ETV Bharat / state

ਚੋਣ ਜਾਬਤੇ ਦੌਰਾਨ ਨਸ਼ੇ ਅਤੇ ਕੈਸ਼ ਦੀ ਬਰਾਮਦਗੀ 'ਚ ਪੰਜਾਬ ਦੇਸ਼ ਵਿੱਚੋਂ ਚੌਥੇ ਨੰਬਰ 'ਤੇ, ਅਰਪਿਤ ਸ਼ੁਕਲਾ ਨੇ ਜਾਣਕਾਰੀ ਕੀਤੀ ਸਾਂਝੀ - recovery of drugs and cash

author img

By ETV Bharat Punjabi Team

Published : May 17, 2024, 7:17 PM IST

ਪੰਜਾਬ ਵਿੱਚ ਚੋਣ ਜਾਬਤੇ ਦੌਰਾਨ ਨਸ਼ੇ ਅਤੇ ਕੈਸ਼ ਦੀ ਬਰਾਮਦਗੀ ਸਬੰਧੀ ਗੱਲ ਕਰਦਿਆਂ ਪੰਜਾਬ ਦੇ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਨੇ ਕਿਹਾ ਕਿ ਹੁਣ ਤੱਕ ਸੂਬੇ ਵਿੱਚੋਂ ਕਰੋੜਾਂ ਰੁਪਏ ਕੈਸ਼ ਅਤੇ ਨਸ਼ਾ ਬਰਾਮਦ ਹੋ ਚੁੱਕਾ ਹੈ। ਪੰਜਾਬ ਭਾਰਤ ਵਿੱਚ ਡਰੱਗ ਮਨੀ ਬਰਾਮਦਗੀ ਮਾਮਲੇ ਅੰਦਰ 4 ਨੰਬਰ ਉੱਤੇ ਹੈ।

PUNJAB RANKED FOURTH IN THE COUNTRY IN THE RECOVERY OF DRUGS AND CASH
ਚੋਣ ਜਾਬਤੇ ਦੌਰਾਨ ਨਸ਼ੇ ਅਤੇ ਕੈਸ਼ ਦੀ ਬਰਾਮਦਗੀ 'ਚ ਪੰਜਾਬ ਦੇਸ਼ ਵਿੱਚੋਂ ਚੌਥੇ ਨੰਬਰ 'ਤੇ (ਲੁਧਿਆਣਾ ਰਿਪੋਟਰ)

ਅਰਪਿਤ ਸ਼ੁਕਲਾ, ਸਪੈਸ਼ਲ ਡੀਜੀਪੀ (ਲੁਧਿਆਣਾ ਰਿਪੋਟਰ)

ਲੁਧਿਆਣਾ: ਪੁਲਿਸ ਕਮਿਸ਼ਨਰ ਦਫਤਰ ਵਿੱਚ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆ ਡੀਜੀਪੀ ਪੰਜਾਬ ਅਰਪਿਤ ਸ਼ੁਕਲਾ ਨੇ ਵੱਡਾ ਦਾਅਵਾ ਕੀਤਾ ਹੈ। ਜਿਸ ਵਿੱਚ ਉਹਨਾਂ ਕੀਤੀਆਂ ਗਈਆਂ ਰਿਕਵਰੀਆਂ ਅਤੇ ਲੋਕ ਸਭਾ ਚੋਣਾਂ ਨੂੰ ਲੈ ਕੇ ਮਿਲੀਆਂ ਹਦਾਇਤਾਂ ਉੱਤੇ ਗੱਲਬਾਤ ਕੀਤੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਸੈਂਸਿਟਿਵ ਬੂਥ ਨੇ ਅਤੇ 94% ਹਥਿਆਰ ਜਮ੍ਹਾਂ ਹੋ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਗੈਂਗਸਟਰਾਂ ਖਿਲਾਫ ਵੀ ਸਖਤ ਮੁਹਿਮ ਛੇੜੇ ਜਾਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਹਲਚਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।




ਪੰਜਾਬ ਰਿਕਵਰੀ ਦੇ ਮਾਮਲੇ ਵਿੱਚ ਚੌਥੇ ਨੰਬਰ ਉੱਤੇ: ਡੀਜੀਪੀ ਅਰਪਿਤ ਸ਼ੁਕਲਾ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜਿੱਥੇ ਇਲੈਕਸ਼ਨ ਦੇ ਚਲਦਿਆਂ ਉਹਨਾਂ ਵੱਲੋਂ ਲੋਕ ਸਭਾ ਚੋਣਾਂ ਨੂੰ ਸ਼ਾਂਤਮਈ ਤਰੀਕੇ ਨਾਲ ਕਰਵਾਇਆ ਜਾਵੇਗਾ ਤਾਂ ਉੱਥੇ ਹੀ ਉਹਨਾਂ ਜ਼ਿਕਰ ਕੀਤਾ ਕਿ ਐਂਟੀ ਸੋਸ਼ਲ ਐਲੀਮੈਂਟ ਅਤੇ ਗੈਂਗਸਟਰ ਖਿਲਾਫ ਵੀ ਪੁਲਿਸ ਨੇ ਸਖਤੀ ਕੀਤੀ ਹੈ। ਉਹਨਾਂ ਇਹ ਵੀ ਜ਼ਿਕਰ ਕੀਤਾ ਕਿ ਹੁਣ ਤੱਕ ਕਰੋੜਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਰਿਕਵਰੀ ਦੇ ਮਾਮਲੇ ਵਿੱਚ ਚੌਥੇ ਨੰਬਰ ਉੱਤੇ ਹੈ।

ਪੁਲਿਸ ਵੱਲੋਂ ਸਖਤੀ: ਉਹਨਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ 292 ਕੰਪਨੀਆਂ ਵੱਖ-ਵੱਖ ਟੁਕੜੀਆਂ ਵਜੋਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪੰਜਾਬ ਵਿੱਚ 13 ਹਜ਼ਾਰ ਦੇ ਕਰੀਬ ਸੈਂਸਿਟਿਵ ਬੂਥ ਨੇ ਜਿੱਥੇ ਪੁਲਿਸ ਵੱਲੋਂ ਸਖਤੀ ਕੀਤੀ ਜਾਵੇਗੀ। ਇਸ ਦੌਰਾਨ ਡੀਜੀਪੀ ਨੇ ਕਿਹਾ ਕਿ ਸਾਡਾ ਮਕਸਦ ਹੈ ਕਿ ਹਰ ਇੱਕ ਉਮੀਦਵਾਰ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣੀ ਤਾਂ ਜੋ ਚੋਣਾਂ ਸ਼ਾਂਤੀ ਦੇ ਨਾਲ ਨਿਬੜ ਜਾਣ। ਉਹਨਾਂ ਕਿਹਾ ਕਿ ਹੁਣ ਤੱਕ ਅਸੀਂ ਕਰੋੜਾਂ ਰੁਪਏ ਦੀ ਰਿਕਵਰੀ ਕਰ ਚੁੱਕੇ ਹਾਂ ਅਤੇ ਪੂਰੇ ਦੇਸ਼ ਭਰ ਵਿੱਚ ਪੰਜਾਬ ਚੌਥੇ ਨੰਬਰ ਉੱਤੇ ਰਿਕਵਰੀ ਦੇ ਵਿੱਚ ਹੈ। ਉਹਨਾਂ ਕਿਹਾ ਕਿ ਸੀਨੀਅਰ ਅਫਸਰਾਂ ਦੀ ਤਾਇਨਾਤੀ ਕਰ ਰਹੇ ਹਾਂ ਤਾਂ ਜੋ ਕਿਸੇ ਤਰ੍ਹਾਂ ਦਾ ਚੋਣਾਂ ਦੇ ਵਿੱਚ ਵਿਘਨ ਨਾ ਹੋ ਸਕੇ। ਉਹਨਾਂ ਕਿਹਾ ਕਿ ਸਾਡੀ ਨਜ਼ਰ ਚੋਣਾਂ ਦੇ ਉੱਤੇ ਬਣੀ ਰਹੇਗੀ।




ETV Bharat Logo

Copyright © 2024 Ushodaya Enterprises Pvt. Ltd., All Rights Reserved.