ETV Bharat / state

ਸ੍ਰੀ ਅਨੰਦਪੁਰ ਸਾਹਿਬ ਦੇ ਫੌਜੀ ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਹੋਈ ਮੌਤ ਦਾ ਮਾਮਲਾ ਗਰਮਾਇਆ, ਪਰਿਵਾਰ ਨੇ ਇੰਡੀਅਨ ਆਰਮੀ ਉੱਤੇ ਲਾਏ ਗੰਭੀਰ ਇਲਜ਼ਾਮ - family questioned the Indian Army

author img

By ETV Bharat Punjabi Team

Published : Mar 29, 2024, 6:42 PM IST

ਇੰਡੀਅਨ ਆਰਮੀ ਦੀ 26 ਬਟਾਲੀਅਨ ਪੰਜਾਬ ਦੇ ਜਵਾਨ ਸੁਖਵਿੰਦਰ ਸਿੰਘ ਦੀ ਗਲੇਸ਼ੀਅਰ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ।ਬਟਾਲੀਅਨ ਨੇ ਇਸ ਮੌਤ ਨੂੰ ਖੁਦਕੁਸ਼ੀ ਦੱਸਿਆ ਪਰ ਪਰਿਵਾਰ ਦਾ ਇਲਜ਼ਾਮ ਹੈ ਕਿ ਆਰਮੀ ਵੱਲੋਂ ਮੌਤ ਦੇ ਅਸਲ ਕਾਰਣ ਨਹੀਂ ਦੱਸ ਜਾ ਰਹੇ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਫੌਜੀ ਪੁੱਤ ਬਹੁਤ ਖੁਸ਼ ਸੀ ਇਸ ਲਈ ਉਹ ਖੁਦਕੁਸ਼ੀ ਨਹੀਂ ਕਰ ਸਕਦਾ।

death of soldier Sukhwinder Singh
ਸੁਖਵਿੰਦਰ ਸਿੰਘ ਦੀ ਡਿਊਟੀ ਦੌਰਾਨ ਹੋਈ ਮੌਤ ਦਾ ਮਾਮਲਾ ਗਰਮਾਇਆ

ਇੰਡੀਅਨ ਆਰਮੀ ਉੱਤੇ ਪਰਿਵਾਰ ਦਾ ਇਲਜ਼ਾਮ

ਰੋਪੜ: ਜ਼ਿਲ੍ਹਾ ਰੋਪੜ ਦੀ ਤਹਿਸੀਲ ਸ੍ਰੀ ਅਨੰਦਪੁਰ ਸਾਹਿਬ ਅਧੀਨ ਪੈਂਦੇ ਪਿੰਡ ਹੀਰਪੁਰ ਦੇ ਫੌਜੀ ਜਵਾਨ ਸੁਖਵਿੰਦਰ ਸਿੰਘ ( 26 ਬਟਾਲੀਅਨ ਪੰਜਾਬ, ਉਮਰ 23 ਸਾਲ) ਦੀ ਮੌਤ ਦੇ ਮਾਮਲੇ ਵਿੱਚ ਪਰਿਵਾਰ ਵੱਲੋਂ ਭਾਰਤੀ ਆਰਮੀ ਦੇ ਅਫਸਰਾਂ ਉੱਤੇ ਆਪਣੇ ਪੁੱਤਰ ਦੀ ਮੌਤ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਜਾ ਰਹੇ ਹਨ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ 24 ਮਾਰਚ ਨੂੰ ਆਰਮੀ ਦੀ ਯੂਨਿਟ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਬੇਟੇ ਨੇ ਖੁਦਕੁਸ਼ੀ ਕੀਤੀ ਹੈ।

ਖੁਦਕੁਸ਼ੀ ਸਬੰਧੀ ਨਹੀਂ ਕੋਈ ਸਬੂਤ: ਪਰਿਵਾਰ ਮੁਤਾਬਿਕ ਫੋਨ ਆਉਣ ਤੋਂ ਪਹਿਲਾਂ ਉਸੇ ਦਿਨ ਉਨ੍ਹਾਂ ਦੇ ਬੇਟੇ ਦੀ ਪਰਿਵਾਰਕ ਮੈਬਰਾਂ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਦਾ ਬੇਟਾ ਬਿਲਕੁਲ ਖੁਸ਼ ਸੀ ਪਰ ਰਾਤ ਨੂੰ ਫੌਜ ਵੱਲੋਂ ਆਈ ਇੱਕ ਫੋਨ ਕਾਲ ਨੇ ਉਨ੍ਹਾਂ ਉੱਤੇ ਦੁੱਖਾਂ ਦ ਪਹਾੜ ਢਾਹ ਦਿੱਤਾ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੇਟਾ ਕਦੇ ਵੀ ਸੁਸਾਇਡ ਨਹੀਂ ਕਰ ਸਕਦਾ। ਲਗਾਤਾਰ ਬੇਨਤੀ ਕਰਨ ਦੇ ਬਾਵਜੂਦ ਆਰਮੀ ਦੇ ਅਫ਼ਸਰਾਂ ਵੱਲੋਂ ਉਨ੍ਹਾਂ ਨੂੰ ਖੁਦਕੁਸ਼ੀ ਸਬੰਧੀ ਕੋਈ ਵੀ ਸਬੂਤ ਨਹੀਂ ਦਿੱਤੇ ਗਏ।

ਖੁਦਕੁਸ਼ੀ ਦਾ ਮੱਥੇ ਮੜਿਆ ਜਾ ਰਿਹਾ ਕਲੰਕ: ਪਰਿਵਾਰਕ ਮੈਬਰਾਂ ਨੇ ਇਲਜ਼ਾਮ ਲਾਇਆ ਕੇ ਜਾਣ ਬੁੱਝ ਕੇ ਅਫ਼ਸਰਾਂ ਵੱਲੋ ਮੌਤ ਦਾ ਅਸਲ ਸੱਚ ਲਕਾਉਂਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰਿਵਾਰਕ ਮੈਬਰਾਂ ਨੇ ਕਿਹਾ ਕਿ ਕਿਸੇ ਸਾਜ਼ਿਸ਼ ਅਧੀਨ ਉਨ੍ਹਾਂ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰਿਆ ਹੈ। ਮਾਪਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਆਰਮੀ ਵੱਲੋ ਪੈਸੇ ਦੀ ਲੋੜ ਨਹੀਂ ਸਗੋਂ ਜਿਹੜਾ ਕਲੰਕ ਅਫ਼ਸਰਾਂ ਵੱਲੋਂ ਉਹਨਾਂ ਦੇ ਪੁੱਤਰ ਉੱਤੇ ਲਾਇਆ ਗਿਆ ਹੈ ਉਸ ਨੂੰ ਧੋਇਆ ਜਾਵੇ ਅਤੇ ਇਸ ਮਾਮਲੇ ਵਿਚ ਸੱਚ ਨੂੰ ਬਾਹਰ ਲਿਆਂਦਾ ਜਾਵੇ।



ਪਰਿਵਾਰ ਨੇ ਨਹੀਂ ਰੱਖੀ ਲਾਸ਼: ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ ਸਥਾਨਕ ਲੋਕਾਂ ਨੇ ਵੀ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸਥਾਨਕ ਪ੍ਰਸ਼ਾਸਨ, ਪੰਜਾਬ ਸਰਕਾਰ, ਆਰਮੀ ਦੇ ਅਫਸਰ ਅਤੇ ਕੇਂਦਰ ਸਰਕਾਰ ਜਲਦ ਦਖਲ ਦੇ ਕੇ ਪਰਿਵਾਰ ਨੂੰ ਇਨਸਾਫ਼ ਦੇਵੇ ਤਾਂ ਜੋਂ ਸ਼ਹੀਦ ਫੌਜੀ ਸੁਖਵਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾ ਸਕੇ। ਸੁਖਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਡੈਡ ਬਾਡੀ ਨੂੰ ਜੱਦੀ ਪਿੰਡ ਲਿਆਂਦਾ ਗਿਆ ਸੀ ਪਰ ਕਿਉਕਿ ਪਰਿਵਾਰ ਮੁਤਾਬਿਕ ਇਸ ਮਾਮਲੇ ਵਿੱਚ ਬਹੁਤ ਕੁੱਝ ਲੁਕੋਇਆ ਜਾ ਰਿਹਾ ਹੈ ਇਸ ਲਈ ਪਰਿਵਾਰ ਨੇ ਸੁਖਵਿੰਦਰ ਦੀ ਮ੍ਰਿਤਕ ਦੇਹ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਜਿਸਦੇ ਚੱਲਦਿਆਂ ਉਸਦੀ ਮ੍ਰਿਤਕ ਦੇਹ ਵਾਪਿਸ ਚੰਡੀਮੰਦਰ ਕਮਾਂਡ ਹਸਪਤਾਲ ਭੇਜ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਪਰਿਵਾਰ ਅਤੇ ਸਥਾਨਕ ਲੋਕਾਂ ਵੱਲੋ ਧਰਨਾ ਵੀ ਲਾਇਆ ਗਿਆ ਸੀ ਪਰ ਹੁਣ ਤੱਕ ਉਨ੍ਹਾਂ ਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ।




ETV Bharat Logo

Copyright © 2024 Ushodaya Enterprises Pvt. Ltd., All Rights Reserved.