ETV Bharat / state

ਹੁਣ ਲੁਧਿਆਣਾ ਦੇ ਕਾਰੋਬਾਰੀ ਵੀ ਬਣਾ ਸਕਣਗੇ ਚੀਨ, ਸਪੇਨ ਮੁਲਕਾਂ ਵਰਗੇ ਕੱਪੜੇ, 8ਵੀਂ ਗਮਸਾ ਪ੍ਰਦਰਸ਼ਨੀ ਦੇ 'ਚ ਆਈਆਂ ਨਵੀਆਂ ਮਸ਼ੀਨਾਂ

author img

By ETV Bharat Punjabi Team

Published : Jan 21, 2024, 4:20 PM IST

ਲੁਧਿਆਣਾ 'ਚ 8ਵੀਂ ਗਮਸਾ ਪ੍ਰਦਰਸ਼ਨੀ ਦੇ ਵਿੱਚ ਆਈਆਂ ਮਸ਼ੀਨਾਂ ਨੇ ਲੁਧਿਆਣਾ ਦੇ ਕਾਰੋਬਾਰੀਆਂ ਨੂੰ ਬੇਹੱਦ ਖੁਸ਼ ਕਰ ਦਿੱਤਾ ਹੈ। ਹੁਣ ਲੁਧਿਆਣਾ ਦੇ ਕਾਰੋਬਾਰੀ ਵੀ ਚੀਨ ਸਪੇਨ ਆਦ ਮੁਲਕਾਂ ਵਰਗੇ ਕੱਪੜੇ ਬਣਾ ਸਕਣਗੇ ਅਤੇ ਇਹਨਾਂ ਨੂੰ ਇੰਮਪੋਰਟ ਕਰਵਾਉਣ ਦੀ ਵੀ ਲੋੜ ਨਹੀਂ ਪਵੇਗੀ।

8th Gamsa exhibition new machines China Spain countries like clothes in Ludhiana
ਹੁਣ ਲੁਧਿਆਣਾ ਦੇ ਕਾਰੋਬਾਰੀ ਵੀ ਬਣਾ ਸਕਣਗੇ ਚੀਨ ਸਪੇਨ ਮੁਲਕਾਂ ਵਰਗੇ ਕੱਪੜੇ

ਹੁਣ ਲੁਧਿਆਣਾ ਦੇ ਕਾਰੋਬਾਰੀ ਵੀ ਬਣਾ ਸਕਣਗੇ ਚੀਨ ਸਪੇਨ ਮੁਲਕਾਂ ਵਰਗੇ ਕੱਪੜੇ

ਲੁਧਿਆਣਾ: ਲੁਧਿਆਣਾ ਨੂੰ ਇੰਡਸਟਰੀ ਅਤੇ ਖਾਸ ਕਰਕੇ ਕੱਪੜਿਆਂ ਦੀ ਇੰਡਸਟਰੀ ਦਾ ਗੜ ਮੰਨਿਆ ਜਾਂਦਾ ਹੈ, ਪਰ ਲੁਧਿਆਣੇ ਦੇ ਵਿੱਚ ਵੀ ਵੱਡੇ ਪੱਧਰ 'ਤੇ ਚੀਨ ਅਤੇ ਸਪੇਨ ਤੋਂ ਕੱਪੜੇ ਇੰਪੋਰਟ ਕਰਵਾਏ ਜਾਂਦੇ ਹਨ ਪਰ ਹੁਣ ਕੱਪੜੇ ਇੰਪੋਰਟ ਕਰਵਾਉਣ ਦੀ ਲੋੜ ਨਹੀਂ ਪਵੇਗੀ ਕਿਉਂਕਿ ਲੁਧਿਆਣਾ ਦੇ ਵਿੱਚ ਹੀ ਹੋਜਰੀ ਦੀਆਂ ਅਜਿਹੀਆਂ ਮਸ਼ੀਨਾਂ ਆ ਗਈਆਂ ਹਨ ਜਿਸ ਨਾਲ ਮਹਿਜ਼ 12 ਘੰਟੇ ਦੇ ਅੰਦਰ ਸੱਤ ਤੋਂ ਅੱਠ ਲੱਖ ਪੀਸ ਬਣਾਏ ਜਾ ਸਕਣਗੇ। ਦਰਅਸਲ ਲੁਧਿਆਣਾ ਦੇ ਵਿੱਚ ਅੱਠਵੀਂ ਗਮਸਾ ਪ੍ਰਦਰਸ਼ਨ ਹੀ ਚੱਲ ਰਹੀ ਹੈ ਜਿਸ ਵਿੱਚ ਅਜਿਹੀਆਂ ਮਸ਼ੀਨਾਂ ਦੀ ਪ੍ਰਦਰਸ਼ਨੀ ਲਾਈ ਗਈ ਹੈ ਜੋ ਕਿ ਚੀਨ ਅਤੇ ਸਪੇਨ ਦੇ ਵਿੱਚ ਵਰਤੀਆਂ ਜਾਂਦੀਆਂ ਹਨ। ਇਹ ਮਸ਼ੀਨਾਂ ਲੁਧਿਆਣਾ ਦੇ ਕਾਰੋਬਾਰੀਆਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।

ਵੱਖ-ਵੱਖ ਇੰਡਸਟਰੀ ਟੂਲ ਨਾਲ ਨਵੀਆਂ ਤਕਨੀਕ ਦੇ ਨਾਲ ਬਣੀਆਂ ਮਸ਼ੀਨਾਂ: ਇਸ ਵਾਰ ਪ੍ਰਦਰਸ਼ਨੀ ਦੇ ਵਿੱਚ ਲਗਭਗ 200 ਦੇ ਕਰੀਬ ਸਟਾਲ ਲੱਗੇ ਹਨ ਜਿਨਾਂ ਦੇ ਵਿੱਚ ਇਹਨਾਂ ਮਸ਼ੀਨਾਂ ਦੀ ਪ੍ਰਦਰਸ਼ਨੀ ਦੇ ਨਾਲ ਹੋਰ ਵੀ ਵੱਖ-ਵੱਖ ਇੰਡਸਟਰੀ ਟੂਲ ਅਤੇ ਗਾਰਮੈਂਟ ਇੰਡਸਟਰੀ ਦੇ ਨਾਲ ਨਵੀਆਂ ਤਕਨੀਕ ਦੇ ਨਾਲ ਬਣੀਆਂ ਮਸ਼ੀਨਾਂ ਵੀ ਆਈਆਂ ਹਨ। ਗਮਸਾ ਪੰਜਾਬ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਦੇ ਵਿੱਚੋਂ ਇੱਕ ਹੈ ਜਿਸ ਦਾ ਕਿ ਇਹ ਅੱਠਵਾਂ ਐਡੀਸ਼ਨ ਹੈ। ਲੁਧਿਆਣਾ ਦੀ ਦਾਣਾ ਮੰਡੀ ਦੇ ਵਿੱਚ ਪਿਛਲੇ ਸਾਲ ਵੀ 40 ਹਜਾਰ ਦੇ ਕਰੀਬ ਕਾਰੋਬਾਰੀ ਇਸ ਪ੍ਰਦਰਸ਼ਨੀ ਦੇ ਵਿੱਚ ਪਹੁੰਚੇ ਸਨ ਅਤੇ ਇਸ ਸਾਲ ਵੀ ਇੰਨੇ ਹੀ ਕਾਰੋਬਾਰੀਆਂ ਦੇ ਪਹੁੰਚਣ ਦੀ ਉਮੀਦ ਹੈ।

ਵੱਡੀ ਗਿਣਤੀ 'ਚ ਕਾਰੋਬਾਰੀ ਪਹੁੰਚ ਰਹੇ : ਪ੍ਰਦਰਸ਼ਨੀ ਦੇ ਜਨਰਲ ਸੈਕਟਰੀ ਨੇ ਦੱਸਿਆ ਕਿ ਇਸ ਵਾਰ 200 ਦੇ ਕਰੀਬ ਸਟਾਲ ਲਗਾਏ ਗਏ ਹਨ। ਉਹਨਾਂ ਦੱਸਿਆ ਕਿ ਵੱਖ-ਵੱਖ ਨਵੀਂ ਤਕਨੀਕ ਦੀਆਂ ਮਸ਼ੀਨਾਂ ਦੇ ਨਾਲ ਹੋਜਰੀ ਦੇ ਵਿੱਚ ਵਰਤੀ ਜਾਣ ਵਾਲੇ ਨਵੀਂ ਤਕਨੀਕਾਂ ਨਵੇਂ ਯਾਰਨ ਕੱਪੜੇ ਆਦਿ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਜਿਸ ਵਿੱਚ ਵੱਡੀ ਗਿਣਤੀ 'ਚ ਕਾਰੋਬਾਰੀ ਪਹੁੰਚ ਰਹੇ ਹਨ। ਉਹਨਾਂ ਕਿਹਾ ਕਿ ਜਿਆਦਾਤਰ ਕਾਰੋਬਾਰੀ ਸ਼ਨੀਵਾਰ ਅਤੇ ਐਤਵਾਰ ਨੂੰ ਹਿੱਸਾ ਲੈਣ ਆਉਂਦੇ ਹਨ ਉਹਨਾਂ ਕਿਹਾ ਕਿ 22 ਜਨਵਰੀ ਤੱਕ ਇਹ ਪ੍ਰਦਰਸ਼ਨ ਹਾਲੇ ਚੱਲੇਗੀ।

ਲੁਧਿਆਣਾ ਦੇ ਹੋਜਰੀ ਕਾਰੋਬਾਰੀ ਦੇ ਲਈ ਖਿੱਚ ਦਾ ਕੇਂਦਰ : ਉੱਥੇ ਹੀ ਦੂਜੇ ਪਾਸੇ ਇਸ ਪਰਦਰਸ਼ਨੀ ਦੇ ਵਿੱਚ ਵਿਸ਼ੇਸ਼ ਤੌਰ ਤੇ ਇਸ ਸਾਲ ਆਲਮਗੀਰ ਐਂਬਰੋ ਪਾਰਟਸ ਵਿਸ਼ੇਸ਼ ਤੌਰ 'ਤੇ ਖਿੱਚ ਦਾ ਕੇਂਦਰ ਰਿਹਾ ਹੈ। ਜਿਨਾਂ ਵੱਲੋਂ ਕਢਾਈ ਦੀ 12 ਹੈੱਡ ਵਾਲੀ ਨਵੀਂ ਮਸ਼ੀਨ ਲੁਧਿਆਣਾ ਦੇ ਹੋਜਰੀ ਕਾਰੋਬਾਰੀ ਦੇ ਲਈ ਖਿੱਚ ਦਾ ਕੇਂਦਰ ਬਣੀ ਰਹੀ। ਕੰਪਨੀ ਦੇ ਮੁੱਖ ਪ੍ਰਬੰਧਕ ਕਰਨਬੀਰ ਸਿੰਘ ਨੇ ਦੱਸਿਆ ਕਿ ਕਢਾਈ ਕਰਨ ਦੀ ਇਹ ਮਸ਼ੀਨ 1200 ਆਰ ਪੀ ਐਮ ਦੀ ਹੈ। ਇਸ ਤੋਂ ਪਹਿਲਾਂ 700 ਤੋਂ 800 ਆਰ ਪੀ ਐਮ ਦੀਆਂ ਮਸ਼ੀਨਾਂ ਆਉਂਦੀਆਂ ਸਨ, ਪਰ ਇਹ ਮਸ਼ੀਨ ਬਿਲਕੁਲ ਨਵੀਂ ਹੈ। ਉਨ੍ਹਾਂ ਕਿਹਾ ਕਿ ਇਸ ਤੇ 12 ਹੈਡ ਲੱਗੇ ਹਨ। 12 ਘੰਟੇ 'ਚ ਇਹ ਮਸ਼ੀਨ ਲੱਖਾਂ ਪੀਸ ਤਿਆਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਨੂੰ ਕੰਪਿਊਟਰ ਦੀ ਮਦਦ ਨਾਲ ਆਪਰੇਟ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਹ ਪੂਰੀ ਮਸ਼ੀਨ ਨੂੰ ਇਕ ਜਾਂ 2 ਵਰਕਰ ਵੀ ਆਪਰੇਟ ਕਰ ਸਕਦੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.