ETV Bharat / state

ਅੰਮ੍ਰਿਤਸਰ ਵਿੱਚ ਸਰਕਾਰੀ ਸਕੂਲ ਦੀ ਅਧਿਆਪਿਕਾ ਨੇ ਪਤੀ ਸਣੇ ਕੀਤੀ ਖੁਦਕੁਸ਼ੀ,ਸੁਸਾਈਡ ਨੋਟ 'ਚ ਲਿਖੇ ਨਾਮ

author img

By ETV Bharat Punjabi Team

Published : Jan 22, 2024, 5:30 PM IST

Government school teacher committed suicide along with her husband in Amritsar
ਅੰਮ੍ਰਿਤਸਰ ਵਿੱਚ ਸਰਕਾਰੀ ਸਕੂਲ ਦੀ ਅਧਿਆਪਿਕਾ ਨੇ ਪਤੀ ਸਣੇ ਕੀਤੀ ਖੁਦਕੁਸ਼ੀ

Husband wife committed suicide: ਅੰਮ੍ਰਿਤਸਰ ਦੇ ਛੇਹਰਾਟਾ ਵਿੱਚ ਸਰਕਾਰੀ ਸਕੂਲ ਦੀ ਅਧਿਆਪਿਕਾ ਨੇ ਅਤੇ ਉਸ ਦੇ ਪਤੀ ਨੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਕਰਨ ਵਾਲੇ ਪਤੀ ਪਤਨੀ ਦੇ ਕੋਲੋਂ ਇੱਕ ਸੁਸਾਈਡ ਨੋਟ ਵੀ ਪੁਲਿਸ ਨੂੰ ਬਰਾਮਦ ਹੋਇਆ ਹੈ। ਇਸ ਵਿੱਚ ਇੱਕ ਔਰਤ ਅਤੇ ਉਸ ਦੀ ਮਾਤਾ ਦਾ ਨਾਮ ਲਿਖਿਆ ਹੈ।

ਅੰਮ੍ਰਿਤਸਰ ਵਿੱਚ ਸਰਕਾਰੀ ਸਕੂਲ ਦੀ ਅਧਿਆਪਿਕਾ ਨੇ ਪਤੀ ਸਣੇ ਕੀਤੀ ਖੁਦਕੁਸ਼ੀ,ਸੁਸਾਈਡ ਨੋਟ 'ਚ ਲਿਖੇ ਨਾਮ

ਅੰਮ੍ਰਿਤਸਰ : ਜ਼ਿਲ੍ਹਾ ਅੰਮ੍ਰਿਤਸਰ ਵਿਖੇ ਐਤਵਾਰ ਦੇਰ ਰਾਤ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿੱਚ ਪਤੀ-ਪਤਨੀ ਦੀਆਂ ਭੇਤ ਭਰੇ ਹਾਲਾਤਾਂ ਵਿੱਚ ਲਾਸ਼ਾਂ ਮਿਲੀਆਂ ਹਨ। ਦੋਵਾਂ ਦੀ ਦੇਹ ਪੱਖੇ ਨਾਲ ਲਟਕੀ ਹੋਈ ਮਿਲੀ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੋਵਾਂ ਨੇ ਖੁਦਕੁਸ਼ੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਿਕ ਪਤੀ ਪਤਨੀ ਘਰ ਵਿੱਚ ਇਕਲੇ ਹੀ ਸਨ ਜਿਸ ਵੇਲੇ ਉਹਨਾਂ ਵੱਲੋਂ ਇਹ ਕਦਮ ਚੁੱਕਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਮਨੀਸ਼ ਅਤੇ ਆਰਤੀ ਦੀ ਉਮਰ 42 ਤੋਂ 45 ਸਾਲ ਸੀ ਅਤੇ ਆਰਤੀ ਪੇਸ਼ੇ ਤੋਂ ਸਰਕਾਰੀ ਸਕੂਲ ਵਿੱਚ ਟੀਚਰ ਸੀ ਅਤੇ ਮ੍ਰਿਤਕ ਮਨੀਸ਼ ਟੈਕਸੀ ਚਾਲਕ ਸੀ। ਨਾਲ ਹੀ ਉਹ ਆਨਲਾਈਨ ਕੰਮ ਕਰਦਾ ਸੀ। ਫਿਲਹਾਲ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਜਿਹੜਾ ਸੁਸਾਈਡ ਨੋਟ ਬਰਾਮਦ ਹੋਇਆ ਹੈ ਉਸ ਵਿੱਚ ਮ੍ਰਿਤਕਾ ਆਰਤੀ ਦੀ ਭੈਣ ਅਨੁਬਾਲਾ ਅਤੇ ਉਸ ਦੀ ਮਾਂ ਉਰਮਿਲਾ ਦੇਵੀ ਦਾ ਨਾਮ ਲਿਖਿਆ ਹੋਇਆ ਹੈ, ਪੁਲਿਸ ਅਧਿਕਾਰੀਆਂ ਨੇ ਮੌਕੇ 'ਤੇ ਜਾਂਚ ਸ਼ੁਰੂ ਕਰ ਦਿੱਤੀ।

ਸੁਸਾਈਡ ਨੋਟ 'ਚ ਲਿਖਿਆ ਭੈਣ ਦਾ ਨਾਮ: ਉੱਥੇ ਹੀ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਕਿ ਕਰਤਾਰ ਨਗਰ ਇਲਾਕੇ ਵਿੱਚ ਪਤੀ-ਪਤਨੀ ਦੀ ਮੌਤ ਹੋ ਗਈ ਹੈ। ਅਸੀਂ ਮੌਕੇ 'ਤੇ ਪੁੱਜੇ ਹਾਂ ਜਾਂਚ ਕੀਤੀ ਜਾ ਰਹੀ ਹੈ। ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਮ੍ਰਿਤਕਾ ਦੀ ਭੈਣ ਤੇ ਉਸਦੀ ਮਾਤਾ ਨਾਲ ਲਿਖਿਆ ਹੋਇਆ ਹੈ। ਦੋਵਾਂ ਮੁਲਜ਼ਮਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਲਜ਼ਾਮਾਂ ਨੂੰ ਪਰਿਵਾਰ ਨੇ ਨਕਾਰਿਆ: ਉੱਥੇ ਹੀ ਮ੍ਰਿਤਕ ਮਨੀਸ਼ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਦਾ ਆਪਸ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਇਸ ਮੌਕੇ 'ਤੇ ਅਨੂਬਾਲਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੇਰੀ ਭੈਣ ਨਾਲ ਮੇਰਾ ਕੋਈ ਵੀ ਲੜਾਈ ਝਗੜਾ ਨਹੀਂ ਸੀ। ਅਸੀਂ ਆਪਸ ਵਿੱਚ ਪ੍ਰੇਮ ਪਿਆਰ ਦੇ ਨਾਲ ਰਹਿੰਦੇ ਸਨ। ਸਾਨੂੰ ਸਮਝ ਨਹੀਂ ਲੱਗੀ ਕਿ ਉਸ ਵੱਲੋਂ ਮੇਰਾ ਤੇ ਮੇਰੀ ਮਾਤਾ ਦਾ ਨਾਮ ਕਿਉਂ ਲਿਖਿਆ ਗਿਆ ਹੈ। ਇਹ ਸਮਝ ਤੋਂ ਪਰੇ ਹੈ ਅਸੀਂ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕਰਦੇ ਹਾਂ। ਉਸ ਦਾ ਕਹਿਣਾ ਸੀ ਕਿ ਮੇਰੀ ਭੈਣ ਦਾ ਕਤਲ ਕੀਤਾ ਗਿਆ ਹੈ ਇਸ ਦੀ ਜਾਂਚ ਕੀਤੀ ਜਾਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.