ETV Bharat / sports

ਹੈਦਰਾਬਾਦ 'ਚ ਟੀਮ ਇੰਡੀਆ ਦਾ ਟੈੱਸਟ ਰਿਕਾਰਡ ਸ਼ਾਨਦਾਰ, ਟੈਸਟ ਮੈਚ ਤੋਂ ਪਹਿਲਾਂ ਸਟੇਡੀਅਮ ਦੇ ਰਿਕਾਰਡ ਪੜ੍ਹੋ

author img

By ETV Bharat Sports Team

Published : Jan 23, 2024, 11:56 AM IST

Ind vs Eng test: ਭਾਰਤ ਬਨਾਮ ਇੰਗਲੈਂਡ ਮੈਚ ਲਈ ਦੋਵੇਂ ਟੀਮਾਂ ਪੂਰੀ ਤਰ੍ਹਾਂ ਤਿਆਰ ਹਨ। ਦੋਵੇਂ ਟੀਮਾਂ ਨੈੱਟ 'ਤੇ ਖੂਬ ਪਸੀਨਾ ਵਹਾ ਰਹੀਆਂ ਹਨ। ਇੰਗਲੈਂਡ ਭਾਰਤ 'ਚ ਸੀਰੀਜ਼ ਜਿੱਤ ਕੇ 12 ਸਾਲਾਂ ਦੇ ਸੋਕੇ ਨੂੰ ਖਤਮ ਕਰਨਾ ਚਾਹੁੰਦਾ ਹੈ।

Read the records of Hyderabad stadium
ਹੈਦਰਾਬਾਦ 'ਚ ਟੀਮ ਇੰਡੀਆ ਦਾ ਟੈੱਸਟ ਰਿਕਾਰਡ ਸ਼ਾਨਦਾਰ

ਨਵੀਂ ਦਿੱਲੀ: ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ 25 ਜਨਵਰੀ ਤੋਂ ਸ਼ੁਰੂ ਹੋਣ ਜਾ ਰਹੀ ਹੈ। ਸੀਰੀਜ਼ ਦਾ ਪਹਿਲਾ ਮੈਚ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਹੈਦਰਾਬਾਦ ਵਿੱਚ ਹੋਣ ਵਾਲੇ ਮੈਚ ਤੋਂ ਪਹਿਲਾਂ ਜ਼ੋਰਦਾਰ ਅਭਿਆਸ ਕਰ ਰਹੀਆਂ ਹਨ। ਬੀਸੀਸੀਆਈ ਅਤੇ ਇੰਗਲੈਂਡ ਕ੍ਰਿਕਟ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਵੀਡੀਓ ਜਾਰੀ ਕੀਤੇ ਹਨ। ਇਹ ਦੇਖਿਆ ਜਾ ਸਕਦਾ ਹੈ ਕਿ ਖਿਡਾਰੀ ਸਟੇਡੀਅਮ ਵਿੱਚ ਖੂਬ ਪਸੀਨਾ ਵਹਾ ਰਹੇ ਹਨ।

ਵਿਰਾਟ ਕੋਹਲੀ ਪਹਿਲੇ ਦੋ ਮੈਚਾਂ 'ਚ ਖੇਡਦੇ ਨਜ਼ਰ ਨਹੀਂ ਆਉਣਗੇ: ਭਾਰਤੀ ਟੀਮ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਪਹਿਲੇ ਦੋ ਮੈਚਾਂ 'ਚ ਖੇਡਦੇ ਨਜ਼ਰ ਨਹੀਂ ਆਉਣਗੇ। ਕੋਹਲੀ ਨੇ ਨਿੱਜੀ ਕਾਰਨਾਂ ਕਰਕੇ ਪਹਿਲੇ ਦੋ ਮੈਚਾਂ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਬੀਸੀਸੀਆਈ ਨੇ ਅਜੇ ਤੱਕ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਦੇ ਨਾਂ ਦਾ ਐਲਾਨ ਨਹੀਂ ਕੀਤਾ ਹੈ। ਇੰਗਲੈਂਡ ਵਿੱਚ ਵੀ ਇੱਕ ਬਦਲਾਅ ਹੋਇਆ ਹੈ, ਇੰਗਲੈਂਡ ਦੇ ਖ਼ਤਰਨਾਕ ਬੱਲੇਬਾਜ਼ ਹੈਰੀ ਬਰੁਕ ਨੇ ਵੀ ਨਿੱਜੀ ਕਾਰਨਾਂ ਕਰਕੇ ਆਪਣਾ ਨਾਂ ਵਾਪਸ ਲੈ ਲਿਆ ਹੈ ਅਤੇ ਉਸ ਦੀ ਥਾਂ ਲਾਰੈਂਸ ਨੂੰ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ।

12 ਸਾਲ ਬਾਅਦ ਭਾਰਤ 'ਚ ਟੈੱਸਟ ਸੀਰੀਜ਼ ਜਿੱਤਣ ਲਈ ਬੇਤਾਬ: ਪਹਿਲੇ ਮੈਚ 'ਚ ਭਾਰਤੀ ਟੀਮ ਦੋ ਸਪਿਨਰਾਂ ਨਾਲ ਮੈਦਾਨ 'ਚ ਉਤਰ ਸਕਦੀ ਹੈ। ਜਦਕਿ ਯਸ਼ਸਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਪਹਿਲਾਂ ਬੱਲੇਬਾਜ਼ੀ ਕਰਦੇ ਨਜ਼ਰ ਆਉਣਗੇ। ਇੰਗਲੈਂਡ ਵੀ 12 ਸਾਲ ਬਾਅਦ ਭਾਰਤ 'ਚ ਟੈੱਸਟ ਸੀਰੀਜ਼ ਜਿੱਤਣ ਲਈ ਬੇਤਾਬ ਹੈ। ਇੰਗਲੈਂਡ ਨੇ 12 ਸਾਲਾਂ ਤੋਂ ਭਾਰਤ 'ਚ ਕੋਈ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਇੰਗਲੈਂਡ ਨੇ ਆਖਰੀ ਵਾਰ 2012 'ਚ ਭਾਰਤ 'ਚ ਸੀਰੀਜ਼ ਜਿੱਤੀ ਸੀ। ਦੱਸ ਦਈਏ ਮੌਜੂਦਾ ਭਾਰਤੀ ਟੀਮ ਵਿੱਚ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜੇਡੇਜਾ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਨੇ 10 ਮੈਚਾਂ ਦੀਆਂ 18 ਪਾਰੀਆਂ ਵਿੱਚ 41 ਵਿਕਟਾਂ ਲਈਆਂ ਹਨ। ਇੰਗਲੈਂਡ ਲਈ ਕਪਤਾਨ ਬੇਨ ਸਟੋਕਸ ਨੇ ਵੀ ਭਾਰਤ ਖਿਲਾਫ 16 ਮੈਚਾਂ ਦੀਆਂ 27 ਪਾਰੀਆਂ 'ਚ 39 ਵਿਕਟਾਂ ਲਈਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.