ETV Bharat / state

ਹਰਸਿਮਰਤ ਕੌਰ ਬਾਦਲ ਦਾ 'ਆਪ' 'ਤੇ ਤੰਜ਼, ਕਿਹਾ- ਪੰਜਾਬ ਨੂੰ ਕੇਂਦਰ ਕੋਲ ਸੀਐੱਮ ਮਾਨ ਅਤੇ ਕੇਜਰੀਵਾਲ ਨੇ ਰੱਖਿਆ ਗਹਿਣੇ - Harsimrat Kaur Badal targeted AAP

author img

By ETV Bharat Punjabi Team

Published : May 18, 2024, 7:33 AM IST

ਮਾਨਸਾ ਵਿੱਚ ਚੋਣ ਪ੍ਰਚਾਰ ਦੌਰਾਨ ਲੋਕ ਸਭਾ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਸਿਆਸੀ ਲਾਹਾ ਲੈਣ ਲਈ ਸੂਬੇ ਨੂੰ ਕੇਂਦਰ ਸਰਕਾਰ ਕੋਲ ਗਹਿਣੇ ਕਰ ਦਿੱਤਾ ਹੈ।

LOK SABHA CANDIDATE
ਹਰਸਿਮਰਤ ਕੌਰ ਬਾਦਲ ਬਾਦਲ ਦਾ 'ਆਪ' 'ਤੇ ਤੰਜ (ਮਾਨਸਾ ਰਿਪਟੋਰ)

ਹਰਸਿਮਰਤ ਕੌਰ ਬਾਦਲ, ਉਮੀਦਵਾਰ (ਮਾਨਸਾ ਰਿਪਟੋਰ)

ਮਾਨਸਾ: ਪੰਜਾਬ ਦੀ ਹੋਟ ਸੀਟ ਕਹੀ ਜਾਣ ਵਾਲੀ ਬਠਿੰਡਾ ਲੋਕ ਸਭਾ ਦਾ ਚੋਣ ਪ੍ਰਚਾਰ ਪੂਰੇ ਸਿਖਰਾਂ ਉੱਤੇ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਵੱਲੋਂ ਹਲਕਾ ਸਰਦੂਲਗੜ੍ਹ ਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ ਗਿਆ। ਇਸ ਦੌਰਾਨ ਵੱਡੀ ਤਾਦਾਦ ਵਿੱਚ ਲੋਕਾਂ ਨੇ ਹਰਸਿਮਰਤ ਕੌਰ ਬਾਦਲ ਨੂੰ ਜਿੱਤ ਦਵਾਉਣ ਦਾ ਵੀ ਵਿਸ਼ਵਾਸ ਦਿੱਤਾ। ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਦਿੱਲੀ ਦੀਆਂ ਇਹ ਪਾਰਟੀਆਂ ਪੰਜਾਬ ਦਾ ਕਦੇ ਵੀ ਭਲਾ ਨਹੀਂ ਕਰ ਸਕਦੀਆਂ।

ਕੇਂਦਰ ਸਰਕਾਰ ਅੱਗੇ ਆਪ ਨੇ ਟੇਕੇ ਗੋਡੇ: ਕਾਂਗਰਸ, ਬੀਜੇਪੀ ਅਤੇ ਆਮ ਆਦਮੀ ਪਾਰਟੀ ਨੇ ਹਰ ਸਮੇਂ ਪੰਜਾਬ ਦੇ ਹੱਕਾਂ ਉੱਤੇ ਡਾਕਾ ਮਾਰਿਆ ਹੈ। ਅੱਜ ਜੋ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਕਹਿ ਰਹੀ ਹੈ, ਉਹਨਾਂ ਦੇ ਦਿੱਲੀ ਮਾਡਲ ਦੇ ਮੁੱਖ ਮੰਤਰੀ ਸਿੱਖਿਆ ਮੰਤਰੀ ਅਤੇ ਸਿਹਤ ਮੰਤਰੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ। ਪੰਜਾਬ ਦੇ ਮੁੱਖ ਮੰਤਰੀ ਆਪਣੀ ਕੁਰਸੀ ਅਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਦੇ ਲਈ ਕੇਂਦਰ ਸਰਕਾਰ ਅੱਗੇ ਗੋਡੇ ਟੇਕ ਆਏ ਹਨ।

ਪੰਜਾਬ ਦੇ ਪਾਣੀਆਂ ਉੱਤੇ ਡਾਕਾ ਮਾਰਨ ਦੀ ਤਿਆਰੀ: ਕੇਂਦਰ ਦੇ ਇਸ਼ਾਰੇ ਉੱਤੇ ਪੰਜਾਬ ਨੂੰ ਗਹਿਣੇ ਰੱਖ ਦਿੱਤਾ ਹੈ, ਜਿਸ ਦੇ ਲਈ ਪਹਿਲਾਂ ਪੰਜਾਬ ਦੇ ਬਾਰਡਰ ਇਲਾਕੇ ਨੂੰ ਬੀਐਸਐਫ ਦੇ ਹਵਾਲੇ ਕੀਤਾ ਗਿਆ। ਹੁਣ ਪੰਜਾਬ ਦੇ ਪਾਣੀਆਂ ਨੂੰ ਦੂਸਰੇ ਸੂਬਿਆਂ ਨੂੰ ਦੇਣ ਦੇ ਲਈ ਨਹਿਰੀ ਪਟਵਾਰੀਆਂ ਉੱਤੇ ਦਬਾਅ ਬਣਾ ਕੇ ਪੰਜਾਬ ਵਿੱਚ ਸਰਪਲੱਸ ਪਾਣੀ ਹੋਣ ਦੀ ਝੂਠੀ ਰਿਪੋਰਟ ਤਿਆਰ ਕਰਵਾਈ ਜਾ ਰਹੀ। ਉਹਨਾਂ ਕਿਹਾ ਕਿ ਇਹ ਪਾਰਟੀਆਂ ਦਿੱਲੀ ਤੋਂ ਚੱਲਦੀਆਂ ਹਨ ਅਤੇ ਪੰਜਾਬ ਦੀ ਖੇਤਰੀ ਪਾਰਟੀ ਨੂੰ ਖਤਮ ਕਰਨਾ ਚਾਹੁੰਦੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਜਾਣੀ ਜਾਣ ਨੇ ਅਤੇ ਪੰਜਾਬ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿਤਾਉਣ ਦੇ ਲਈ ਉਤਾਵਲੇ ਹਨ।


ETV Bharat Logo

Copyright © 2024 Ushodaya Enterprises Pvt. Ltd., All Rights Reserved.