ETV Bharat / state

ਲੋਕ ਸਭਾ ਚੋਣਾਂ ਦੌਰਾਨ ਸਰਚ ਅਭਿਆਨ ਤਹਿਤ 18000 ਲੀਟਰ ਲਾਹਣ ਤੇ 10 ਚੱਲਦੀਆਂ ਭੱਠੀਆਂ ਬਰਾਮਦ - Search campaign

author img

By ETV Bharat Punjabi Team

Published : Apr 2, 2024, 7:05 PM IST

Lok Sabha Elections 2024: ਲੋਕ ਸਭਾ ਚੋਣਾ 2024 ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰਰੀਤੀ ਯਾਦਵ ਪ੍ਰਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ, ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਨਾਲ ਜਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਪਿੰਡ ਦਬਟ, ਪਿੰਡ ਮਜਾਰੀ ਦੇ ਆਸ ਪਾਸ ਦੇ ਇਲਾਕਿਆਂ ਵਿਚ ਇਕ ਸਾਂਝਾ ਸਰਚ ਅਭਿਆਨ ਕੀਤਾ।

18000 LITERS OF LIQUOR RECOVERED
ਸਰਚ ਅਭਿਆਨ ਦੌਰਾਨ ਲਾਹਣ ਬਰਾਮਦ

ਸਰਚ ਅਭਿਆਨ ਦੌਰਾਨ ਲਾਹਣ ਬਰਾਮਦ

ਰੂਪਨਗਰ: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਕਮਿਸ਼ਨਰ ਪੰਜਾਬ ਵਰੁਣ ਰੂਜ਼ਮ ਅਤੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਪ੍ਰੀਤੀ ਯਾਦਵ ਦੇ ਸਖਤ ਦਿਸ਼ਾ ਨਿਰਦੇਸ਼ਾਂ ਅਧੀਨ ਸਹਾਇਕ ਕਮਿਸ਼ਨਰ ਆਬਕਾਰੀ ਰੂਪਨਗਰ ਰੇਂਜ, ਅਸ਼ੋਕ ਚਲਹੋਤਰਾ ਅਤੇ ਉਪ ਆਬਕਾਰੀ ਤੇ ਕਰ ਕਮਿਸ਼ਨਰ ਬਿਲਾਸਪੁਰ ਸ਼ਿਲਪਾ ਕਪਿਲ ਵੱਲੋਂ ਆਪਸੀ ਤਾਲਮੇਲ ਨਾਲ ਜਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੇ ਪਿੰਡ ਦਬਟ, ਪਿੰਡ ਮਜਾਰੀ ਦੇ ਆਸ ਪਾਸ ਦੇ ਇਲਾਕਿਆਂ ਵਿੱਚ ਇੱਕ ਸਾਂਝਾ ਸਰਚ ਅਭਿਆਨ ਕੀਤਾ।

ਜਿਸ ਦੌਰਾਨ ਦੌਰਾਨ 18000 ਲੀਟਰ ਲਾਹਣ ਤੇ 10 ਚੱਲਦੀਆਂ ਭੱਠੀਆਂ ਬਰਾਮਦ ਹੋਈਆਂ ਹਨ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਅਸ਼ੋਕ ਚਲਹੋਤਰਾ ਨੇ ਦੱਸਿਆ ਕਿ ਸਾਂਝਾ ਸਰਚ ਓਪਰੇਸ਼ਨ ਸਵੇਰੇ 4 ਵਜੇ ਤੋਂ ਸ਼ੁਰੂ ਹੋ ਕੇ ਕਰੀਬ 8 ਘੰਟੇ ਚੱਲਿਆ। ਇਸ ਅਭਿਆਨ ਦੌਰਾਨ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਉੱਤੇ ਚੋਟ ਕਰਦਿਆਂ ਵਿਭਾਗ ਨੇ 18000 ਲੀਟਰ ਲਾਹਣ ਬਰਾਮਦ ਕੀਤੀ, ਜਿਸ ਨੂੰ ਕਿ ਮੌਕੇ ਉਤੇ ਹੀ ਨਸ਼ਟ ਕੀਤਾ ਗਿਆ। ਇਸ ਤੋਂ ਇਲਾਵਾ 10 ਚੱਲਦੀਆਂ ਭੱਠੀਆਂ ਵੀ ਬਰਾਮਦ ਹੋਈਆਂ ਅਤੇ ਉਨਾਂ੍ਹ ਚਲਦੀਆਂ ਭੱਠੀਆਂ ਨੂੰ ਵੀ ਤੁਰੰਤ ਨਸ਼ਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਜਿਹੇ ਗੈਰਕਾਨੂੰਨੀ ਕੰਮ ਕਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਸ ਟੀਮ ਵਿੱਚ ਆਬਕਾਰੀ ਵਿਭਾਗ ਰੋਪੜ ਦੇ ਆਬਕਾਰੀ ਨਿਰੀਖਕ ਸਰਕਲ ਨੰਗਲ ਲਖਮੀਰ ਚੰਦ ਅਤੇ ਆਬਕਾਰੀ ਨਿਰੀਖਕ ਸਰਕਲ ਰੋਪੜ ਜ਼ੋਰਾਵਰ ਸਿੰਘ, ਜ਼ਿਲ੍ਹਾ ਬਿਲਾਸਪੁਰ ਵੱਲੋਂ ਅਨੁਰਾਗ ਗਰਗ (ਈਟੀਓ) ਅਤੇ ਰਾਜੀਵ ਕੁਮਾਰ ਸਮੇਤ ਆਬਕਾਰੀ ਪੁਲਿਸ ਸ਼ਾਮਿਲ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.