ETV Bharat / state

ਫਰੀਦਕੋਟ ਦੀ ਕੇਂਦਰੀ ਜੇਲ੍ਹ 'ਚ 908 ਕੈਦੀ ਹੋਏ ਕਾਲੇ ਪੀਲੀਏ ਦੇ ਸ਼ਿਕਾਰ, ਪ੍ਰਸ਼ਾਸਨ ਦੀ ਵਧੀ ਚਿੰਤਾ

author img

By ETV Bharat Punjabi Team

Published : Jan 20, 2024, 4:02 PM IST

Hepatitis C Virus :ਫਰੀਦਕੋਟ ਦੀ ਜੇਲ੍ਹ ਦੇ 908 ਕੈਦੀ ਹੈਪੇਟਾਈਟਸ-ਸੀ (ਕਾਲਾ ਪੀਲੀਆ) ਲਪੇਟ 'ਚ ਆ ਗਏ ਹਨ। ਇਹ ਖੁਲਾਸਾ ਜੇਲ੍ਹ ਵਿੱਚ ਵੱਡੇ ਪੱਧਰ ਉਤੇ ਕੀਤੀ ਗਈ ਮੈਡੀਕਲ ਜਾਂਚ ਵਿੱਚ ਹੋਇਆ ਹੈ।

908 prisoners in Central Jail of Faridkot became victims of hepatitis c virus, increased concern of the administration
ਫਰੀਦਕੋਟ ਦੀ ਕੇਂਦਰੀ ਜੇਲ੍ਹ 'ਚ 908 ਕੈਦੀ ਹੋਏ ਕਾਲੇ ਪੀਲੀਏ ਦੇ ਸ਼ਿਕਾਰ, ਪ੍ਰਸ਼ਾਸਨ ਦੀ ਵਧੀ ਚਿੰਤਾ

ਫਰੀਦਕੋਟ ਦੀ ਕੇਂਦਰੀ ਜੇਲ੍ਹ 'ਚ 908 ਕੈਦੀ ਹੋਏ ਕਾਲੇ ਪੀਲੀਏ ਦੇ ਸ਼ਿਕਾਰ, ਪ੍ਰਸ਼ਾਸਨ ਦੀ ਵਧੀ ਚਿੰਤਾ

ਫਰੀਦਕੋਟ: ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਇਹ ਹੁਣ ਪ੍ਰਸ਼ਾਸਨ ਦੀ ਚਿੰਤਾ ਦਾ ਕਾਰਨ ਵੀ ਬਣਦੇ ਜਾ ਰਹੇ ਹਨ। ਦਰਅਸਲ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰਦਿਆਂ ਜੇਲਾਂ 'ਚ ਬੰਦ ਕੈਦੀਆਂ ਦੇ ਟੈਸਟ ਕਰਵਾਉਣ ਨੂੰ ਕਿਹਾ ਸੀ। ਜਿਸ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਸਾਹਮਣੇ ਆਏ ਹਨ। ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ 'ਚ ਬੰਦ 2941 ਕੈਦੀਆਂ ਦੀ ਟੈਸਟ ਰਿਪੋਰਟ ਕਾਰਫ਼ੀ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ। ਪਿਛਲੇ ਦਿਨੀਂ ਇਹਨਾਂ ਦੇ ਟੈਸਟ ਕਰਵਾਏ ਗਏ ਤਾਂ ਇਹਨਾ ਵਿੱਚ 908 ਕੈਦੀ ਕਾਲੇ ਪੀਲੀਏ ਦੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਪਾਏ ਗਏ ਹਨ।

908 ਕੈਦੀ ਪਾਜ਼ਿਟਿਵ : ਇਸ ਪੂਰੇ ਮਾਮਲੇ ਸਬੰਧੀ ਜਦੋਂ ਫਰੀਦਕੋਟ ਸਿਵਲ ਹਸਪਤਾਲ ਦੇ ਸੀ ਐਮ ਓ ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ 2941 ਦੇ ਟੈਸਟ ਕਰਵਾਏ ਗਏ ਸੀ। ਜਿਹਨਾਂ 'ਚੋਂ 908 ਕੈਦੀ ਪਾਜ਼ਿਟਿਵ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਚੋਂ 368 ਮਰੀਜਾਂ ਨੂੰ ਇਲਾਜ ਦੀ ਲੋੜ ਸੀ ਜਿਸ ਵਿਚੋਂ 242 ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਕੋਈ ਵੀ ਸਰਿੰਜ ਇੰਫੈਕਟੇਡ ਮਰੀਜ ਤੋਂ ਇਲਾਵਾ ਹੋਰ ਕਿਸੇ ਨੇ ਵਰਤੋਂ ਕੀਤੀ ਹੋਵੇ ਜਾਂ ਖੂਨ ਦੇ ਸੰਪਰਕ 'ਚ ਆਉਣ ਨਾਲ ਕਾਲਾ ਪੀਲੀਆ ਫੈਲਦਾ ਹੈ। ਹੁਣ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਜੇਲ੍ਹ 'ਚ ਕਿਵੇਂ ਫੈਲਿਆ। ਇਹਨਾਂ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਕੈਦੀ ਇਸ ਬੀਮਾਰੀ ਦੀ ਗ੍ਰਿਫਤ ਵਿਚ ਕਿਵੇਂ ਆ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾਂ ਕੈਦੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਓਹਨਾ ਦੀ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਹੈਪੇਟਾਈਟਸ-ਸੀ ਤੋਂ ਪੀੜਤ ਇਨ੍ਹਾਂ ਕੈਦੀਆਂ ਦੇ ਹੋਰ ਲੋੜੀਂਦੇ ਟੈਸਟ ਵੀ ਕਰਵਾਏ ਜਾਣਗੇ। ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਬਿਮਾਰੀ ਦਾ ਵਾਇਰਸ ਸਰੀਰ ਵਿੱਚ ਕਿਸ ਹੱਦ ਤੱਕ ਫੈਲਿਆ ਹੈ। ਇਸ ਤੋਂ ਤੁਰੰਤ ਬਾਅਦ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਹੈਪੇਟਾਈਟਸ ਸੀ ਕਿੰਨਾ ਘਾਤਕ: ਡਾਕਟਰਾਂ ਅਨੁਸਾਰ ਹੈਪੇਟਾਈਟਸ-ਸੀ ਵਾਇਰਸ ਦੀ ਲਾਗ ਹੈ। ਇਸ ਨਾਲ ਲੀਵਰ ਦੀ ਬਿਮਾਰੀ ਹੋ ਜਾਂਦੀ ਹੈ। ਇਹ ਕਈ ਵਾਰ ਜਿਗਰ ਨੂੰ ਬਹੁਤ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਲੀਵਰ ਫੇਲ੍ਹ ਹੋਣਾ ਜਾਂ ਕੈਂਸਰ ਵੀ ਹੋ ਸਕਦਾ ਹੈ। ਇਹ ਵਾਇਰਸ ਸੰਕਰਮਿਤ ਖ਼ੂਨ ਰਾਹੀਂ ਫੈਲਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.