ETV Bharat / state

ਲੋਕ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਅਲਰਟ - Lok Sabha Elections 2024

author img

By ETV Bharat Punjabi Team

Published : Mar 21, 2024, 5:20 PM IST

ਲੋਕ ਸਭਾ ਚੋਣਾਂ
ਲੋਕ ਸਭਾ ਚੋਣਾਂ

ਲੋਕ ਸਭਾ ਚੋਣਾਂ ਨਜ਼ਦੀਕ ਹਨ ਅਤੇ ਇਸ ਨੂੰ ਲੈਕੇ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਜਿਸ ਦੇ ਚੱਲਦੇ ਬਰਨਾਲਾ 'ਚ ਡੀਸੀ ਪੂਨਮਦੀਪ ਕੌਰ ਅਤੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਕੀਤੀ ਹੈ।

ਲੋਕ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਇਕਜੁੱਟ

ਬਰਨਾਲਾ: ਲੋਕ ਸਭਾ ਚੋਣਾਂ ਨੂੰ ਲੈ ਕੇ ਬਰਨਾਲਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਇਕਜੁੱਟ ਹੋ ਕੇ ਕੰਮ ਰਹੇ ਹਨ। ਡੀਸੀ ਪੂਨਮਦੀਪ ਕੌਰ ਅਤੇ ਐੱਸਐੱਸਪੀ ਸੰਦੀਪ ਕੁਮਾਰ ਮਲਿਕ ਨੇ ਸਾਂਝੀ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕੀਤਾ ਗਿਆ। ਐਸਐਸਪੀ ਅਤੇ ਡੀਸੀ ਨੇ ਧਿਰਾਂ ਮਿਲ ਕੇ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਨ ਦਾ ਦਾਅਵਾ ਕੀਤਾ।

ਮੁਤਸੈਦੀ ਨਾਲ ਪੁਲਿਸ ਕਰ ਰਹੀ ਕੰਮ: ਇਸ ਮੌਕੇ ਗੱਲਬਾਤ ਕਰਦਿਆਂ ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਜਿਲ੍ਹੇ ਵਿੱਚ ਸਹੀ ਤਰੀਕੇ ਇਹ ਚੋਣਾਂ ਕਰਵਾਉਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਮਿਲ ਕੇ ਕੰਮ ਕਰੇਗਾ। ਜਿਸ ਸਬੰਧੀ ਉਹਨਾਂ ਨੇ ਜੁਆਇੰਟ ਪ੍ਰੈਸ ਕਾਨਫ਼ਰੰਸ ਕੀਤੀ ਹੈ। ਦੋਵੇਂ ਧਿਰਾਂ ਮਿਲ ਕੇ ਚੋਣ ਕਮਿਸ਼ਨ ਦੀਆਂ ਗਾਈਡਲਾਈਨਜ਼ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰ ਰਹੇ ਹਾਂ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਦੀ ਹਦਾਇਤ ਅਨੁਸਾਰ ਰਾਜਨੀਤਕ ਪਾਰਟੀਆਂ ਦੇ ਹਰ ਜਗ੍ਹਾ ਉਪਰ ਲੱਗੇ ਪੋਸਟਰ ਹਟਾ ਦਿੱਤੇ ਗਏ ਹਨ। ਸਾਡੀਆਂ ਟੀਮਾਂ ਜ਼ਮੀਨੀ ਪੱਧਰ 'ਤੇ 24 ਘੰਟੇ ਐਕਟਿਵ ਹੋ ਗਈਆਂ ਹਨ। ਸਾਡੇ ਅੰਤਰ ਜ਼ਿਲ੍ਹਾ ਪੁਲਿਸ ਨਾਕੇ ਲਗਾਏ ਜਾ ਚੁੱਕੇ ਹਨ। ਉਥੇ ਨਾਲ ਹੀ ਸਾਡੇ ਤਾਲਮੇਲ 'ਚ ਸਰਚ ਆਪਰੇਸ਼ਨ ਵੀ ਚੱਲ ਰਹੇ ਹਨ। ਜਿਸ ਤਹਿਤ ਬੀਤੇ ਕੱਲ੍ਹ ਵੀ ਪੁਲਿਸ ਨੇ ਸਰਚ ਆਪਰੇਸ਼ਨ ਵਿੱਚੋਂ 11 ਐਫ਼ਆਈਆਰ ਦਰਜ਼ ਕੀਤੀਆਂ ਗਈਆਂ ਹਨ। ਜਿਸ ਵਿੱਚ ਐਨਡੀਪੀਐਸ ਅਤੇ ਐਕਸਾਈਜ਼ ਦੇ ਕੇਸ ਦਰਜ਼ ਕੀਤੇ ਹਨ।

ਸਮਾਜ ਵਿਰੋਧੀ ਅਨਸਰਾਂ ਉਪਰ ਤਿੱਖੀ ਨਜ਼ਰ: ਉਹਨਾਂ ਕਿਹਾ ਕਿ ਸਮਾਜ ਵਿਰੋਧੀ ਅਨਸਰਾਂ ਉਪਰ ਸਾਡੀ ਤਿੱਖੀ ਨਜ਼ਰ ਹੈ। ਉਥੇ ਨਾਲ ਹੀ ਉਹਨਾਂ ਕਿਹਾ ਕਿ ਜ਼ਰੂਰੀ ਦਸਤਾਵੇਜ਼ ਲੈ ਕੇ ਹੀ ਕੈਸ਼ ਆਪਣੇ ਨਾਲ ਚੁੱਕਿਆ ਜਾਵੇ। ਉਹਨਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਐਕਸਾਈਜ਼ ਅਤੇ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਨੂੰ ਚੌਕੰਨੇ ਰਹਿਣ ਲਈ ਕਿਹਾ ਗਿਆ ਹੈ। ਐਕਸਾਈਜ਼ ਵਿਭਾਗ ਰੋਜ਼ਾਨਾ ਸ਼ਰਾਬ ਦੇ ਸਟਾਕ ਉਪਰ ਨਜ਼ਰ ਰੱਖ ਰਿਹਾ ਹੈ। ਉਥੇ ਉਹਨਾਂ ਕਿਹਾ ਕਿ ਕਿਸੇ ਵੀ ਪਬਲਿਕ ਜਗ੍ਹਾ ਉਪਰ ਪ੍ਰਵਾਨਗੀ ਤੋਂ ਬਾਅਦ ਹੀ ਰੈਲੀ ਵਗੈਰਾ ਹੀ ਮੰਜ਼ੂਰੀ ਦਿੱਤੀ ਜਾਵੇਗੀ।

ਚੋਣਾਂ ਸਬੰਧੀ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ: ਉਹਨਾਂ ਕਿਹਾ ਕਿ ਜ਼ਿਲ੍ਹੇ ਭਰ ਦੇ ਅਸਲਾਧਾਰਕਾਂ ਨੂੰ 7 ਦਿਨਾਂ ਦੇ ਵਿੱਚ ਅਸਲਾ ਜਮ੍ਹਾ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ। ਉਸਦੇ ਨਾਲ ਹੀ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਕਿਹਾ ਕਿ ਜਿਹੜੇ ਵੀ ਪ੍ਰਾਈਵੇਟ ਵਹੀਕਲ ਉਪਰ ਕਿਸੇ ਵੀ ਉਮੀਦਵਾਰ ਦਾ ਪੋਸਟਰ ਲਗਾਇਆ ਹੋਇਆ, ਉਹ ਖ਼ਰਚੇ ਵਿੱਚ ਐਡ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਚੋਣਾਂ ਸਬੰਧੀ ਹਰ ਤਰ੍ਹਾਂ ਦੀ ਤਿਆਰੀ ਮੁਕੰਮਲ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.