ETV Bharat / state

ਡੇਰਾ ਬਸੀ ਵਿਖੇ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਕਾਬੂ ਪਾਉਣ ਲਈ ਅੱਗ ਬੁਝਾਊ ਦਸਤੇ ਕਰ ਰਹੇ ਜੱਦੋ-ਜਹਿਦ - fire IN chemical factory

author img

By ETV Bharat Punjabi Team

Published : Apr 8, 2024, 7:44 PM IST

ਡੇਰਾਬੱਸੀ ਵਿਖੇ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਮੌਕੇ ਉੱਤੇ ਅੱਗ ਬੁਝਾਊ ਦਸਤੇ ਵੀ ਪਹੁੰਚੇ ਪਰ ਕੈਮੀਕਲ ਫੈਕਟਰੀ ਅੰਦਰ ਪਏ ਡਰੰਮਾ ਵਿੱਚ ਲਗਾਤਾਰ ਧਮਾਕੇ ਹੋਣ ਦੀ ਅਵਾਜ਼ ਆ ਰਹੀ ਹੈ।

terrible fire broke out in a chemical factory
ਡੇਰਾ ਬਸੀ ਵਿਖੇ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ

ਭਿਆਨਕ ਅੱਗ ਨੇ ਮਚਾਈ ਦਹਿਸ਼ਤ

ਜ਼ੀਰਕਪੁਰ: ਡੇਰਾਬੱਸੀ ਦੀ ਇੱਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਮੌਕੇ 'ਤੇ ਮੌਜੂਦ ਲੋਕਾਂ 'ਚ ਹਫੜਾ-ਦਫੜੀ ਮੱਚ ਗਈ। ਅੱਗ ਇੰਨੀ ਬੁਰੀ ਤਰ੍ਹਾਂ ਫੈਲ ਚੁੱਕੀ ਹੈ ਕਿ ਪੂਰੇ ਇਲਾਕੇ 'ਚ ਧੂੰਆਂ ਫੈਲਿਆ ਨਜ਼ਰ ਆ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਘਟਨਾ ਦੌਰਾਨ ਲੱਖਾਂ ਦਾ ਸਾਮਾਨ ਸੜਨ ਦੀ ਸੂਚਨਾ ਹੈ।

ਕੈਮੀਕਲ ਦੇ ਭਰੇ ਡਰੰਮਾਂ ਵਿੱਚ ਹੋ ਰਹੇ ਧਮਾਕੇ: ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਭਾਵੇਂ ਇਸ ਅੱਗ ਉੱਤੇ ਕਾਬੂ ਪਾਉਣ ਵਿੱਚ ਲੱਗੀਆਂ ਹਨ ਪਰ ਫੈਕਟਰੀ ਅੰਦਰ ਪਏ ਡਰੰਮਾਂ ਵਿੱਚ ਭਰਿਆ ਕੈਮੀਕਲ ਲਗਾਤਾਰ ਅੱਗ ਬੁਝਾਊ ਦਸਤਿਆਂ ਦੀ ਰਾਹ ਦਾ ਰੋੜਾ ਬਣ ਰਿਹਾ ਹੈ। ਕੈਮੀਕਲ ਨਾਲ ਭਰੇ ਡਰੰਮਾਂ ਵਿੱਚ ਲਗਾਤਰ ਜ਼ੋਰਦਾਰ ਧਮਾਕੇ ਹੋ ਰਹੇ ਹਨ ਜਿਸ ਕਾਰਣ ਅੱਗ ਅਤੇ ਜ਼ਹਿਰੀਲਾ ਧੂੰਆਂ ਲਗਾਤਾਰ ਫੈਲਦਾ ਜਾ ਰਿਹਾ ਹੈ। ਪ੍ਰਸ਼ਾਸਨ ਆਪਣੇ ਪੱਧਰ ਉੱਤੇ ਸਥਿਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਲੱਖਾਂ ਦਾ ਮਾਲੀ ਨੁਕਸਾਨ,ਜਾਨੀ ਨੁਕਸਾਨ ਦੀ ਨਹੀਂ ਖ਼ਬਰ: ਇਸ ਭਿਆਨਕ ਅੱਗ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫੈਕਟਰੀ ਮਾਲਕ ਨੂੰ ਲੱਖਾਂ ਰੁਪਏ ਦਾ ਮਾਲੀ ਨੁਕਸਾਨ ਹੋਇਆ ਹੈ ਪਰ ਇਸ ਸਮੇਂ ਤੱਕ ਕੋਈ ਵੀ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਜਿਸ ਲਈ ਲੋਕ ਪਰਮਾਤਮਾ ਦਾ ਸ਼ੁਕਰ ਵੀ ਕਰ ਰਹੇ ਹਨ। ਇਹ ਭਿਆਨਕ ਅੱਗ ਕਿਹੜੇ ਕਾਰਣਾਂ ਕਰਕੇ ਲੱਗੀ ਸਪੱਸ਼ਟ ਨਹੀਂ ਹੋ ਸਕਿਆ। ਕੈਮੀਕਲ ਲਗਾਤਾਰ ਫੈਲਦਾ ਜਾ ਰਿਹਾ ਹੈ ਜਿਸ ਕਾਰਣ ਇਸ ਲਈ ਅੱਗ ਉੱਤੇ ਕਾਬੂ ਪਾਉਣਾ ਵੀ ਸੰਭਵ ਨਹੀਂ ਹੋ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.