ETV Bharat / state

ਭਾਜਪਾ ਅਤੇ AAP ਆਹਮੋ-ਸਾਹਮਣੇ, ਪੰਜਾਬ ਵਿੱਚ ਨਿਵੇਸ਼ ਨੂੰ ਲੈ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਚੁੱਕੇ ਸਵਾਲ

author img

By ETV Bharat Punjabi Team

Published : Jan 27, 2024, 5:35 PM IST

ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਭਾਜਪਾ ਅਤੇ ਆਮ ਆਦਮੀ ਪਾਰਟੀ ਆਹਮੋ ਸਾਹਮਣੇ ਹੋ ਗਏ ਹਨ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗਣਤੰਤਰ ਦਿਹਾੜੇ ਮੌਕੇ 'ਤੇ ਆਪਣੇ ਸੰਬੋਧਨ ਵਿੱਚ ਕੀਤੇ ਦਾਅਵੇ ਤੋਂ ਬਾਅਦ ਹੁਣ ਇੱਕ ਦੂਜੇ ਨੂੰ ਲੈਕੇ ਟਿੱਪਣੀਆਂ ਕਰਦੇ ਨਜ਼ਰ ਆ ਰਹੇ।

After the Chief Minister's statement about investment in Punjab, BJP raised questions
ਪੰਜਾਬ ਵਿੱਚ ਨਿਵੇਸ਼ ਨੂੰ ਲੈ ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਚੁੱਕੇ ਸਵਾਲ

ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਚੁੱਕੇ ਸਵਾਲ

ਲੁਧਿਆਣਾ : ਪੰਜਾਬ ਦੇ ਵਿੱਚ ਨਿਵੇਸ਼ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਭਾਜਪਾ ਇੱਕ ਵਾਰ ਮੁੜ ਤੋਂ ਆਮੋ ਸਾਹਮਣੇ ਨੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਗਣਤੰਤਰ ਦਿਹਾੜੇ ਮੌਕੇ 'ਤੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਵੱਲੋਂ ਨਿਵੇਸ਼ ਪੰਜਾਬ ਦੇ ਤਹਿਤ ਹੁਣ ਤੱਕ 65 ਹਜਾਰ ਕਰੋੜ ਰੁਪਏ ਦਾ ਨਿਵੇਸ਼ ਕਰਵਾਇਆ ਜਾ ਚੁੱਕਾ ਹੈ, ਜਿਸ ਨਾਲ ਦੋ ਲੱਖ 18 ਹਜਾਰ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।

ਉੱਥੇ ਹੀ ਭਾਜਪਾ ਨੇ ਇਹਨਾਂ ਦਾਅਵਿਆਂ ਨੂੰ ਲੈ ਕੇ ਸਵਾਲ ਖੜੇ ਕੀਤੇ ਹਨ। ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬੱਲਿਆਂਵਾਲਾ ਉਹਨਾਂ ਨੇ ਕਿਹਾ ਹੈ ਕਿ ਬੀਤੇ ਦਿਨੀ ਜਾਰੀ ਹੋਏ ਆਂਕੜਿਆਂ ਤੋਂ ਹਿਸਾਬ ਹੋ ਚੁੱਕਾ ਹੈ ਕਿ ਜੋ ਦਾਅਵੇ ਕੀਤੇ ਜਾ ਰਹੇ ਹਨ ਕਿ ਨਿਵੇਸ਼ ਪੰਜਾਬ ਦੇ ਤਹਿਤ ਇੱਕ ਲੱਖ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਸੈਂਟਰ ਇਕਨੋਮਿਕ ਸਰਵੇ ਦੀ ਰਿਪੋਰਟ 'ਚ ਖੁਲਾਸਾ ਹੋਇਆ ਹੈ ਕੇ ਪੰਜਾਬ ਚ 2022-23 ਦੇ ਦੌਰਾਨ ਮਹਿਜ਼ 3492 ਕਰੋੜ ਦਾ ਨਿਵੇਸ਼ ਹੋਇਆ ਹੈ। ਇਸ ਮੁੱਦੇ 'ਤੇ ਹੁਣ ਸਿਆਸਤ ਗਰਮਾਉਣ ਲੱਗੀ ਹੈ ਅਤੇ ਬਿਆਨਬਾਜ਼ੀਆਂ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਹੈ।

ਰਿਪੋਰਟ ਦਾ ਹਵਾਲਾ: ਦਰਅਸਲ ਐਮਐਸਐਮਈ ਐਕਸਪੋਰਟ ਪ੍ਰਮੋਸ਼ਨ ਕੌਂਸਲ ਵੱਲੋਂ ਬੀਤੇ ਦਿਨੀ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ। ਕਿ ਸਾਲ 2021-22 ਦੇ 23 ਹਜ਼ਾਰ 655 ਕਰੋੜ ਦੇ ਮੁਕਾਬਲੇ ਸਾਲ 2022-23 ਦੇ ਵਿੱਚ ਮਹਿਜ਼ 3492 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਲਗਭਗ 85 ਫੀਸਦੀ ਘੱਟ ਹੈ। ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 2018-19 ਦੇ ਵਿੱਚ 43 ਹਜ਼ਾਰ 223 ਕਰੋੜ, 2019-20 ਚ 11 ਹਜ਼ਾਰ 267 ਕਰੋੜ, 2020-21 ਚ 15 ਹਜ਼ਾਰ 761 ਕਰੋੜ ਅਤੇ 2021-22 'ਚ 23 ਹਜ਼ਾਰ 655 ਕਰੋੜ ਅਤੇ 2022-23 ਚ 3492 ਕਰੋੜ ਰੁਪਏ ਦਾ ਨਿਵੇਸ਼ ਪੰਜਾਬ ਦੇ ਵਿੱਚ ਹੋਇਆ ਹੈ।

After the Chief Minister's statement about investment in Punjab, BJP raised questions
ਮੁੱਖ ਮੰਤਰੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਚੁੱਕੇ ਸਵਾਲ

ਆਰਟੀਆਈ ਦੇ ਵਿੱਚ ਖੁਲਾਸਾ: ਲੁਧਿਆਣਾ ਤੋਂ ਕਾਰੋਬਾਰੀ ਬਾਤਿਸ਼ ਜਿੰਦਲ ਵੱਲੋਂ ਹਾਲ ਹੀ ਦੇ ਵਿੱਚ ਪਾਈ ਗਈ ਇੱਕ ਆਰਟੀਆਈ ਦੇ ਵਿੱਚ ਇਹ ਖੁਲਾਸਾ ਹੋਇਆ ਸੀ 16 ਜਨਵਰੀ 2024 ਨੂੰ ਇਸ ਦਾ ਜਵਾਬ ਇਨਵੈਸਟ ਪੰਜਾਬ ਮਹਿਕਮੇ ਵੱਲੋਂ ਆਰਟੀਆਈ ਦੇ ਰਾਹੀਂ ਦਿੱਤਾ ਗਿਆ ਹੈ ਜਿਸ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਸਾਲ 2022-23 ਦੇ ਦੌਰਾਨ ਸੂਬੇ ਦੇ ਵਿੱਚ 40 ਹਜ਼ਾਰ 122 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਸੂਬੇ ਦੇ ਵਿੱਚ ਕੁੱਲ ਇਸ ਸਾਲ ਦੇ ਦੌਰਾਨ 2318 ਨਵੇਂ ਪ੍ਰੋਜੈਕਟ ਆਏ ਹਨ। ਆਰਟੀਆਈ ਦੇ ਦਿੱਤੇ ਗਏ ਜਵਾਬ ਦੇ ਵਿੱਚ ਪਿਛਲੇ ਪੰਜ ਸਾਲ ਦਾ ਰਿਕਾਰਡ ਦਿੱਤਾ ਗਿਆ ਹੈ।

ਜਿਸ ਦੇ ਤਹਿਤ ਸਾਲ 2016-17 ਦੇ ਵਿੱਚ 10 ਹਜ਼ਾਰ 128 ਕਰੋੜ ਦਾ ਨਿਵੇਸ਼ ਹੋਇਆ ਜਦੋਂ ਕਿ 142 ਪ੍ਰੋਜੈਕਟ ਆਏ ਇਸੇ ਤਰ੍ਹਾਂ ਸਾਲ 2017-18 ਦੇ ਵਿੱਚ 5107 ਕਰੋੜ ਦਾ ਨਿਵੇਸ਼ ਹੋਇਆ ਅਤੇ 106 ਪ੍ਰੋਜੈਕਟ ਸ਼ੁਰੂ ਹੋਏ ਇਸੇ ਤਰਹਾਂ ਸਾਲ 2018-19 ਦੇ ਵਿੱਚ 616 ਪ੍ਰੋਜੈਕਟ ਨਵੇਂ ਆਏ ਜਿਨਾਂ ਤੇ ਕੁੱਲ 40 ਹਜਾਰ 620 ਕਰੋੜ ਦੀ ਇਨਵੈਸਟਮੈਂਟ ਹੋਈ ਸਾਲ 2019-20 ਦੇ ਵਿੱਚ 19861 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ 579 ਪ੍ਰੋਜੈਕਟ ਆਏ, ਸਾਲ 2020-21 ਦੇ ਵਿੱਚ 810 ਪ੍ਰੋਜੈਕਟਾਂ ਤੇ 14 ਹਜ਼ਾਰ 955 ਕਰੋੜ ਦਾ ਨਿਵੇਸ਼ ਆਇਆ, ਸਾਲ 202122 ਦੇ ਵਿੱਚ 44 ਹਜ਼ਾਰ 329 ਕਰੋੜ ਰੁਪਏ ਨਿਵੇਸ਼ ਕੀਤੇ ਗਏ ਅਤੇ ਕੁੱਲ 2186 ਪ੍ਰੋਜੈਕਟ ਨਵੇਂ ਆਏ। ਇਸੇ ਤਰ੍ਹਾਂ ਸਾਲ 2022-23 ਦੇ ਵਿੱਚ 40 ਹਜ਼ਾਰ 122 ਕਰੋੜ ਰੁਪਏ ਦਾ ਨਿਵੇਸ਼ ਹੋਇਆ ਅਤੇ 2318 ਨਵੇਂ ਪ੍ਰੋਜੈਕਟ ਆਏ। ਇਹ ਖੁਲਾਸਾ ਸਾਲ 2024, 16 ਜਨਵਰੀ ਨਿਵੇਸ਼ ਪੰਜਾਬ ਵੱਲੋਂ ਇੱਕ ਆਰਟੀਆਈ ਦੇ ਦਿੱਤੇ ਹੋਏ ਜਵਾਬ ਦੇ ਵਿੱਚ ਦੱਸਿਆ ਗਿਆ ਹੈ।

ਆਰਟੀਆਈ ਦੇ ਰਿਪੋਰਟ ਦੇ ਦੱਸੇ ਇਸ ਆਂਕੜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਵੱਲੋਂ ਭਾਜਪਾ ਤੇ ਮੁੜ ਤੋਂ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਕਿਹਾ ਕਿ 'ਆਰਟੀਆਈ ਦਾ ਜਵਾਬ ਮਹਿਕਮੇ ਵੱਲੋਂ ਹਮੇਸ਼ਾ ਸਹੀ ਅੰਕੜਿਆਂ ਦਾ ਹੀ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਜਿਸ ਰਿਪੋਰਟ ਦੇ ਆਧਾਰ 'ਤੇ ਭਾਜਪਾ ਵੱਡੇ ਵੱਡੇ ਦਾਅਵੇ ਕਰ ਰਹੀ ਹੈ। ਪੰਜਾਬ ਸਰਕਾਰ 'ਤੇ ਸਵਾਲ ਖੜੇ ਕਰ ਰਹੀ ਹੈ। ਉਹਨਾਂ ਕਿਹਾ ਕਿ ਉਸ ਰਿਪੋਰਟ ਦੇ ਅੰਕੜੇ ਸਹੀ ਨਹੀਂ ਹਨ। ਉਹਨਾਂ ਨੂੰ ਪਹਿਲਾਂ ਆਂਕੜੇ ਘੋਖ ਕਰ ਲੈਣੇ ਚਾਹੀਦੇ ਸਨ। ਉਸ ਤੋਂ ਬਾਅਦ ਹੀ ਮੀਡੀਆ ਦੇ ਵਿੱਚ ਆ ਕੇ ਵੱਡੇ ਵੱਡੇ ਬਿਆਨ ਦੇਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਇਹ ਅਸੀਂ ਤਾਂ ਕੀ ਕਹਿਣਾ ਆਰਟੀਆਈ ਦੇ ਵਿੱਚ ਹੀ ਖੁਲਾਸਾ ਹੋ ਚੁੱਕਾ ਹੈ ਕਿ ਪੰਜਾਬ ਦੇ ਵਿੱਚ ਪਿਛਲੇ ਸਾਲ ਕਿੰਨੀ ਇਨਵੈਸਟਮੈਂਟ ਹੋਈ ਹੈ।

ਕਾਰੋਬਾਰੀਆਂ ਦੀ ਰਾਏ: ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਇਹ ਆਰਟੀਆਈ ਪਾਉਣ ਵਾਲੇ ਐਮਐਸਐਮਈ ਦੇ ਪ੍ਰਧਾਨ ਰਹਿ ਚੁੱਕੇ ਬਾਤਿਸ਼ ਜਿੰਦਲ ਨੇ ਕਿਹਾ ਹੈ ਕਿ ਆਰਟੀਆਈ ਦੇ ਵਿੱਚ ਉਹਨਾਂ ਨੇ ਇਹ ਸਾਰੇ ਸਵਾਲ ਪੁੱਛੇ ਸਨ ਜਿਨਾਂ ਦਾ ਜਵਾਬ ਦਿੱਤਾ ਗਿਆ ਹੈ ਉਹਨਾਂ ਕਿਹਾ ਕਿ ਜਿਸ ਰਿਪੋਰਟ ਦੀ ਗੱਲ ਕੀਤੀ ਜਾ ਰਹੀ ਹੈ ਹੋ ਸਕਦਾ ਹੈ। ਉਸ ਵਿੱਚ ਆਂਕੜੇ ਗਲਤ ਦਿੱਤੇ ਹੋਣ ਜਾਂ ਜਾਣਕਾਰੀ ਸਹੀ ਨਾ ਹੋਵੇ ਉਹਨਾਂ ਕਿਹਾ ਕਿ ਪਰ ਇੰਡਸਟਰੀ ਦੇ ਵਿੱਚ ਉਹਨਾਂ ਵੀ ਨਿਵੇਸ਼ ਨਹੀਂ ਹੋਇਆ। ਜਿੰਨਾ ਸਰਕਾਰ ਦਾਵੇ ਕਰ ਰਹੀ ਹੈ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਰਟੀਆਈ ਇਸੇ ਕਰਕੇ ਪਾਈ ਗਈ ਸੀ ਅਤੇ ਉਸ ਵਿੱਚ ਪੰਜਾਬ ਸਰਕਾਰ ਦੇ ਨਿਵੇਸ਼ ਪੰਜਾਬ ਵਿਭਾਗ ਵੱਲੋਂ ਇਸ ਦਾ ਜਵਾਬ ਵੀ ਦਿੱਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.