ETV Bharat / sports

ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ 'ਤੇ ਦੋਸ਼ ਆਇਦ ਹੋਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ- ਹੁਣ ਰਾਜਨੀਤੀ ਛੱਡ ਦੇਵੇ ਅਤੇ ਖੁਦ ਨੂੰ ਫਾਂਸੀ ਲਾ ਲਵੇ - Bajrang Punia On Brij Bhushan

author img

By ETV Bharat Punjabi Team

Published : May 11, 2024, 5:35 PM IST

Bajrang Punia on Brij Bhushan: ਬਜਰੰਗ ਪੂਨੀਆ ਨੇ ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ ਸ਼ਰਨ 'ਤੇ ਦੋਸ਼ ਆਇਦ ਕੀਤੇ ਜਾਣ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸੋਨੀਪਤ 'ਚ ਬਜਰੰਗ ਪੂਨੀਆ ਨੇ ਪਹਿਲਵਾਨ ਯੋਗੇਸ਼ਵਰ ਦੱਤ 'ਤੇ ਵੀ ਨਿਸ਼ਾਨਾ ਸਾਧਿਆ।

Bajrang Punia on Brij Bhushan
Bajrang Punia on Brij Bhushan (ETV BHARAT)

ਜਿਨਸੀ ਸ਼ੋਸ਼ਣ ਮਾਮਲੇ 'ਚ ਬ੍ਰਿਜ ਭੂਸ਼ਣ 'ਤੇ ਦੋਸ਼ ਆਇਦ ਹੋਣ ਤੋਂ ਬਾਅਦ ਬੋਲੇ ਬਜਰੰਗ ਪੂਨੀਆ (ETV BHARAT)

ਹਰਿਆਣਾ/ਸੋਨੀਪਤ: ਦਿੱਲੀ ਦੀ ਰਾਉਜ਼ ਐਵੇਨਿਊ ਅਦਾਲਤ ਨੇ ਮਹਿਲਾ ਪਹਿਲਵਾਨ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਹੁਕਮ ਦਿੱਤਾ ਹੈ। ਅਦਾਲਤ ਅਨੁਸਾਰ 6 ਵਿੱਚੋਂ 5 ਮਾਮਲਿਆਂ ਵਿੱਚ ਬ੍ਰਿਜ ਭੂਸ਼ਣ ਸਿੰਘ ਖ਼ਿਲਾਫ਼ ਦੋਸ਼ ਆਇਦ ਕਰਨ ਲਈ ਪੁਖਤਾ ਸਬੂਤ ਮਿਲੇ ਹਨ। ਅਦਾਲਤ ਦੇ ਹੁਕਮ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਦੀ ਪ੍ਰਤੀਕਿਰਿਆ ਆਈ ਹੈ। ਬਜਰੰਗ ਪੂਨੀਆ ਨੇ ਸੋਨੀਪਤ 'ਚ ਅਦਾਲਤ ਦੇ ਇਸ ਫੈਸਲੇ ਦਾ ਸਮਰਥਨ ਕਰਦੇ ਹੋਏ ਬ੍ਰਿਜ ਭੂਸ਼ਣ ਸ਼ਰਨ, ਪਹਿਲਵਾਨ ਯੋਗੇਸ਼ਵਰ ਦੱਤ ਅਤੇ ਬਬੀਤਾ ਫੋਗਾਟ 'ਤੇ ਨਿਸ਼ਾਨਾ ਸਾਧਿਆ।

ਬ੍ਰਿਜ ਭੂਸ਼ਣ 'ਤੇ ਬਜਰੰਗ ਪੂਨੀਆ ਦਾ ਨਿਸ਼ਾਨਾ: ਬਜਰੰਗ ਪੂਨੀਆ ਨੇ ਕਿਹਾ, "ਇਹ ਫੈਸਲਾ ਜੋ ਮਾਣਯੋਗ ਅਦਾਲਤ ਨੇ ਦਿੱਤਾ ਹੈ, ਅਸੀਂ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ। ਇਹ ਉਨ੍ਹਾਂ ਲੋਕਾਂ ਨੂੰ ਢੁਕਵਾਂ ਜਵਾਬ ਹੈ, ਜੋ ਸਾਡੇ ਵੱਲ ਉਂਗਲ ਉਠਾ ਰਹੇ ਸਨ। ਇਹ ਸਾਡੀ ਜਿੱਤ ਦਾ ਪਹਿਲਾ ਕਦਮ ਹੈ। ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮਹਿਲਾ ਪਹਿਲਵਾਨਾਂ ਨੂੰ ਇਨਸਾਫ ਨਹੀਂ ਮਿਲਦਾ। ਬ੍ਰਿਜ ਭੂਸ਼ਣ ਸ਼ਰਨ ਪਹਿਲਾਂ ਕਹਿੰਦੇ ਸਨ ਕਿ ਜੇਕਰ ਮੇਰੇ 'ਤੇ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ ਮੈਂ ਰਾਜਨੀਤੀ ਛੱਡ ਕੇ ਆਪਣੇ ਆਪ ਨੂੰ ਫਾਂਸੀ ਲਾ ਲਵਾਂਗਾ। ਹੁਣ ਉਨ੍ਹਾਂ ਨੂੰ ਇਹ ਮੌਕਾ ਮਿਲ ਗਿਆ ਹੈ। ਰਾਜਨੀਤੀ ਛੱਡੋ ਅਤੇ ਆਪਣੇ ਆਪ ਨੂੰ ਫਾਂਸੀ ਲਾ ਲਓ। ਮਾਣਯੋਗ ਅਦਾਲਤ ਨੂੰ ਅਧਿਕਾਰ ਹੈ। ਬ੍ਰਿਜ ਭੂਸ਼ਣ ਨੇ ਤਾਂ ਸਾਨੂੰ ਖਾਲਿਸਤਾਨੀ ਵੀ ਕਹਿ ਦਿੱਤਾ ਸੀ।"

ਪਹਿਲਵਾਨ ਯੋਗੇਸ਼ਵਰ ਦੱਤ ਨੇ ਵੀ ਸਾਧਿਆ ਨਿਸ਼ਾਨਾ: ਇਸ ਤੋਂ ਇਲਾਵਾ ਪਹਿਲਵਾਨ ਬਜਰੰਗ ਪੂਨੀਆ ਨੇ ਪਹਿਲਵਾਨ ਯੋਗੇਸ਼ਵਰ ਦੱਤ ਅਤੇ ਬਬੀਤਾ ਫੋਗਾਟ ਨੂੰ ਵੀ ਨਿਸ਼ਾਨਾ ਬਣਾਇਆ। ਬਜਰੰਗ ਪੂਨੀਆ ਨੇ ਕਿਹਾ ਕਿ ਯੋਗੇਸ਼ਵਰ ਦੱਤ ਨੇ ਹਰਿਆਣਾ 'ਚ ਸਾਨੂੰ ਬਦਨਾਮ ਕਰਨ ਲਈ ਇੰਨੇ ਬਿਆਨ ਦਿੱਤੇ ਹਨ। ਇਹ ਸਭ ਨੇ ਦੇਖਿਆ ਹੈ। ਇਸ ਪੂਰੇ ਮਾਮਲੇ 'ਤੇ ਪਹਿਲਵਾਨ ਯੋਗੇਸ਼ਵਰ ਦੱਤ ਹੁਣ ਕੀ ਬਿਆਨ ਦੇਣਗੇ? ਇਹ ਉਨ੍ਹਾਂ ਨੂੰ ਹੀ ਪੁੱਛ ਲੈਣਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.