ETV Bharat / state

ਮੁੱਖ ਮੰਤਰੀ ਮਾਨ ਦੇ ਐਲਾਨ 'ਤੇ ਪ੍ਰਾਪਰਟੀ ਡੀਲਰਾਂ ਅਤੇ ਲੋਕਾਂ ਨੇ ਪ੍ਰਗਟਾਈ ਖੁਸ਼ੀ, ਨਾਲ ਹੀ ਆਖੀ ਇਹ ਗੱਲ

author img

By ETV Bharat Punjabi Team

Published : Feb 6, 2024, 4:20 PM IST

ਮੁੱਖ ਮੰਤਰੀ ਮਾਨ ਸਰਕਾਰ ਦੇ ਇਕ ਹੋਰ ਫੈਸਲੇ ਬਾਰੇ ਮੁੱਖ ਮੰਤਰੀ ਨੇ ਅਧਿਕਾਰਿਕ ਟਵਿਟਰ ਹੈਂਡਲ ਤੋਂ ਟਵੀਟ ਕੀਤਾ ਅਤੇ ਐਲਾਨ ਕੀਤਾ ਕਿ ਹੁਣ ‘ਪੰਜਾਬ ‘ਚ ਹਰ ਕਿਸਮ ਦੀਆਂ ਰਜਿਸਟਰੀਆਂ ਤੇ NOC ਵਾਲੀ ਸ਼ਰਤ ਖਤਮ ਹੋ ਰਹੀ ਹੈ। ਇਸ ਸਬੰਧੀ ਪ੍ਰਾਪਰਟੀ ਡੀਲਰਾਂ ਅਤੇ ਆਮ ਲੋਕਾਂ ਵਿੱਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ।

Property dealers and people expressed their happiness on the announcement of Chief Minister Mann
ਮੁੱਖ ਮੰਤਰੀ ਮਾਨ ਦੇ ਐਲਾਨ 'ਤੇ ਪ੍ਰਾਪਰਟੀ ਡੀਲਰਾਂ ਅਤੇ ਲੋਕਾਂ ਨੇ ਪ੍ਰਗਟਾਈ ਖੁਸ਼ੀ

ਮੁੱਖ ਮੰਤਰੀ ਮਾਨ ਦੇ ਐਲਾਨ 'ਤੇ ਪ੍ਰਾਪਰਟੀ ਡੀਲਰਾਂ ਅਤੇ ਲੋਕਾਂ ਨੇ ਪ੍ਰਗਟਾਈ ਖੁਸ਼ੀ, ਨਾਲ ਹੀ ਆਖੀ ਇਹ ਗੱਲ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਟਵੀਟ ਕਰਕੇ ਕੀਤੇ ਗਏ ਵੱਡੇ ਐਲਾਨ ਤੋਂ ਬਾਅਦ ਰੀਅਲ ਸਟੇਟ ਕਾਰੋਬਾਰੀ ਅਤੇ ਕੋਲੋਨਾਈਜ਼ਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ। ਹਰ ਕੋਈ ਭਗਵੰਤ ਮਾਨ ਦੇ ਇਸ ਫੈਸਲੇ ਦੀ ਸ਼ਲਾਘਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਵੱਡੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਕਿਉਂਕਿ ਰਜਿਸਟਰੀ ਬਿਨਾਂ ਐਨਓਸੀ ਨਾ ਹੋਣ ਕਰਕੇ ਛੋਟੇ ਪਲਾਟ ਹੋਲਡਰਾਂ ਨੂੰ ਕਾਫੀ ਸਮੱਸਿਆਵਾਂ ਆ ਰਹੀਆਂ ਸਨ। ਉਹਨਾਂ ਨੇ ਕਿਹਾ ਕਿ ਹੁਣ ਐਨਓਸੀ ਦੀ ਰਜਿਸਟਰੀ ਕਰਾਉਣ ਲਈ ਲੋੜ ਨਹੀਂ ਹੋਵੇਗੀ। ਜਿਸ ਨਾਲ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਅਤੇ ਨਾਲ ਹੀ ਸਾਡਾ ਕੰਮ ਵੀ ਚੱਲ ਸਕੇਗਾ।

ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ: ਇਸ ਮੌਕੇ ਉਹਨਾਂ ਕਿਹਾ ਕਿ ਅਸੀਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕਰਾਂਗੇ ਕਿ ਇਸ ਸਬੰਧੀ ਜਲਦ ਹੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਡਾ ਕੰਮ ਕਾਰ ਲਗਭਗ ਬੰਦ ਹੋਣ ਦੇ ਕੰਢੇ ਸੀ ਪਰ ਸੀ ਐਮ ਨੇ ਐਲਾਨ ਕਰਕੇ ਅੱਜ ਵੱਡੀ ਰਾਹਤ ਦਿੱਤੀ ਹੈ। ਰੀਅਲ ਅਸਟੇਟ ਕਾਰੋਬਾਰੀ ਨਵਦੀਪ ਨਵੀ ਨੇ ਕਿਹਾ ਅਸੀਂ ਬੀਤੇ ਦਿਨੀਂ ਹੀ ਇਸ ਸਬੰਧੀ ਬੈਠਕ ਕੀਤੀ ਸੀ ਅਤੇ ਇਹ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ਤੱਕ ਪੁੱਜਿਆ ਅਤੇ ਅੱਜ ਸੀ ਐਮ ਮਾਨ ਨੇ ਇਹ ਐਲਾਨ ਕੀਤਾ।

ਪ੍ਰਾਪਰਟੀ ਡੀਲਰਾਂ ਨੇ ਪਹਿਲਾਂ ਵੀ ਕੀਤੀ ਸੀ ਮੰਗ: ਉਨ੍ਹਾਂ ਕਿਹਾ ਕਿ ਸਾਡਾ ਕੰਮ ਕਾਰ ਲਗਭਗ ਬੰਦ ਹੋਣ ਦੇ ਕੰਢੇ ਸੀ ਪਰ ਸੀ ਐਮ ਨੇ ਐਲਾਨ ਕਰਕੇ ਅੱਜ ਵੱਡੀ ਰਾਹਤ ਦਿੱਤੀ ਹੈ। ਰੀਅਲ ਅਸਟੇਟ ਕਾਰੋਬਾਰੀ ਨਵਦੀਪ ਨਵੀ ਨੇ ਕਿਹਾ ਅਸੀਂ ਬੀਤੇ ਦਿਨੀਂ ਹੀ ਇਸ ਸਬੰਧੀ ਬੈਠਕ ਕੀਤੀ ਸੀ ਅਤੇ ਇਹ ਮੁੱਦਾ ਚੁੱਕਿਆ ਸੀ। ਜਿਸ ਤੋਂ ਬਾਅਦ ਇਹ ਮਾਮਲਾ ਚੰਡੀਗੜ੍ਹ ਤੱਕ ਪੁੱਜਿਆ ਅਤੇ ਅੱਜ ਸੀ ਐਮ ਮਾਨ ਨੇ ਇਹ ਐਲਾਨ ਕੀਤਾ। ਉੱਥੇ ਹੀ ਆਮ ਲੋਕਾਂ ਨੇ ਵੀ ਇਸ ਨੂੰ ਚੰਗਾ ਫੈਸਲਾ ਦੱਸਦੇ ਹੋਏ ਕਿਹਾ ਹੈ ਕਿ ਖਾਸ ਕਰਕੇ ਗਰੀਬ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਐਨ ਓ ਸੀ ਲੈਣ ਦੇ ਲਈ ਹੀ ਉਨ੍ਹਾਂ ਨੂੰ ਗਲਾਡਾ ਦੇ ਧੱਕੇ ਖਾਣੇ ਪੈ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸੀ ਐਮ ਮਾਨ ਨੇ ਜਿਹੜਾ ਐਲਾਨ ਕੀਤਾ ਹੈ। ਉਹ ਸ਼ਲਾਘਾਯੋਗ ਹੈ। ਪਰ ਇਸ ਐਲਾਨ ਨੂੰ ਹੁਣ ਜਲਦ ਹੀ ਲਾਗੂ ਵੀ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਲੋਕਾਂ ਦੇ ਹੀ ਕੰਮ ਨਹੀਂ ਹੋ ਰਹੇ ਸਨ ਜਦੋਂ ਕੇ ਪੈਸਿਆਂ ਵਾਲਿਆਂ ਦੇ ਕੰਮ ਹੋ ਜਾਂਦੇ ਸਨ।

ਰਜਿਸਟਰੀਆਂ ਦੇ ਲਈ ਐਨ ਓ ਸੀ ਦੀ ਲੋੜ ਨਹੀਂ ਹੋਵੇਗੀ: ਇਸ ਦੌਰਾਨ ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਰਾਹਤ ਮਿਲਣੀ ਚਾਹੀਦੀ ਹੈ। ਕਬਿਲੇਗੋਰ ਹੈ ਕੇ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਸੀ ਕੇ ਜਲਦ ਹੀ ਅਸੀਂ ਰਜਿਸਟਰੀਆਂ ਦੇ ਲਈ ਐਨ ਓ ਸੀ ਦੀ ਲੋੜ ਨੂੰ ਬੰਦ ਕਰ ਦੇਵਾਂਗੇ ਉਨ੍ਹਾ ਅੱਗੇ ਲਿਖਿਆ ਕੇ ਬਾਕੀ ਡੀਟੇਲ ਜਲਦ ਹੀ ਸਾਂਝੀ ਕੀਤੀ ਜਾਵੇਗੀ। ਹਾਲਾਂਕਿ ਇਸ ਤੋਂ ਪਹਿਲਾਂ ਵੀ ਸੀ ਐਮ ਮਾਨ ਨੇ ਲੁਧਿਆਣਾ 'ਚ ਕਾਰੋਬਾਰੀਆਂ ਦੇ ਨਾਲ ਬੈਠਕ ਦੌਰਾਨ ਐਲਾਨ ਕੀਤਾ ਸੀ ਕੇ ਮੀਟਰ ਦੇ ਲਈ ਐਨ ਓ ਸੀ ਲੋੜ ਨਹੀਂ ਹੋਵੇਗੀ ਪਰ ਇਸ ਸਬੰਧੀ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਹੁਣ ਲੋਕਾਂ ਨੇ ਅਤੇ ਕਾਲੋਨਾਈਜ਼ਰਾਂ ਨੇ ਅਪੀਲ ਕੀਤੀ ਹੈ ਕੇ ਜਲਦ ਹੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.