ETV Bharat / state

ਕੇਜਰੀਵਾਲ ਦੀ ਫੋਟੋ 'ਤੇ ਗੁਰਦੀਪ ਗੋਸ਼ਾ ਨੇ ਚੁੱਕੇ ਸਵਾਲ, ਕਿਹਾ- ਮਹਾਨ ਸ਼ਖ਼ਸੀਅਤਾਂ ਦੇ ਨਾਲ ਕਿਉਂ ਲਾਈ ਕਰੱਪਟ ਬੰਦੇ ਦੀ ਤਸਵੀਰ - BJP On Kejriwal Photo

author img

By ETV Bharat Punjabi Team

Published : Apr 4, 2024, 2:10 PM IST

BJP On Kejriwal Photo: ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਅਰਵਿੰਦ ਕੇਜਰੀਵਾਲ ਦੇ ਜਾਣ ਮਗਰੋਂ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਜਨਤਾ ਨੂੰ ਸੰਬੋਧਨ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਦੇ ਪਿੱਛੇ ਕੰਧ ਉੱਤੇ ਲੱਗੀਆਂ ਤਸਵੀਰਾਂ ਹੁਣ ਵਿਵਾਦ ਦਾ ਵਿਸ਼ਾ ਬਣ ਗਈਆਂ ਹਨ।

Gurdeep Gosha raised questions on the photo of AAP supremo
ਦੇਸ਼ ਦੇ ਮਹਾਨ ਸਪੂਤਾਂ ਨਾਲ ਲੱਗੀ ਕੇਜਰੀਵਾਲ ਦੀ ਫੋਟੋ ਉੱਤੇ ਗੁਰਦੀਪ ਗੋਸ਼ਾ ਨੇ ਚੁੱਕੇ ਸਵਾਲ

ਗੁਰਦੀਪ ਗੋਸ਼ਾ, ਭਾਜਪਾ ਆਗੂ

ਲੁਧਿਆਣਾ: ਗੁਰਦੀਪ ਸਿੰਘ ਗੋਸ਼ਾ ਭਾਜਪਾ ਮੀਡੀਆ ਪੈਨਲਿਸਟ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਸ਼ਹੀਦ ਭਗਤ ਸਿੰਘ ਜੀ ਜਿਹਨਾਂ ਨੇ ਦੇਸ਼ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਅਤੇ ਦੂਜੇ ਪਾਸੇ ਬਾਬਾ ਅੰਬੇਂਦਕਰ ਜਿਹਨਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਰਚਿਆ ਉਹਨਾਂ ਦੀ ਫੋਟੋ ਦੇ ਨਾਲ ਕਰੱਪਸ਼ਨ ਦੇ ਮੁਲਜ਼ਮ ਅਰਵਿੰਦ ਕੇਜਰੀਵਾਲ ਦੀ ਫੋਟੋ ਲਗਾਉਣਾ ਇੱਕ ਬਹੁਤ ਵੱਡੀ ਬੇਅਦਬੀ ਹੈ।

ਮੁਆਫੀ ਮੰਗੋ ਨਹੀਂ ਨਿਕਲਣਗੇ ਗਏ ਗੰਭੀਰ ਸਿੱਟੇ: ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵੱਲੋਂ ਇਹ ਇੱਕ ਕਿਸਮ ਦੀ ਨਵੀਂ ਬੇਅਦਬੀ ਕੀਤੀ ਗਈ ਹੈ। ਗੋਸ਼ਾ ਨੇ ਕਿਹਾ ਕਿ ਇਹਨਾਂ ਨੂੰ ਸਮੁੱਚੇ ਦੇਸ਼ ਤੋ ਮਾਫੀ ਮੰਗਣੀ ਚਾਹੀਦੀ ਹੈ ਕਿਉਕਿ ਲੋਕਾਂ ਦੀ ਭਾਵਨਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ। ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਦਾ ਕੰਮ ਸਿਰਫ ਵੋਟ ਬਟੋਰਨ ਲਈ ਕਰਦੀ ਹੈ ਪਰ ਹੁਣ ਲੋਕ ਕਰੱਪਟ ਅਤੇ ਝੂਠੀ ਪਾਰਟੀ ਨੂੰ ਮੂੰਹ ਨਹੀਂ ਲਗਾਉਣ ਗਏ। ਇਸ ਗੱਲ ਦਾ ਜਵਾਬ ਭਾਰਤ ਦੀ ਜਨਤਾ ਇਸ ਲੋਟੂ ਸਰਕਾਰ ਨੂੰ ਆਪਣੀ ਵੋਟ ਰਾਹੀਂ ਦੇਵੇਗੀ। ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਇਸ ਬੇਅਦਬੀ ਲਈ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮੁਆਫੀ ਮੰਗਣੀ ਪਵੇਗੀ ਨਹੀਂ ਤਾਂ ਗੰਭੀਰ ਸਿੱਟੇ ਨਿਕਲਣਗੇ।

ਵਿਚਕਾਰ ਲਗਾਈ ਗਈ ਤਸਵੀਰ: ਦੱਸ ਦਈਏ ਪਿਛਲੇ ਹਫਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਸੀਐਮ ਕੇਜਰੀਵਾਲ ਦਾ ਜੇਲ੍ਹ ਤੋਂ ਆਇਆ ਸੰਦੇਸ਼ ਪੜ੍ਹਿਆ ਸੀ ਅਤੇ ਇਹ ਸੰਦੇਸ਼ ਸਾਰੇ 'ਆਪ' ਵਿਧਾਇਕਾਂ ਲਈ ਸੀ। ਇਸ ਸੰਦੇਸ਼ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਸੀ ਕਿ ਸਾਰੇ ਵਿਧਾਇਕ ਆਪੋ-ਆਪਣੇ ਖੇਤਰਾਂ ਦਾ ਦੌਰਾ ਕਰਨ ਅਤੇ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨ ਦੇਣ। ਇਸ ਦੌਰਾਨ ਹੀ ਸੁਨੀਤਾ ਕੇਜਰੀਵਾਲ ਦੇ ਪਿੱਛੇ ਕੰਧ ਉੱਟੇ ਟੰਗੀਆਂ ਗਈਆਂ ਤਿੰਨਾਂ ਤਸਵੀਰਾਂ ਵਿੱਚੋਂ ਇੱਕ ਤਸਵੀਰ ਕੇਜੀਵਾਲ ਦੀ ਸੀ ਜੋ ਸ਼ਹੀਦ ਏ ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਦਾ ਨਿਰਮਾਣ ਕਰਨ ਵਾਲੇ ਡਾਕਟਰ ਅੰਬੇਦਕਰ ਦੀ ਤਸਵੀਰ ਦੇ ਵਿਚਕਾਰ ਲਗਾਈ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.