ETV Bharat / state

ਸੰਗਰੂਰ ਦੇ ਪਿੰਡ ਘਰਾਚੋਂ 'ਚ ਅਚਾਨਕ ਡਿੱਗੀ ਘਰ ਦੀ ਛੱਤ, ਬਜ਼ੁਰਗ ਮਹਿਲਾ ਦੀ ਹੋਈ ਮੌਤ, ਦੋ ਪਰਿਵਾਰਕ ਮੈਂਬਰ ਗੰਭੀਰ ਜ਼ਖ਼ਮੀ - woman die due to house collapse

author img

By ETV Bharat Punjabi Team

Published : Apr 20, 2024, 11:50 AM IST

ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਇੱਕ ਮਕਾਨ ਦੀ ਛੱਤ ਅਚਾਨਕ ਡਿੱਗ ਗਈ ਅਤੇ ਮਲਬੇ ਹੇਠ ਪਰਿਵਾਰ ਦੇ ਤਿੰਨ ਜੀਅ ਦਬ ਗਏ। ਮਲਬੇ ਹੇਠ ਦਬਣ ਕਾਰਣ ਇੱਕ ਮਹਿਲਾ ਦੀ ਮੌਤ ਹੋ ਗਈ ਅਤੇ ਦੋ ਹਰ ਲੋਕ ਜ਼ਖ਼ਮੀ ਹੋ ਗਈ।

woman died due to the sudden collapse of the roof of the house
ਸੰਗਰੂਰ ਦੇ ਪਿੰਡ ਘਰਾਚੋਂ 'ਚ ਅਚਾਨਕ ਡਿੱਗੀ ਘਰ ਦੀ ਛੱਤ

ਪਿੰਡ ਵਾਸੀ

ਸੰਗਰੂਰ: ਪਿੰਡ ਘਰਾਚੋ ਦੇ ਵਿੱਚ ਦੇਰ ਰਾਤ ਤਕਰੀਬਨ 8:30 ਵਜੇ ਦੇ ਨੇੜੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ ਇੱਕ ਜੀਅ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਘਰਾਚੋਂ ਦੀ ਚਹਿਲਾਂ ਪੱਤੀ ਵਿੱਚ ਰਹਿੰਦੇ ਅਮਰੀਕ ਸਿੰਘ ਦੇ ਘਰ ਦੀ 30 ਸਾਲ ਪੁਰਾਣੀ ਛੱਤ ਅਚਾਨਕ ਗਿਰ ਗਈ ਜਿਸ ਦੇ ਵਿੱਚ ਇੱਕ ਬਜ਼ੁਰਗ ਮਾਤਾ ਜਸਪਾਲ ਕੌਰ, ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਦਬ ਗਏ।

30 ਸਾਲ ਪੁਰਾਣਾ ਮਕਾਨ: ਇਸ ਤੋਂ ਬਾਅਦ ਪਿੰਡ ਵਾਸੀਆਂ ਦੇ ਵੱਲੋਂ ਉਹਨਾਂ ਨੂੰ ਕੱਢ ਕੇ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਸ ਦੌਰਾਨ ਬਜ਼ੁਰਗ ਮਹਿਲਾ ਜਸਪਾਲ ਕੌਰ ਦੀ ਮੌਤ ਹੋ ਗਈ ਅਤੇ ਅਮਰੀਕ ਸਿੰਘ ਅਤੇ ਹਰਜਿੰਦਰ ਕੌਰ ਨੂੰ ਪੀਜੀਆਈ ਚੰਡੀਗੜ੍ਹ ਦਾਖਲ ਕਰਵਾਇਆ ਗਿਆ। ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਕਿ ਇਹ ਮਕਾਨ ਪੁਸ਼ਤੈਨੀ ਹੈ, ਜਿਸ ਨੂੰ ਬਜ਼ੁਰਗਾਂ ਨੇ ਪਾਇਆ ਸੀ। ਮਕਾਨ ਮਾਲਕਾਂ ਮੁਤਾਬਿਕ ਇਸ ਮਕਾਨ ਦੇ ਨਾਲ ਉਨ੍ਹਾਂ ਦੀਆਂ ਪੁਰਾਣੀਆਂ ਯਾਦਾਂ ਜੁੜੀਆਂ ਹੋਈਆਂ ਸਨ। ਇਹ ਮਕਾਨ ਬਜ਼ੁਰਗਾਂ ਨੇ ਚਾਵਾਂ ਨਾਲ ਪਾਇਆ ਸੀ ਜਿਸ ਦੇ ਵਿੱਚ ਅਸੀਂ ਕਈ ਸਾਲਾਂ ਤੋਂ ਰਹਿ ਰਹੇ ਹਾਂ।

ਮੁਆਵਜ਼ੇ ਦੀ ਮੰਗ: ਘਰ ਦੀ ਛੱਤ ਤਕਰੀਬਨ 30 ਸਾਲਾ ਪੁਰਾਣੀ ਸੀ ਅਤੇ ਇਸ ਜਗ੍ਹਾਂ ਉੱਤੇ ਉਨ੍ਹਾਂ ਦੇ ਵਾਹਨ ਅਤੇ ਭਾਰੀ ਸਮਾਨ ਵੀ ਪਿਆ ਸੀ। ਬਜ਼ੁਰਗ ਮਹਿਲਾ ਜੋ ਆਪਣੇ ਪੁਰਾਣੇ ਕਮਰੇ ਦੇ ਵਿੱਚ ਰਹਿੰਦੀ ਸੀ ਉਸ ਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਕਿ ਪਰਿਵਾਰ ਦੀ ਸਹਾਇਤਾ ਕੀਤੀ ਜਾਵੇ। ਘਰ ਦੇ ਮਾਲਕਾਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਕੋਲੇ ਵੀ ਮਦਦ ਦੀ ਅਪੀਲ ਕਰਦੇ ਹਾਂ ਕਿਉਂਕਿ ਜੇ ਘਰ ਦੇ ਕਮਾਈ ਦੀ ਸਾਧਨਾ ਦੀ ਗੱਲ ਕੀਤੀ ਜਾਵੇ ਤਾਂ ਗੁਜ਼ਾਰਾ ਮੁਸ਼ਕਿਲ ਨਾਲ ਚੱਲਦਾ ਹੈ। ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਮਕਾਨ ਮਾਲਕ ਨੇ ਕਿਹਾ ਕਿ ਸਰਕਾਰ ਸਾਨੂੰ ਬਣਦਾ ਮੁਆਵਜਾ ਦੇਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.