ETV Bharat / state

ਲੁਧਿਆਣਾ ਲਾਡੋਵਾਲ ਟੋਲ 'ਤੇ ਦੂਜੇ ਦਿਨ ਵੀ ਡਟੇ ਕਿਸਾਨ, ਹੁਣ 22 ਫਰਵਰੀ ਤੱਕ ਟੋਲ ਰਹਿਣਗੇ ਮੁਫ਼ਤ

author img

By ETV Bharat Punjabi Team

Published : Feb 18, 2024, 7:10 PM IST

Ludhiana Ladowal toll : ਸਰਕਾਰ ਖਿਲਾਫ਼ ਰੋਸ ਪ੍ਰਦਸ਼ਨ ਕਰਦੇ ਹੋਏ ਕਿਸਾਨਾਂ ਵੱਲੋਂ 22 ਫਰਵਰੀ ਤੱਕ ਟੋਲ ਫ੍ਰੀ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਅੱਜ ਦੀ ਮੀਟਿੰਗ 'ਤੇ ਲੱਗੀਆਂ ਹੋਈਆਂ ਹਨ।ਪੜ੍ਹੋ ਪੂਰੀ ਖ਼ਬਰ

Ludhiana Ladowal toll farmers who persisted for the second day too
ਲੁਧਿਆਣਾ ਲਾਡੋਵਾਲ ਟੋਲ ਤੇ ਦੂਜੇ ਦਿਨ ਵੀ ਡਟੇ ਕਿਸਾਨ

ਲੁਧਿਆਣਾ ਲਾਡੋਵਾਲ ਟੋਲ ਤੇ ਦੂਜੇ ਦਿਨ ਵੀ ਡਟੇ ਕਿਸਾਨ

ਲੁਧਿਆਣਾ: ਪੰਜਾਬ ਸੰਯੁਕਤ ਕਿਸਾਨ ਮੋਰਚੇ ਦੀ ਲੁਧਿਆਣਾ ਵਿੱਚ ਬੈਠਕ ਹੋਈ । ਜਿੱਥੇ ਅਹਿਮ ਫੈਸਲਾ ਲਿਆ ਗਿਆ ਹੈ ਕਿ 22 ਫਰਵਰੀ ਤੱਕ ਟੋਲ ਪਲਾਜ਼ੇ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਮੁਫ਼ਤ ਰਹਿਣਗੇ। ਉਥੇ ਦੂਜੇ ਪਾਸੇ ਪੰਜਾਬ ਦੇ ਸਭ ਤੋਂ ਮਹਿੰਗੇ ਲੁਧਿਆਣਾ ਲਾਡੋਵਾਲ ਦੇ ਟੋਲ ਪਲਾਜ਼ਾ 'ਤੇ ਦੂਜੇ ਦਿਨ ਵੀ ਕਿਸਾਨ ਡਟੇ ਹੋਏ ਹਨ। ਕਿਸਾਨਾਂ ਵੱਲੋਂ ਪੱਕਾ ਮੋਰਚਾ ਲਾਡੋਵਾਲ ਟੋਲ ਪਲਾਜ਼ਾ 'ਤੇ ਲਗਾਇਆ ਗਿਆ ਹੈ। ਜਿਸ ਤੋਂ ਬਾਅਦ ਆਵਾਜਾਈ ਲਈ ਇਹ ਟੋਲ ਪਲਾਜਾ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਹੈ।

ਸਭ ਤੋਂ ਮਹਿੰਗਾ ਟੋਲ: ਇਸ ਟੋਲ ਪਲਾਜ਼ਾ 'ਤੇ ਇੱਕ ਪਾਸੇ ਤੋਂ ਜਾਣ ਦਾ ਕਿਰਾਇਆ 215 ਦੇ ਕਰੀਬ ਹੈ। ਕਿਸਾਨ ਜਥੇਬੰਦੀਆਂ ਦਾ ਮੰਨਣਾ ਹੈ ਕਿ ਇਸ ਦੇ ਨਾਲ ਜਦੋਂ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗੇਗਾ ਤਾਂ ਉਹ ਖੁਦ ਹੀ ਕਿਸਾਨਾਂ ਦੀਆਂ ਹਾਕੀ ਮੰਗਾਂ ਮੰਨਣਗੇ ਅਤੇ ਇਸ ਦੇ ਨਾਲ ਸਰਕਾਰ 'ਤੇ ਦਬਾਵ ਬਣੇਗਾ। ਇਸ ਦੌਰਾਨ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਅਸੀਂ ਡਟੇ ਹੋਏ ਹਾਂ ਅੱਜ ਦੀ ਅੱਗੇ ਮੀਟਿੰਗ ਵਿੱਚ ਜਿਸ ਤਰ੍ਹਾਂ ਦਾ ਫੈਸਲਾ ਹੋਵੇਗਾ ਉਸੇ ਤਰ੍ਹਾਂ ਨਾਲ ਉਹਨਾਂ ਵੱਲੋਂ ਅੱਗੇ ਦੀ ਰਣਨੀਤੀ ਬਣਾਈ ਜਾਵੇਗੀ।

ਹੁਣ ਤੱਕ ਮਮਲੇ ਨਹੀਂ ਹੋਏ ਹੱਲ: ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਪਰ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ। ਕਿਸਾਨ ਆਗੂਆਂ ਨੇ ਇਸ ਦੌਰਾਨ ਲੜਕੀ ਵੱਲੋਂ ਕਾਰ 'ਚ ਕਿਸਾਨਾਂ ਨਾਲ ਬਦਸਲੂਕੀ ਕਰਨ ਦੀ ਵੀਡਿਓ 'ਤੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨੂੰ ਭੜਕਾਇਆ ਜਾ ਰਿਹਾ ਹੈ ਪਰ ਸਾਡਾ ਇਹ ਮੰਤਵ ਨਹੀਂ ਹੈ । ਉਨ੍ਹਾਂ ਕਿਹਾ ਕਿ ਸਰਕਾਰ ਤਾਂ ਚਾਹੁੰਦੀ ਹੈ ਕੇ ਸਾਡਾ ਸੰਘਰਸ਼ ਖਤਮ ਹੋ ਜਾਵੇ ਇਸ ਲਈ ਉਹ ਕਈ ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ ਪਰ ਅਸੀਂ ਆਪਣਾ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਜਾਰੀ ਰੱਖਾਂਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.