਿਸ਼ਨ ਚਤੁਰਦਸ਼ੀ ਨੂੰ ਹੀ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਇਸ ਕਾਰਨ ਮਹਾਸ਼ਿਵਰਾਤਰੀ ਨੂੰ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ।

Mahashivratri 2024
Mahashivratri 2024

ਹੈਦਰਾਬਾਦ: 8 ਮਾਰਚ ਨੂੰ ਮਹਾਸ਼ਿਵਰਾਤਰੀ ਦਾ ਤਿਓਹਾਰ ਮਨਾਇਆ ਜਾ ਰਿਹਾ ਹੈ। ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦੀ ਪੂਜਾ ਦਾ ਸਭ ਤੋ ਵੱਡਾ ਤਿਓਹਾਰ ਹੈ। ਮੰਨਿਆ ਜਾਂਦਾ ਹੈ ਕਿ ਇਸ ਤਰੀਕ ਨੂੰ ਹੀ ਭਗਵਾਨ ਸ਼ਿਵ ਅਤੇ ਮਾਤਾ ਪਾਰਵਤੀ ਦਾ ਵਿਆਹ ਹੋਇਆ ਸੀ। ਮਹਾਸ਼ਿਵਰਾਤਰੀ ਦੇ ਦਿਨ ਸ਼ਰਧਾਲੂ ਮਹਾਦੇਵ ਲਈ ਵਰਤ ਰੱਖਦੇ ਹਨ। ਮਹਾਸ਼ਿਵਰਾਤਰੀ ਦਾ ਤਿਓਹਾਰ ਫੱਗਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਚਤੁਰਦਸ਼ੀ ਤਰੀਕ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਭਗਤੀ ਅਤੇ ਪੂਰੇ ਮਨ ਨਾਲ ਵਰਤ ਰੱਖਣ ਵਾਲੇ ਲੋਕਾਂ ਤੋਂ ਮਹਾਦੇਵ ਜ਼ਰੂਰ ਖੁਸ਼ ਹੁੰਦੇ ਹਨ। ਮਹਾਸ਼ਿਵਰਾਤਰੀ ਦਾ ਇਹ ਦਿਨ ਹਰ ਤਰ੍ਹਾਂ ਦੇ ਸ਼ੁੱਭ ਕੰਮ ਕਰਨ ਲਈ ਵਧੀਆ ਮੰਨਿਆ ਜਾਂਦਾ ਹੈ।

ਮਹਾਸ਼ਿਵਰਾਤਰੀ ਦਾ ਤਿਓਹਾਰ ਕਦੋ ਮਨਾਇਆ ਜਾਵੇਗਾ?: ਹਿੰਦੂ ਪੰਚਾਂਗ ਅਨੁਸਾਰ, ਇਸ ਵਾਰ ਮਹਾਸ਼ਿਵਰਾਤਰੀ 8 ਮਾਰਚ ਨੂੰ ਆ ਰਹੀ ਹੈ। ਇਸ ਦਿਨ ਸ਼ੁੱਕਰ ਪ੍ਰਦੋਸ਼ ਵਰਤ ਵੀ ਆ ਰਿਹਾ ਹੈ। ਧਾਰਮਿਕ ਮਾਨਤਾਵਾਂ ਅਨੁਸਾਰ, ਪ੍ਰਦੋਸ਼ ਵਰਤ ਰੱਖਣ ਨਾਲ ਭਗਵਾਨ ਸ਼ਿਵ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਅਤੇ ਆਪਣੇ ਸ਼ਰਧਾਲੂਆਂ ਤੋਂ ਖੁਸ਼ ਹੁੰਦੇ ਹਨ।

ਮਹਾਸ਼ਿਵਰਾਤਰੀ ਦਾ ਮੁਹੂਰਤ: ਮਹਾਸ਼ਿਵਰਾਤਰੀ ਦੀ ਚਤੁਰਦਸ਼ੀ ਤਰੀਕ ਦੀ ਸ਼ੁਰੂਆਤ 8 ਮਾਰਚ ਰਾਤ 9:57 ਮਿੰਟ 'ਤੇ ਹੋਵੇਗੀ ਅਤੇ ਸਮਾਪਤ ਸ਼ਾਮ 6:17 ਮਿੰਟ 'ਤੇ ਹੋਵੇਗਾ। ਉਦੈ ਤਿਥੀ ਅਨੁਸਾਰ, ਮਹਾਸ਼ਿਵਰਾਤਰੀ 8 ਮਾਰਚ ਨੂੰ ਹੀ ਮਨਾਈ ਜਾਵੇਗੀ ਅਤੇ ਪੂਜਾ ਨਿਸ਼ਚਿਤ ਸਮੇਂ ਦੌਰਾਨ ਹੀ ਕੀਤੀ ਜਾਂਦੀ ਹੈ।

  1. ਨਿਸ਼ਚਿਤ ਸਮੇਂ: 8 ਮਾਰਚ ਰਾਤ 12:05 ਮਿੰਟ ਤੋਂ ਲੈ ਕੇ 9 ਮਾਰਚ ਰਾਤ 12:56 ਮਿੰਟ ਤੱਕ।
  2. ਪਹਿਲੇ ਘੰਟੇ ਦੀ ਪੂਜਾ ਦਾ ਸਮਾਂ: 8 ਮਾਰਚ ਸ਼ਾਮ 6:25 ਮਿੰਟ ਅਤੇ ਸਮਾਪਤ ਰਾਤ 9:28 ਮਿੰਟ।
  3. ਦੂਜੇ ਘੰਟੇ ਦੀ ਪੂਜਾ ਦਾ ਸਮਾਂ: 8 ਮਾਰਚ ਨੂੰ ਰਾਤ 9:28 ਮਿੰਟ 'ਤੇ ਸ਼ੁਰੂ ਅਤੇ ਸਮਾਪਤ 9 ਮਾਰਚ ਨੂੰ ਰਾਤ 12:31 ਮਿੰਟ।
  4. ਤੀਜੇ ਘੰਟੇ ਦੀ ਪੂਜਾ ਦਾ ਸਮਾਂ: 8 ਮਾਰਚ ਨੂੰ ਰਾਤ 12:31 ਮਿੰਟ ਤੋਂ ਸ਼ੁਰੂ ਅਤੇ ਸਮਾਪਤ ਸਵੇਰੇ 3:34 ਵਜੇ।
  5. ਚੌਥੇ ਘੰਟੇ ਦੀ ਪੂਜਾ ਦਾ ਸਮਾਂ: ਸਵੇਰੇ 3:34 ਮਿੰਟ ਤੋਂ ਲੈ ਕੇ ਸਵੇਰੇ 6:37 ਮਿੰਟ ਤੱਕ।

ਮਹਾਸ਼ਿਵਰਾਤਰੀ ਦੀ ਪੂਜਾ ਵਿਧੀ: ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਦੀ ਮੂਰਤੀ ਨੂੰ ਪੰਚਾਮ੍ਰਿਤ ਨਾਲ ਇਸ਼ਨਾਨ ਕਰਵਾਓ। ਇਸ ਤੋਂ ਬਾਅਦ ਕੇਸਰ ਭੇਟ ਕਰੋ। ਇਸ ਦਿਨ ਸਾਰੀ ਰਾਤ ਦੀਵਾ ਜਗਾਓ। ਚੰਦਨ ਦਾ ਤਿਲਕ ਲਗਾਓ। ਵੇਲ ਦੇ ਪੱਤੇ, ਭੰਗ, ਧਤੂਰਾ, ਗੰਨੇ ਦਾ ਰਸ, ਤੁਲਸੀ, ਜਾਇਫਲ, ਫਲ, ਮਿਠਿਆਈ, ਮਿੱਠਾ ਪਾਨ, ਅਤਰ ਅਤੇ ਦਾਨ ਚੜ੍ਹਾਓ। ਅੰਤ ਵਿੱਚ ਕੇਸਰ ਵਾਲੀ ਖੀਰ ਚੜ੍ਹਾਓ ਅਤੇ ਪ੍ਰਸ਼ਾਦ ਵੰਡੋ। ਓਮ ਨਮੋ ਭਗਵਤੇ ਰੁਦ੍ਰਾਯ, ਓਮ ਨਮਹ: ਸ਼ਿਵਾਯ ਰੁਦ੍ਰਾਯ ਸ਼ੰਭਵਾਯ ਭਵਾਨੀਪਤੇ ਨਮੋ ਨਮ: ਮੰਤਰਾਂ ਦਾ ਜਾਪ ਕਰੋ। ਇਸ ਦਿਨ ਸ਼ਿਵ ਪੁਰਾਣ ਦਾ ਪਾਠ ਜ਼ਰੂਰ ਕਰੋ।

ਮਹਾਸ਼ਿਵਰਾਤਰੀ ਦੇ ਦਿਨ ਭਗਵਾਨ ਸ਼ਿਵ ਨੂੰ ਭੇਟ ਕਰੋ ਇਹ ਚੀਜ਼ਾਂ: ਇਸ ਦਿਨ ਭਗਵਾਨ ਸ਼ਿਵ ਨੂੰ ਤਿੰਨ ਪੱਤਿਆ ਵਾਲਾ ਬੇਲਪੱਤਰ ਚੜ੍ਹਾਓ। ਭਗਵਾਨ ਸ਼ੰਕਰ ਨੂੰ ਭੰਗ ਬਹੁਤ ਪਸੰਦ ਹੈ। ਇਸ ਲਈ ਮਹਾਸ਼ਿਵਰਾਤਰੀ ਦੇ ਦਿਨ ਭੰਗ ਨੂੰ ਦੁੱਧ 'ਚ ਮਿਲਾ ਕੇ ਸ਼ਿਵਲਿੰਗ 'ਤੇ ਚੜ੍ਹਾਓ। ਭਗਵਾਨ ਸ਼ਿਵ ਨੂੰ ਧਤੂਰਾ ਅਤੇ ਗੰਨੇ ਦਾ ਰਸ ਚੜ੍ਹਾਓ। ਇਸ ਨਾਲ ਜੀਵਨ ਵਿੱਚ ਖੁਸ਼ੀਆਂ ਆਉਦੀਆਂ ਹਨ। ਪਾਣੀ 'ਚ ਗੰਗਾ ਜਲ ਮਿਲਾ ਕੇ ਸ਼ਿਵਲਿੰਗ 'ਤੇ ਚੜ੍ਹਾਓ। ਇਸ ਨਾਲ ਮਾਨਸਿਕ ਪਰੇਸ਼ਾਨੀ ਦੂਰ ਹੁੰਦੀ ਹੈ।

Last Updated : Mar 8, 2024, 7:32 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.