ETV Bharat / international

ਆਸਟ੍ਰੇਲੀਆ 'ਚ ਸਮੁੰਦਰ 'ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ, ਸੋਗ ਦੀ ਲਹਿਰ

author img

By ETV Bharat Punjabi Team

Published : Jan 26, 2024, 2:01 PM IST

indian community in australia
indian community in australia

INDIANS DROWNINGS MOURNED: ਮੈਲਬੌਰਨ ਦੇ ਰਹਿਣ ਵਾਲੇ ਨਰਸਿੰਗ ਅਸਿਸਟੈਂਟ ਜਗਜੀਤ ਆਸਟ੍ਰੇਲੀਆ ਦੇ ਪੱਕੇ ਨਿਵਾਸੀ ਸੀ ਜਦਕਿ ਬੇਦੀ ਅਤੇ ਸੁਹਾਨੀ ਵਿਦਿਆਰਥੀ ਵੀਜ਼ੇ 'ਤੇ ਆਈਆਂ ਸਨ।

ਮੈਲਬੌਰਨ: ਆਸਟ੍ਰੇਲੀਆ ਵਿੱਚ ਰਹਿੰਦੇ ਭਾਰਤੀ ਮੂਲ ਦੇ ਲੋਕ ਪਿਛਲੇ ਦਿਨੀਂ ਇਥੇ ਫਿਲਿਪ ਆਈਲੈਂਡ ਵਿਖੇ ਸਮੁੰਦਰ 'ਚ ਡੁੱਬਣ ਨਾਲ ਚਾਰ ਭਾਰਤੀਆਂ ਦੀ ਮੌਤ ਦਾ ਸੋਗ ਮਨਾ ਰਹੇ ਹਨ, ਜਿਸ 'ਚ ਤਿੰਨ ਮਹਿਲਾਵਾਂ ਸ਼ਾਮਲ ਸਨ। ਬੁੱਧਵਾਰ ਨੂੰ ਵਾਪਰੀ ਇਸ ਦਰਦਨਾਕ ਘਟਨਾ ਵਿੱਚ ਜਗਜੀਤ ਸਿੰਘ ਆਨੰਦ (23), ਸੁਹਾਨੀ ਆਨੰਦ ਅਤੇ ਕੀਰਤੀ ਬੇਦੀ (ਦੋਵੇਂ 20) ਅਤੇ ਰੀਮਾ ਸੋਂਧੀ (43) ਦੀ ਮੌਤ ਹੋ ਗਈ। ਉਹ 10 ਲੋਕਾਂ ਦੇ ਉਸ ਸਮੂਹ ਦਾ ਹਿੱਸਾ ਸਨ ਜੋ ਵਿਕਟੋਰੀਆ ਰਾਜ ਦੇ ਮੈਲਬੌਰਨ ਨੇੜੇ ਫਿਲਿਪ ਆਈਲੈਂਡ 'ਤੇ ਛੁੱਟੀਆਂ ਮਨਾਉਣ ਆਏ ਸਨ।

ਮੈਲਬੌਰਨ ਦਾ ਰਹਿਣ ਵਾਲਾ ਨਰਸਿੰਗ ਅਸਿਸਟੈਂਟ ਜਗਜੀਤ ਆਸਟ੍ਰੇਲੀਆ ਦਾ ਪੱਕਾ ਨਿਵਾਸੀ ਸੀ। ਜਦਕਿ ਬੇਦੀ ਅਤੇ ਸੁਹਾਨੀ ਵਿਦਿਆਰਥੀ ਵੀਜ਼ੇ 'ਤੇ ਆਏ ਸਨ। ਦੋਵੇਂ ਪੰਜਾਬ ਦੇ ਵਸਨੀਕ ਸਨ ਅਤੇ ਦੋ ਹਫ਼ਤੇ ਪਹਿਲਾਂ ਛੁੱਟੀਆਂ ਮਨਾਉਣ ਆਸਟ੍ਰੇਲੀਆ ਆਏ ਸਨ। ਰੀਮਾ ਪੰਜਾਬ ਦੇ ਫਗਵਾੜਾ ਦੇ ਰਹਿਣ ਵਾਲੇ ਉਦਯੋਗਪਤੀ ਓਮ ਸੋਂਧੀ ਦੀ ਨੂੰਹ ਸੀ। ਉਸ ਦਾ ਪਤੀ ਸੰਜੀਵ ਵੀ ਛੁੱਟੀਆਂ ਦੇ ਗਰੁੱਪ ਦਾ ਹਿੱਸਾ ਸੀ ਅਤੇ ਸੁਰੱਖਿਅਤ ਹੈ। ਮ੍ਰਿਤਕ ਦੇ ਕਰੀਬੀ ਰਿਸ਼ਤੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਇੱਥੋਂ ਦਾ ਭਾਰਤੀ ਭਾਈਚਾਰਾ ਇਸ ਘਟਨਾ ਤੋਂ ਉੱਭਰਨ ਦੇ ਸਮਰੱਥ ਨਹੀਂ ਹੈ।

ਉਨ੍ਹਾਂ ਨੇ ਕਿਹਾ, 'ਉਹ ਇੱਥੋਂ ਦੇ ਭਾਰਤੀ ਭਾਈਚਾਰੇ ਦਾ ਬਹੁਤ ਨਿਮਰ ਵਿਅਕਤੀ ਸੀ ਅਤੇ ਬਹੁਤ ਸਿੱਧੇ ਤੇ ਸੱਚੇ ਇਨਸਾਨ ਸੀ।' ਸਿੰਘ ਨੇ ਕਿਹਾ, 'ਇਸ ਨੁਕਸਾਨ ਦੀ ਭਰਪਾਈ ਕਦੇ ਨਹੀਂ ਹੋ ਸਕਦੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਦਿਨ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਮਾਜ ਦੇ ਲੋਕਾਂ ਨੂੰ ਬੀਚ ਦਾ ਆਨੰਦ ਲੈਣ ਵੇਲੇ ਖ਼ਤਰਿਆਂ ਬਾਰੇ ਜਾਗਰੂਕ ਕਰਨਾ ਵੀ ਚਾਹੁੰਦੇ ਹਨ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰ ਸਕਣ। ਮ੍ਰਿਤਕ ਦੇ ਦੋਸਤਾਂ ਨੇ ਦੁਖੀ ਪਰਿਵਾਰ ਦੀ ਮਦਦ ਲਈ 'ਗੋਫੰਡਮੀ' ਮੁਹਿੰਮ ਵੀ ਸ਼ੁਰੂ ਕੀਤੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.