ETV Bharat / state

ਵਿੱਤੀ ਸਾਲ 2023-24 ਵਿੱਚ 71 ਲੱਖ ਘਰੇਲੂ ਖਪਤਕਾਰਾਂ ਨੂੰ ਮਿਲਿਆ ਜ਼ੀਰੋ ਬਿੱਲ ਦਾ ਲਾਭ: ਹਰਭਜਨ ਸਿੰਘ ਈ.ਟੀ.ਓ.

author img

By ETV Bharat Punjabi Team

Published : Mar 12, 2024, 6:45 PM IST

ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਵਿੱਤੀ ਸਾਲ 2023-24 ਵਿੱਚ 71 ਲੱਖ ਘਰੇਲੂ ਖਪਤਕਾਰਾਂ ਨੂੰ ਜ਼ੀਰੋ ਬਿੱਲ ਦਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਕਦਮੀ ਨੇ 90 ਫੀਸਦੀ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

domestic consumers to benefit
domestic consumers to benefit

ਚੰਡੀਗੜ੍ਹ: ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਇਥੇ ਦੱਸਿਆ ਕਿ ਚਾਲੂ ਵਿੱਤੀ ਸਾਲ 2023-24 ਦੌਰਾਨ ਹੁਣ ਤੱਕ ਸੂਬੇ ਦੇ ਕੁੱਲ 70,86,273 ਘਰੇਲੂ ਖਪਤਕਾਰਾਂ ਨੂੰ 'ਜ਼ੀਰੋ ਬਿਜਲੀ ਬਿੱਲ' ਪ੍ਰਾਪਤ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਦੇ 77,23,309 ਘਰੇਲੂ ਖਪਤਕਾਰਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਅਤੇ 600 ਯੂਨਿਟ ਪ੍ਰਤੀ ਬਿਲਿੰਗ ਸਾਈਕਲ ਮੁਫਤ ਬਿਜਲੀ ਦੀ ਸਹੂਲਤ ਦਿੱਤੀ ਗਈ।

90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਨੂੰ ਰਾਹਤ : ਬਿਜਲੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਵਿੱਤੀ ਸਾਲ 2021-22 ਵਿੱਚ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਸਪਲਾਈ ਦਾ ਲਾਭ ਲੈਣ ਵਾਲੇ 22,48,065 ਖਪਤਕਾਰਾਂ ਦੇ ਮੁਕਾਬਲੇ ਲਾਭਪਾਤਰੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧਦੀ ਮਹਿੰਗਾਈ ਅਤੇ ਖਾਸਤੌਰ ‘ਤੇ ਊਰਜਾ ਦੀਆਂ ਵੱਧ ਦੀਆਂ ਕੀਮਤਾਂ ਦੇ ਮੱਦੇਨਜ਼ਰ ਇਹ ਪਹਿਲਕਦਮੀ 90 ਪ੍ਰਤੀਸ਼ਤ ਘਰੇਲੂ ਖਪਤਕਾਰਾਂ ਨੂੰ ਰਾਹਤ ਪ੍ਰਦਾਨ ਕਰਨ ਵਿੱਚ ਮਦਦਗਾਰ ਸਾਬਤ ਹੋਈ ਹੈ।

ਕੁ੍ਝ ਇਸ ਤਰ੍ਹਾਂ ਨੇ ਜ਼ਿਲ੍ਹਿਆਂ ਦੇ ਅੰਕੜੇ: ਲਾਭਪਾਤਰੀਆਂ ਦਾ ਜ਼ਿਲ੍ਹਾਵਾਰ ਵੇਰਵਾ ਦਿੰਦਿਆਂ ਬਿਜਲੀ ਮੰਤਰੀ ਨੇ ਦੱਸਿਆ ਕਿ ਲੁਧਿਆਣਾ ਤੋਂ 7,43,631, ਪਟਿਆਲਾ ਤੋਂ 5,21,301, ਅੰਮ੍ਰਿਤਸਰ ਤੋਂ 5,15,352, ਹੁਸ਼ਿਆਰਪੁਰ ਤੋਂ 4,60,033, ਸ੍ਰੀ ਮੁਕਤਸਰ ਸਾਹਿਬ ਤੋਂ 4,13,788, ਗੁਰਦਾਸਪੁਰ ਤੋਂ 3,96,757, ਜਲੰਧਰ ਤੋਂ 3,95,369, ਰੋਪੜ ਤੋਂ 3,78,330, ਤਰਨਤਾਰਨ ਤੋਂ 3,30,010, ਕਪੂਰਥਲਾ ਤੋਂ 3,01,901, ਸ਼ਹੀਦ ਭਗਤ ਸਿੰਘ ਨਗਰ ਤੋਂ 2,96, 757, ਸਾਹਿਬਜਾਦਾ ਅਜੀਤ ਸਿੰਘ ਨਗਰ ਤੋਂ 2,88,499, ਬਠਿੰਡਾ ਤੋਂ 2,83,177, ਸ੍ਰੀ ਫਤਹਿਗੜ੍ਹ ਸਾਹਿਬ ਤੋਂ 2,57,264, ਸੰਗਰੂਰ ਤੋਂ 2,35,670, ਮੋਗਾ ਤੋਂ 2,13,871, ਬਰਨਾਲਾ ਤੋਂ 1,98,061, ਫਿਰੋਜ਼ਪੁਰ ਤੋਂ 1,93,159, ਮਾਨਸਾ ਤੋਂ 1,88,785, ਪਠਾਨਕੋਟ ਤੋਂ 1,70,039, ਫਰੀਦਕੋਟ ਤੋਂ 1,42,580, ਮਾਲੇਰਕੋਟਲਾ ਤੋਂ 97,553 ਅਤੇ ਫਾਜ਼ਿਲਕਾ ਤੋਂ 64,386 ਘਰੇਲੂ ਖਪਤਕਾਰਾਂ ਨੇ ਵਿੱਤੀ ਸਾਲ 2024-25 ਵਿੱਚ ਜ਼ੀਰੋ ਬਿਜਲੀ ਬਿੱਲ ਪ੍ਰਾਪਤ ਕੀਤਾ।

ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ: ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਇਸ ਪ੍ਰਾਪਤੀ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਹ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਾਰਿਆਂ ਲਈ ਕਿਫਾਇਤੀ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਪ੍ਰਤੀ ਇਸ ਦੇ ਸਮਰਪਣ ਦਾ ਪ੍ਰਮਾਣ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.