ETV Bharat / state

ਲੁਧਿਆਣਾ ਸਲੇਮ ਟਾਬਰੀ ਨੇੜੇ ਟ੍ਰੇਨ ਚਪੇਟ ਵਿੱਚ ਆਉਣ ਕਰਕੇ ਬੱਚੇ ਦੀ ਮੌਤ, 10 ਸਾਲ ਸੀ ਬੱਚੇ ਦੀ ਉਮਰ

author img

By ETV Bharat Punjabi Team

Published : Mar 19, 2024, 6:41 AM IST

ਲੁਧਿਆਣਾ ਵਿੱਚ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਸਲੇਮ ਟਾਬਰੀ ਇਲਾਕੇ ਨੇੜੇ ਟ੍ਰੇਨ ਦੀ ਚਪੇਟ ਵਿੱਚ ਆਪਣੇ ਭਰਾਵਾਂ ਨਾਲ ਖੇਡਣ ਗਿਆ 10 ਸਾਲ ਦਾ ਬੱਚਾ ਆ ਗਿਆ ਅਤੇ ਉਸ ਦੀ ਮੌਤ ਹੋ ਗਈ।

A child died due to being hit by a train near Salem Tabri
ਲੁਧਿਆਣਾ ਸਲੇਮ ਟਾਬਰੀ ਨੇੜੇ ਟ੍ਰੇਨ ਚਪੇਟ ਵਿੱਚ ਆਉਣ ਕਰਕੇ ਬੱਚੇ ਦੀ ਮੌਤ

10 ਸਾਲ ਦੇ ਬੱਚੇ ਦੀ ਮੌਤ

ਲੁਧਿਆਣਾ: ਸਲੇਮ ਟਾਬਰੀ ਇਲਾਕੇ ਵਿੱਚ ਰੇਲਵੇ ਲਾਈਨਾਂ ਦੇ ਨੇੜੇ ਇੱਕ ਛੋਟੇ ਬੱਚੇ ਦੀ ਟ੍ਰੇਨ ਦੀ ਲਪੇਟ ਦੇ ਵਿੱਚ ਆਉਣ ਕਰਕੇ ਮੌਤ ਹੋ ਗਈ। ਬੱਚੇ ਦੀ ਉਮਰ 10 ਸਾਲ ਦੀ ਹੈ ਅਤੇ ਉਸ ਦੀ ਪਹਿਚਾਣ ਸ਼ਿਵਾ ਵਾਸੀ ਕੁੰਦਨਪੁਰੀ ਵਜੋਂ ਹੋਈ ਹੈ। ਉਹ ਆਪਣੇ ਦੋ ਹੋਰ ਦੋਸਤਾਂ ਦੇ ਨਾਲ ਰੇਲਵੇ ਲਾਈਨਾਂ ਦੇ ਕੋਲ ਖੇਡਣ ਆਇਆ ਸੀ ਅਤੇ ਇਸ ਦੌਰਾਨ ਨੰਗਲ ਡੈਮ ਤੋਂ ਅੰਮ੍ਰਿਤਸਰ ਜਾਣ ਵਾਲੀ ਐਕਸਪ੍ਰੈਸ ਟਰੇਨ ਦੀ ਲਪੇਟ ਵਿੱਚ ਆਉਣ ਕਰਕੇ ਉਸ ਦੀ ਮੌਤ ਹੋ ਗਈ ਹਾਲਾਂਕਿ ਉਸਦੇ ਨਾਲ ਦੇ ਸਾਥੀ ਜਰੂਰ ਬਚ ਗਏ ਪਰ ਸ਼ਿਵਾ ਟ੍ਰੇਨ ਦੀ ਲਪੇਟ ਵਿੱਚ ਆ ਗਿਆ।




ਮੌਕੇ ਉੱਤੇ ਪਹੁੰਚੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਹਾ ਕਿ ਉਹ ਅੱਜ ਦੁਪਹਿਰ 3 ਵਜੇ ਦੇ ਕਰੀਬ ਖੇਡਣ ਲਈ ਆਏ ਸਾਨੂੰ ਪਤਾ ਨਹੀਂ ਕਿਵੇਂ ਉਹ ਰੇਲਵੇ ਲਾਈਨਾਂ ਦੇ ਨੇੜੇ ਆ ਗਏ ਅਤੇ ਜਦੋਂ ਇਹ ਹਾਦਸਾ ਹੋਇਆ ਤਾਂ ਉਸ ਵੇਲੇ ਹੀ ਉਹਨਾਂ ਨੂੰ ਜਾਣਕਾਰੀ ਮਿਲੀ। ਉੱਥੇ ਹੀ ਜੀਆਰਪੀ ਪੁਲਿਸ ਨੇ ਮੌਕੇ ਉੱਤੇ ਆ ਕੇ ਜਾਇਜ਼ਾ ਲਿਆ ਅਤੇ ਬੱਚੇ ਦੀ ਲਾਸ਼ ਨੂੰ ਲੁਧਿਆਣਾ ਸਿਵਲ ਹਸਪਤਾਲ ਭੇਜ ਦਿੱਤਾ ਹੈ, ਜਿੱਥੇ ਉਸ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਬੱਚੇ ਦੀ ਮਾਤਾ ਅਤੇ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੱਚੇ ਦੇ ਭਰਾ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕੇ 2 ਮੇਰੇ ਸਗੇ ਭਰਾ ਅਤੇ 1 ਭੂਆ ਦਾ ਬੇਟਾ ਆਇਆ ਸੀ ਪਤਾ ਨਹੀਂ ਉਹ ਕਿਵੇਂ ਟਰੇਨ ਦੀ ਲਪੇਟ ਦੇ ਵਿੱਚ ਆ ਗਏ।



ਮੌਕੇ ਉੱਤੇ ਪਹੁੰਚੀ ਜੀਆਰਪੀ ਦੀ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਸਾਨੂੰ ਇਸ ਬਾਰੇ ਇਤਲਾ ਮਿਲੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ਉੱਤੇ ਆ ਕੇ ਜਾਣਕਾਰੀ ਹਾਸਿਲ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਬੱਚਾ ਟ੍ਰੇਨ ਦੀ ਲਪੇਟ ਵਿੱਚ ਆਇਆ ਹੈ ਜਦੋਂ ਕਿ ਬਾਕੀ ਬੱਚੇ ਸੁਰੱਖਿਅਥ ਹਨ। ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਕਹਿਣ ਮੁਤਾਬਿਕ ਜਦੋਂ ਰੇਲਵੇ ਲਾਈਨ ਕਰੋਸ ਕਰ ਰਿਹਾ ਸੀ, ਉਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋਇਆ ਹੈ। ਉਹਨਾਂ ਕਿਹਾ ਕਿ ਨੰਗਲ ਤੋਂ ਅੰਮ੍ਰਿਤਸਰ ਜਾਣ ਵਾਲੀ ਗੱਡੀ 14505 ਦੀ ਲਪੇਟ ਵਿੱਚ ਆਏ ਹਨ। ਬੱਚੇ ਦੇ ਨਾਲ ਪਿਯੂਸ਼ ਅਤੇ ਵਿੱਕੀ ਵੀ ਨਾਲ ਸਨ ਪਰ ਜਦੋਂ ਟ੍ਰੇਨ ਆਈ ਤਾਂ ਉਹ ਪਿੱਛੇ ਹਟ ਗਈ ਜਦੋਂ ਕਿ ਸ਼ਿਵਾ ਆਪਣੇ ਆਪ ਨੂੰ ਬਚਾ ਨਹੀਂ ਪਾਇਆ।



ETV Bharat Logo

Copyright © 2024 Ushodaya Enterprises Pvt. Ltd., All Rights Reserved.