ETV Bharat / state

ਲੁਧਿਆਣਾ ਐੱਸਟੀਐੱਫ ਨੇ 66 ਕਿੱਲੋ ਅਫੀਮ ਸਮੇਤ ਸਕਾਰਪੀਓ ਗੱਡੀ ਅਤੇ ਦੋ ਤਸਕਰਾਂ ਨੂੰ ਕੀਤਾ ਕਾਬੂ

author img

By ETV Bharat Punjabi Team

Published : Feb 17, 2024, 6:48 AM IST

Updated : Feb 17, 2024, 7:43 AM IST

ਲੁਧਿਆਣਾ ਵਿੱਚ ਸਪੈਸ਼ਲ ਟਾਸਕ ਫੋਰਸ ਨੇ 66 ਕਿੱਲੋ ਅਫੀਮ ਸਮੇਤ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਨਾਕਾਬੰਦੀ ਦੌਰਾਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

Ludhiana STF arrested Scorpio vehicle and two smugglers with 66 kg of opium
ਲੁਧਿਆਣਾ ਐੱਸਟੀਐੱਫ ਨੇ 66 ਕਿੱਲੋ ਅਫੀਮ ਸਮੇਤ ਸਕਾਰਪੀਓ ਗੱਡੀ ਅਤੇ ਦੋ ਤਸਕਰਾਂ ਨੂੰ ਕੀਤਾ ਕਾਬੂ

ਸਨੇਹਦੀਪ ਸ਼ਰਮਾ, ਏਆਈਜੀ ਐਸਟੀਐਫ

ਲੁਧਿਆਣਾ: ਐੱਸਟੀਐੱਫ ਰੇਂਜ ਪੁਲਿਸ ਨੇ ਸਾਹਨੇਵਾਲ ਦੁਰਾਹਾ ਮੇਨ ਹਾਈਵੇ ਉੱਤੇ ਨਾਕੇਬੰਦੀ ਦੌਰਾਨ ਕਾਰ ਸਵਾਰ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਉਨ੍ਹਾਂ ਦੀ ਗੱਡੀ ਵਿੱਚੋਂ 66 ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਜਾਂਚ ਦੌਰਾਨ ਖੁਲਾਸਾ ਕੀਤਾ ਕਿ ਇਹ ਝਾਰਖੰਡ ਤੋਂ ਲਿਆ ਕੇ ਭਾਰੀ ਮਾਤਰਾ ਵਿੱਚ ਅਫੀਮ ਲੁਧਿਆਣਾ ਸ਼ਹਿਰ ਵਿਖੇ ਗਾਹਕਾਂ ਨੂੰ ਸਪਲਾਈ ਦੇ ਲਈ ਜਾ ਰਹੇ ਸਨ। ਜਿਸ ਦੇ ਚੱਲਦਿਆਂ ਇਹਨਾਂ ਖਿਲਾਫ ਐੱਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਪੁਲਿਸ ਨੇ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਟੀਮ ਦਾ ਗਠਨ ਕਰਕੇ ਦੁਰਾਹਾ ਤੋਂ ਸਾਹਨੇਵਾਲ ਮੇਨ ਹਾਈਵੇ ਉੱਤੇ ਸਕਾਰਪੀਓ ਗੱਡੀ ਵਿੱਚ ਆਉਂਦੇ ਇਹਨਾਂ ਨੌਜਵਾਨਾਂ ਨੂੰ ਰੋਕਿਆ ਤਾਂ ਤਲਾਸ਼ੀ ਦੌਰਾਨ ਇਹਨਾਂ ਪਾਸੋਂ 66 ਕਿੱਲੋ ਅਫੀਮ ਬਰਾਮਦ ਕੀਤੀ ਗਈ ਹੈ। ਐੱਸਟੀਐੱਫ ਅਧਿਕਾਰੀ ਮਗਰੋਂ ਜਦੋਂ ਇਹਨਾਂ ਕੋਲੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਮੰਨਿਆ ਕਿ ਮੁਲਜ਼ਮ ਯੂਪੀ ਅਤੇ ਝਾਰਖੰਡ ਤੋਂ ਅਫੀਮ ਲਿਆ ਕੇ ਲੁਧਿਆਣਾ ਵਿੱਚ ਵੱਖ-ਵੱਖ ਜਗ੍ਹਾ ਉੱਤੇ ਤਸਕਰੀ ਕਰਦੇ ਸਨ। ਪੁਲਿਸ ਮੁਤਾਬਿਕ ਤਸਕਰ ਯੂਪੀ ਅਤੇ ਝਾਰਖੰਡ ਤੋਂ ਇੱਕ ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਦੇ ਨਾਲ ਅਫੀਮ ਨੂੰ ਲਿਆ ਕੇ ਲੁਧਿਆਣਾ ਵਿੱਚ ਪਰਚੂਨ ਦੇ ਰੇਟ ਉੱਤੇ 2 ਲੱਖ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਸੀ। ਇਹਨਾਂ ਤਸਕਰਾਂ ਦੇ ਖਿਲਾਫ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।



ਐਸਟੀਐਫ ਵੱਲੋਂ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਤਸਕਰ ਗੁਰਦੇਵ ਸਿੰਘ ਗੱਡੀਆਂ ਦੇ ਖਰੀਦਣ ਵੇਚਣ ਦਾ ਕੰਮ ਕਰਦਾ ਸੀ ਅਤੇ ਨਾਲ ਹੀ ਉਹ ਪਿਛਲੇ ਪੰਜ ਸਾਲ ਤੋਂ ਅਫੀਮ ਵੀ ਵੇਚਦਾ ਸੀ। ਉਹ ਖੁਦ ਵੀ ਅਫੀਮ ਖਾਣ ਦਾ ਆਦੀ ਹੈ, ਉੱਥੇ ਹੀ ਦੂਜਾ ਮੁਲਜ਼ਮ ਤਜਿੰਦਰ ਸਿੰਘ ਜੋ ਕਿ ਟਰੱਕ ਡਰਾਈਵਰ ਦਾ ਕੰਮ ਕਰਦਾ ਹੈ, ਉਹ ਪਿਛਲੇ ਚਾਰ ਸਾਲ ਤੋਂ ਇਹ ਕੰਮ ਕਰ ਰਿਹਾ ਸੀ, ਉਹ ਵੀ ਇਸ ਨਸ਼ੇ ਦਾ ਆਦੀ ਹੈ। ਮੁਲਜ਼ਮਾਂ ਤੋਂ ਖੁਲਾਸਾ ਹੋਇਆ ਹੈ ਕਿ ਇਹ ਅਫੀਮ ਯੂਪੀ ਬਨਾਰਸ ਤੋਂ ਲਗਭਗ ਇਕ ਲੱਖ 10 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਦੇ ਨਾਲ ਖਰੀਦ ਕੇ ਲੈ ਕੇ ਆਏ ਸਨ। ਇਸ ਤੋਂ ਅੱਗੇ ਉਹਨਾਂ ਨੇ ਲਗਭਗ ਦੋ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਪਰਚੂਨ ਦੇ ਮੁਤਾਬਿਕ ਵੇਚਣਾ ਸੀ।




Last Updated :Feb 17, 2024, 7:43 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.