ETV Bharat / state

ਹੁਸ਼ਿਆਰਪੁਰ 'ਚ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ, ਕਾਰ ਨੂੰ ਲੱਗੀ ਅੱਗ, 4 ਲੋਕਾਂ ਦੀ ਜ਼ਿੰਦਾ ਸੜਨ ਕਾਰਣ ਦਰਦਨਾਕ ਮੌਤ

author img

By ETV Bharat Punjabi Team

Published : Jan 27, 2024, 10:34 AM IST

Updated : Jan 27, 2024, 11:18 AM IST

4 people died in a heavy collision: ਜਲੰਧਰ-ਪਠਾਨਕੋਟ ਰੋਡ ਉੱਤੇ ਇੱਕ ਟਰੱਕ ਅਤੇ ਕਾਰ ਦੀ ਆਪਸੀ ਟੱਕਰ ਮਗਰੋਂ ਕਾਰ ਨੂੰ ਅੱਗ ਲੱਗ ਗਈ। ਅੱਗ ਲੱਗਣ ਕਾਰਣ 4 ਕਰ ਸਵਾਰ ਜ਼ਿੰਦਾ ਸੜ ਗਏ ਅਤੇ ਉਨ੍ਹਾਂ ਦੀ ਮੌਤ ਹੋ ਗਈ। ਹਾਦਸੇ ਦੌਰਾਨ ਇੱਕ ਵਿਅਕਤੀ ਜ਼ਖ਼ਮੀ ਵੀ ਹੋਇਆ ਹੈ।

4 people died in a heavy collision between a truck and a car in Hoshiarpur
ਹੁਸ਼ਿਆਰਪੁਰ 'ਚ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ,

4 ਲੋਕਾਂ ਦੀ ਜ਼ਿੰਦਾ ਸੜਨ ਕਾਰਣ ਦਰਦਨਾਕ ਮੌਤ

ਜਲੰਧਰ: ਪੰਜਾਬ ਵਿੱਚ ਦਕਦਨਾਕ ਹਾਦਸੇ ਅਕਸਰ ਵੇਖਣ ਨੂੰ ਮਿਲਦੇ ਹਨ ਪਰ ਜਲੰਧਰ ਦੇ ਦਸੂਹਾ ਵਿੱਚ ਵਾਪਰੇ ਸੜਕ ਹਾਦਸੇ ਨੇ ਸਭ ਦੀ ਰੂਹ ਨੂੰ ਕੰਬਣ ਲਾ ਦਿੱਤਾ ਹੈ। ਦਰਅਸਲ ਜਲੰਧਰ-ਪਠਾਨਕੋਟ ਮੁੱਖ ਮਾਰਗ ਉੱਤੇ ਦੇਰ ਰਾਤ ਇੱਕ ਕਾਰ ਅਤੇ ਟਰੱਕ ਦੀ ਆਪਸ ਵਿੱਚ ਸਿੱਧੀ ਟੱਕਰ ਹੋ ਗਈ। ਇਸ ਟੱਕਰ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਵਿੱਚ ਸਵਾਰ 4 ਲੋਕਾਂ ਦੀ ਜ਼ਿੰਦਾ ਸੜ ਜਾਣ ਕਾਰਣ ਮੌਤ ਹੋ ਗਈ। ਸਥਾਨਕਵਾਸੀਆਂ ਦਾ ਕਹਿਣਾ ਹੈ ਕਿ ਕਾਰ ਵਿੱਚ ਸਵਾਰ 5 ਚੋਂ 4 ਜਣਿਆਂ ਦੀ ਮੌਤ ਹੋ ਗਈ ਹੈ ਜਦਕਿ ਟਰੱਕ ਚਾਲਕ ਵੀ ਹਾਦਸੇ ਦੌਰਾਨ ਜ਼ਖ਼ਮੀ ਹੋਇਆ ਹੈ।

ਜ਼ਖ਼ਮੀ ਨੂੰ ਪਹੁੰਚਾਇਆ ਗਿਆ ਹਸਪਤਾਲ: ਇਸ ਦਰਦਨਾਕ ਸੜਕ ਹਾਦਸੇ ਵਿੱਚ 4 ਲੋਕਾਂ ਦੀ ਜਿੱਥੇ ਮੌਤ ਹੋਈ ਹੈ ਉੱਥੇ ਹੀ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਵੀ ਹੋਇਆ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦਿਆਂ ਹੀ ਉਹ ਮੌਕੇ ’ਤੇ ਪੁੱਜੇ। ਇਹ ਹਾਦਸਾ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ 'ਤੇ ਵਾਪਰਿਆ। ਹਾਦਸੇ ਵਿੱਚ ਨੁਕਸਾਨੀ ਗਈ ਕਾਰ ਜਲੰਧਰ ਨੰਬਰ ਦੀ ਸੀ। ਕਾਰ ਦੇ ਵੇਰਵਿਆਂ ਦੇ ਆਧਾਰ 'ਤੇ ਮ੍ਰਿਤਕ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਾਂਚ ਤੋਂ ਬਾਅਦ ਅੱਜ ਮਾਮਲਾ ਦਰਜ ਕੀਤਾ ਜਾਵੇਗਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦਸੂਹਾ ਭੇਜ ਦਿੱਤਾ ਗਿਆ ਹੈ।

ਪਹਿਲਾਂ ਵੀ ਗਈਆਂ 4 ਜਾਨਾਂ: ਦੱਸ ਦਈਏ ਇਸ ਮਹੀਨੇ ਵਾਪਰਿਆ ਇਹ ਜਾਨਲੇਵਾ ਸੜਕ ਹਾਦਸਾ ਪਹਿਲਾ ਨਹੀਂ ਹੈ। 12 ਜਨਵਰੀ ਨੂੰ ਤਰਨ ਤਾਰਨ ਦੇ ਅਧੀਨ ਆਉਂਦੇ ਹਰੀਕੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਸੀ ਜਿਸ ਵਿੱਚ 4 ਨੌਜਵਾਨਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਨੌਜਵਾਨ ਪਠਾਨਕੋਟ ਤੋਂ ਵਾਪਸ ਆ ਰਹੇ ਸੀ ਅਤੇ ਫਿਰੋਜ਼ਪੁਰ ਵਾਪਸ ਜਾ ਰਹੇ ਸੀ। ਹਰੀਕੇ ਨਜਦੀਕ ਅੰਮ੍ਰਿਤਸਰ ਤੋਂ ਹਰੀਕੇ ਅੰਦਰ ਨਵੇਂ ਹਾਈਵੇ ਉੱਤੇ ਕਰੀਬ ਸਵਾ 12 ਵਜੇ ਹਾਈਵੇ ਇਹ ਸੜਕ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਇੱਕ ਕੰਟੇਨਰ ਖਰਾਬ ਹੋਣ ਕਾਰਨ ਹਾਈਵੇ ਉੱਪਰ ਹੀ ਖੜਾ ਸੀ ਜਿਸ ਪਿੱਛੇ ਇੱਕ 18 ਟਾਇਰ ਵਾਲਾ ਟਰਾਲਾ ਖੜਾ ਸੀ ਅਤੇ ਧੁੰਦ ਜਿਆਦਾ ਸੰਘਣੀ ਹੋਣ ਕਰਕੇ ਸਵਿੱਫਟ ਕਾਰ ਉਸ ਟਰਾਲੇ ਵਿੱਚ ਜਾ ਵੱਜੀ ਜਿਸ ਨਾਲ ਨੌਜਵਾਨ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ, ਜਦੋਂ ਰਾਹਗੀਰਾਂ ਦੀ ਮਦਦ ਨਾਲ ਉਕਤ ਨੌਜਵਾਨਾਂ ਨੂੰ ਹਸਪਤਾਲ ਲਜਾਇਆ ਗਿਆ, ਤਾਂ ਉਥੇ ਡਾਕਟਰਾਂ ਨੇ ਚਾਰਾਂ ਨੌਜਵਾਨਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ, ਜਿਨ੍ਹਾਂ ਦੀ ਪਛਾਣ ਪਰਮਜੀਤ ਸਿੰਘ, ਗੁਰਦੇਵ ਸਿੰਘ, ਰੋਬਨਪ੍ਰੀਤ ਸਿੰਘ ਅਤੇ ਰਾਜਵੀਰ ਸਿੰਘ ਵਜੋਂ ਹੋਈ ਹੈ।

Last Updated : Jan 27, 2024, 11:18 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.