ETV Bharat / state

ਲੋਕ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਦੇ ਚੋਣ ਮਨੋਰਥ ਨੂੰ ਲੈ ਕੇ ਖਾਸ ਮੰਗ, ਜਾਣੋ, ਕਿਉਂ ਅਹਿਮ ਹੈ ਕਾਰੋਬਾਰੀਆਂ ਦੀ ਇਹ ਡਿਮਾਂਡ - Lok Sabha Election 2024 Manifesto

author img

By ETV Bharat Punjabi Team

Published : Mar 31, 2024, 12:41 PM IST

Updated : Mar 31, 2024, 12:59 PM IST

Lok Sabha Election 2024 Manifesto : 2024 ਲੋਕ ਸਭਾ ਚੋਣਾਂ ਦੇ ਲਈ ਕਾਰੋਬਾਰੀਆਂ ਵੱਲੋਂ ਵੱਖ-ਵੱਖ ਪਾਰਟੀਆਂ ਨੂੰ ਚੋਣ ਮੈਨੀਫੈਸਟੋ ਵਿੱਚ ਆਪਣੀਆਂ ਤਜਵੀਜ਼ਾਂ ਸ਼ਾਮਿਲ ਕਰਨ ਲਈ ਪੱਤਰ ਭੇਜੇ ਗਏ। ਕਾਰੋਬਾਰੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਦਿੰਦੀਆਂ ਧੋਖਾ ਦਿੰਦੀਆਂ ਹਨ. ਇਸ ਲਈ ਚੋਣ ਮਨੋਰਥ ਪੱਤਰ ਨੂੰ ਕਾਨੂੰਨੀ ਪੱਤਰ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਵਲੋਂ ਦਖਲ ਦੇਣ ਦੀ ਮੰਗ ਕੀਤੀ।

Lok Sabha Election 2024 Manifesto
Lok Sabha Election 2024 Manifesto

ਜਾਣੋ, ਕਿਉਂ ਅਹਿਮ ਹੈ ਕਾਰੋਬਾਰੀਆਂ ਦੀ ਇਹ ਡਿਮਾਂਡ

ਲੁਧਿਆਣਾ: 2024 ਲੋਕ ਸਭਾ ਚੋਣਾਂ ਲਈ ਆਦਰਸ਼ ਚੋਣ ਜਾਬਤਾ ਲੱਗ ਚੁੱਕਾ ਹੈ ਅਤੇ ਜਲਦ ਹੀ ਵੱਖ-ਵੱਖ ਪੜਾਅ ਦੇ ਤਹਿਤ ਆਮ ਚੋਣਾਂ ਦੇ ਲਈ ਵੋਟਿੰਗ ਦਾ ਸਿਲਸਿਲਾ ਵੀ ਸ਼ੁਰੂ ਹੋ ਜਾਵੇਗਾ, ਪਰ ਵੋਟਿੰਗ ਤੋਂ ਪਹਿਲਾਂ ਸਾਰੀਆਂ ਹੀ ਪਾਰਟੀਆਂ ਵੱਲੋਂ ਆਪੋ ਆਪਣੇ ਹੱਕ ਦੇ ਵਿੱਚ ਪ੍ਰਚਾਰ ਕੀਤਾ ਜਾਂਦਾ ਹੈ। ਖਾਸ ਤੌਰ ਉੱਤੇ ਚੋਣ ਮਨੋਰਥ ਪੱਤਰ ਤਿਆਰ ਕੀਤੇ ਜਾਂਦੇ ਹਨ ਜਿਸ ਵਿੱਚ ਪਾਰਟੀ ਆਪਣਾ ਵਿਜ਼ਨ ਅਤੇ ਆਉਣ ਵਾਲੇ ਪੰਜ ਸਾਲਾਂ ਦੇ ਵਿੱਚ ਦੇਸ਼ ਦੇ ਵਿਕਾਸ ਲੋਕਾਂ ਦੇ ਭਵਿੱਖ ਅਤੇ ਸਮਾਜ ਦੀ ਸਿਰਜਣਾ ਲਈ ਕਿਸ ਤਰ੍ਹਾਂ ਦੇ ਕੰਮ ਕਰੇਗੀ ਉਸ ਦੀ ਝਲਕ ਪੇਸ਼ ਕਰਦੀ ਹੈ। ਪਰ, ਪਿਛਲੇ ਕੁਝ ਸਾਲਾਂ ਦੇ ਵਿੱਚ ਵਾਅਦਿਆਂ ਅਤੇ ਦਾਅਵਿਆਂ ਦੇ ਕਰਕੇ ਚੋਣ ਮਨੋਰਥ ਪੱਤਰ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਚੁੱਕੇ ਹਨ।

Lok Sabha Election 2024 Manifesto
ਕਾਰੋਬਾਰੀਆਂ ਦੀਆਂ ਤਜਵੀਜ਼ਾਂ

ਚੋਣ ਮਨੋਰਥ ਨੂੰ ਲੈ ਕੇ ਖਾਸ ਮੰਗ: ਸੱਤਾ ਵਿੱਚ ਆਉਣ ਤੋਂ ਬਾਅਦ ਸਿਆਸੀ ਪਾਰਟੀਆਂ ਵੱਲੋਂ ਆਪਣੇ ਵੱਲੋਂ ਕੀਤੇ ਵਾਅਦੇ ਅਤੇ ਦਾਵੇ ਪੂਰੇ ਨਾ ਕਰਨ ਦੇ ਕਰਕੇ ਲੋਕਾਂ ਦੇ ਵਿੱਚ ਮਲਾਲ ਵੇਖਣ ਨੂੰ ਮਿਲਦਾ ਹੈ। ਖਾਸ ਕਰਕੇ ਵੱਖ-ਵੱਖ ਵਰਗ ਇਸ ਦਾ ਵਿਰੋਧ ਕਰਦਾ ਹੈ ਅਤੇ ਲਗਾਤਾਰ ਇਸ ਦੀ ਮੰਗ ਕਰਦਾ ਆ ਰਿਹਾ ਹੈ ਕਿ ਚੋਣ ਪ੍ਰਬੰਧਕ ਪੱਤਰ ਨੂੰ ਲੀਗਲ ਡਾਕੂਮੈਂਟ ਬਣਾਇਆ ਜਾਵੇ। ਇਸ ਸਬੰਧੀ ਮਾਣਯੋਗ ਸੁਪਰੀਮ ਕੋਰਟ ਅਤੇ ਚੋਣ ਕਮਿਸ਼ਨ ਕੋਈ ਨਾ ਕੋਈ ਫੈਸਲਾ ਜਰੂਰ ਲਵੇ। ਇਸੇ ਦੇ ਤਹਿਤ ਕਾਰੋਬਾਰੀਆਂ ਵੱਲੋਂ ਆਪਣਾ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਖਾਸ ਕਰਕੇ MSMEs ਇੰਡਸਟਰੀ ਨੂੰ ਪਹੁੰਚਾਉਣ ਦੇ ਲਈ ਇਹ ਤਜਵੀਜ਼ਾਂ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਨ ਲਈ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨੂੰ ਭੇਜੀਆਂ ਗਈਆਂ ਹਨ।

Lok Sabha Election 2024 Manifesto
ਕਾਰੋਬਾਰੀਆਂ ਦੀਆਂ ਤਜਵੀਜ਼ਾਂ

ਚੋਣ ਮਨੋਰਥ ਪੱਤਰ ਦੀਆਂ ਤਜਵੀਜ਼ਾਂ: ਚੈਂਬਰ ਆਫ ਇੰਡਸਟਰੀਅਲ ਅੰਡਰਟੇਕਿੰਗ ਕਮਰਸ਼ੀਅਲ ਵੱਲੋਂ ਆਪਣਾ ਹੀ ਚੋਣ ਮਨੋਰਥ ਪੱਤਰ ਦੀਆਂ ਤਜਵੀਜ਼ਾਂ ਕਿਸੇ ਰਾਜਨੀਤਿਕ ਪਾਰਟੀ ਤੇ ਆਗੂ ਦੇ ਉਨ੍ਹਾਂ ਕੋਲ ਆਉਣ ਤੋਂ ਪਹਿਲਾਂ ਹੀ ਸਾਰੀਆਂ ਹੀ ਪਾਰਟੀਆਂ ਨੂੰ ਭੇਜ ਦਿੱਤੀਆਂ ਹਨ। ਇਸ ਸਬੰਧੀ ਬਕਾਇਦਾ ਚੇਂਬਰ ਵੱਲੋਂ ਇੱਕ ਬੈਠਕ ਕਰਕੇ ਇੰਡਸਟਰੀ ਦੀਆਂ ਤਜਵੀਜਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ। ਸੀਆਈਸੀਯੂ ਦੇ ਪ੍ਰਧਾਨ ਉਪਕਾਰ ਸਿੰਘ ਅਹੂਜਾ ਅਤੇ ਚੈਂਬਰ ਦੇ ਹੋਰਨਾਂ ਮੈਂਬਰਾਂ ਵੱਲੋਂ ਚੋਣਾਂ ਦੇ ਵਿੱਚ ਜਾਰੀ ਕੀਤੇ ਜਾਣ ਵਾਲੇ ਚੋਣ ਮਨੋਰਥ ਪੱਤਰ ਸਬੰਧੀ ਮੰਗ ਕੀਤੀ ਗਈ ਹੈ ਕਿ ਇਸ ਨੂੰ ਸੁਪਰੀਮ ਕੋਰਟ ਜਾਂ ਫਿਰ ਚੋਣ ਕਮਿਸ਼ਨ ਲੀਗਲ ਡਾਕੂਮੈਂਟ ਵਜੋ ਮੰਨੇ ਤਾਂ ਜੋ ਕੋਈ ਵੀ ਪਾਰਟੀ ਜੇਕਰ ਚੋਣਾਂ ਤੋਂ ਪਹਿਲਾਂ ਕੋਈ ਵੀ ਵਾਅਦਾ ਕਰਦੀ ਹੈ, ਤਾਂ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਉਨ੍ਹਾਂ ਵਾਅਦਿਆਂ ਨੂੰ ਪੂਰਾ ਕਰੇ। ਨਾ ਕਿ ਸਿਰਫ ਚੋਣਾਂ ਦੇ ਦੌਰਾਨ ਹੀ ਲੋਕਾਂ ਨੂੰ ਲੁਭਾਵਣੇ ਵਾਅਦੇ ਕਰਨ ਤੋਂ ਬਾਅਦ ਸੱਤਾ ਵਿੱਚ ਆਉਣ ਤੋਂ ਬਾਅਦ ਮੁੱਕਰ ਜਾਵੇ।

Lok Sabha Election 2024 Manifesto
ਕਾਰੋਬਾਰੀ

ਐਮਐਸਐਮਈ ਦੀ ਮੰਗ: ਸਾਡੇ ਦੇਸ਼ ਦੇ ਵਿੱਚ ਐਮਐਸਐਮਈ ਨੂੰ ਕਾਰੋਬਾਰ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਹੈ ਅਤੇ ਪਿਛਲੇ ਕੁਝ ਸਾਲਾਂ ਦੇ ਵਿੱਚ ਐਮਐਸਐਮਈ ਸੈਕਟਰ ਦੇ ਅੰਦਰ ਕਾਫੀ ਘਾਟੇ ਵੇਖਣ ਨੂੰ ਮਿਲ ਰਹੇ ਹਨ। ਹਾਲਾਂਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਐਮਐਸਐਮਈ ਖੇਤਰ ਨੂੰ ਹੋਰ ਮਜਬੂਤ ਕਰਨ ਲਈ ਜਰੂਰ ਨਵੀਆਂ ਸਕੀਮਾਂ ਕੱਢੀਆਂ ਜਾਂਦੀਆਂ ਹਨ। ਇਸ ਸਬੰਧੀ ਲੁਧਿਆਣਾ ਦੇ ਕਾਰੋਬਾਰੀ ਨੇ ਕਿਹਾ ਹੈ ਕਿ ਸਭ ਤੋਂ ਜਰੂਰੀ ਹੈ ਕਿ ਐਮਐਸਐਮਈ ਵਿਭਾਗ ਦਾ ਬਜਟ ਵਧਾਇਆ ਜਾਵੇ, ਤਾਂ ਜੋ ਇਸ ਦੇ ਅੰਦਰ ਆਉਣ ਵਾਲੇ ਲਾਭਪਾਤਰੀਆਂ ਨੂੰ ਮਿਲਣ ਵਾਲੀਆਂ ਸਕੀਮਾਂ ਅਤਾ ਫਾਇਦਾ ਹੋ ਸਕੇ।

Lok Sabha Election 2024 Manifesto
ਕਾਰੋਬਾਰੀ

ਕਾਰੋਬਾਰੀਆਂ ਨੇ ਕਿਹਾ ਕਿ ਸਭ ਤੋਂ ਵੱਡਾ ਮੁੱਦਾ 43 ਬੀ ਇਨਕਮ ਟੈਕਸ ਦਾ ਹੈ ਜਿਸ ਨੂੰ ਸੁਖਾਲਾ ਕਰਨ ਲਈ ਉਪਰਾਲੇ ਕੀਤੇ ਜਾਣ ਉਹਨਾਂ ਨੇ ਹੋਰ ਵੀ ਕੁਝ ਆਪਣੀਆਂ ਮੰਗਾਂ ਦੀ ਸੂਚੀ ਬਣਾਈ ਹੈ। ਇਸ ਤੋਂ ਪਹਿਲਾਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਕਾਰੋਬਾਰੀ ਨੂੰ ਚੋਣ ਮਨੋਰਥ ਪੱਤਰ ਦੇ ਵਿੱਚ ਤਜਵੀਜ਼ਾ ਰੱਖਣ ਦੇ ਲਈ ਸੁਝਾਅ ਵੀ ਮੰਗੇ ਗਏ ਸਨ। ਸਾਰੇ ਹੀ ਸੁਝਾ ਇੰਡਸਟਰੀ ਵੱਲੋਂ ਇੱਕ ਜੁੱਟ ਹੋ ਕੇ ਰੱਖੇ ਗਏ ਹਨ ਅਤੇ ਖੁਦ ਹੀ ਰਾਜਨੀਤਿਕ ਪਾਰਟੀਆਂ ਨੂੰ ਭੇਜੇ ਗਏ ਹਨ, ਤਾਂ ਜੋ ਅਜਿਹੀਆਂ ਤਸਵੀਰਾਂ ਨੂੰ ਚੋਣ ਮਨੋਰਥ ਪੱਤਰ ਦੇ ਵਿੱਚ ਸ਼ਾਮਿਲ ਕੀਤਾ ਜਾਵੇ।

Last Updated :Mar 31, 2024, 12:59 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.