ETV Bharat / health

ਸਾਵਧਾਨ! ਸਿਗਰਟ ਪੀਣ ਨਾਲ ਰੀੜ੍ਹ ਦੀ ਹੱਡੀ ਨੂੰ ਹੋ ਸਕਦੈ ਖਤਰਾ, ਬਚਾਅ ਲਈ ਇੱਥੇ ਦੇਖੋ ਤਰੀਕੇ - Danger to spine from smoking

author img

By ETV Bharat Health Team

Published : Apr 30, 2024, 12:32 PM IST

Danger to Spine From Smoking: ਸਿਗਰਟ ਪੀਣ ਨਾਲ ਸਿਹਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਫੇਫੜਿਆਂ ਤੋਂ ਲੈ ਕੇ ਦਿਲ ਨਾਲ ਜੁੜੀਆਂ ਕਈ ਸਮੱਸਿਆਵਾਂ ਲਈ ਸਿਗਰਟ ਨੂੰ ਜ਼ਿੰਮੇਵਾਰ ਮੰਨਿਆ ਜਾਂਦਾ ਹੈ, ਪਰ ਘੱਟ ਲੋਕ ਹੀ ਜਾਣਦੇ ਹੋਣਗੇ ਕਿ ਸਿਗਰਟ ਪੀਣ ਨਾਲ ਰੀੜ੍ਹ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਲਈ ਤੁਹਾਨੂੰ ਬਚਾਅ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ।

Danger to Spine From Smoking
Danger to Spine From Smoking

ਹੈਦਰਾਬਾਦ: ਸਿਗਰਟ ਪੀਣ ਨਾਲ ਸਿਹਤ ਨੂੰ ਖਤਰਾ ਹੋ ਸਕਦਾ ਹੈ। ਇਸ ਕਾਰਨ ਦੁਨੀਆਂ ਭਰ 'ਚ ਕਈ ਲੋਕਾਂ ਦੀ ਮੌਤ ਹੁੰਦੀ ਹੈ। ਸਿਗਰਟ ਕੈਂਸਰ ਤੋਂ ਇਲਾਵਾ ਹੋਰ ਵੀ ਕਈ ਬਿਮਾਰੀਆਂ ਦਾ ਕਾਰਨ ਬਣਦੀ ਹੈ। ਸਿਗਰਟ ਨਾਲ ਰੀੜ੍ਹ ਦੀ ਹੱਡੀ ਨੂੰ ਵੀ ਖਤਰਾ ਹੋ ਸਕਦਾ ਹੈ। ਦੱਸ ਦਈਏ ਕਿ ਸਿਹਤਮੰਦ ਰਹਿਣ ਲਈ ਰੀੜ੍ਹ ਦੀ ਹੱਡੀ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੈ। ਇਸ ਨਾਲ ਰੀੜ੍ਹ ਦੀ ਹੱਡੀ ਨੂੰ ਸਥਿਰਤਾ, ਸੰਤੁਲਨ ਅਤੇ ਸੁਰੱਖਿਆ ਮਿਲਦੀ ਹੈ। ਰੋਜ਼ਾਨਾ ਕਸਰਤ, ਸਿਹਤਮੰਦ ਖੁਰਾਕ ਅਤੇ ਸਹੀ ਜੀਵਨਸ਼ੈਲੀ ਨਾਲ ਰੀੜ ਦੀ ਹੱਡੀ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ। ਰੀੜ੍ਹ ਦੀ ਹੱਡੀ ਨੂੰ ਨੁਕਸਾਨ ਹੋਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਸ਼ਰਾਬ, ਸਿਗਰਟ, ਮੋਟਾਪਾ, ਸੱਟ ਆਦਿ ਸ਼ਾਮਲ ਹੈ।

ਸਿਗਰਟ ਨਾਲ ਰੀੜ੍ਹ ਦੀ ਹੱਡੀ ਨੂੰ ਹੋ ਸਕਦੈ ਨੁਕਸਾਨ: ਸਿਗਰਟ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸਦੇ ਨਾਲ ਹੀ, ਸਾਹ ਦੀਆਂ ਬਿਮਾਰੀਆਂ ਅਤੇ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸਿਗਰਟ ਨਾਲ ਰੀੜ੍ਹ ਦੀ ਹੱਡੀ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਸਿਗਰਟ ਨਾਲ ਡਿਸਕ ਘਿਸ ਸਕਦੀ ਹੈ, ਹੱਡੀਆਂ ਕੰਮਜ਼ੋਰ ਹੋ ਸਕਦੀਆਂ ਹਨ ਅਤੇ ਬਲੱਡ ਸਰਕੁਲੇਸ਼ਨ ਵੀ ਸਹੀ ਤਰ੍ਹਾਂ ਨਾਲ ਨਹੀਂ ਹੋ ਪਾਉਦਾ। ਇਸ ਤੋਂ ਇਲਾਵਾ, ਤੁਹਾਨੂੰ ਪਿੱਠ ਦਰਦ, ਗਰਦਨ 'ਚ ਦਰਦ ਅਤੇ ਤੁਰਨ-ਫਿਰਣ 'ਚ ਪਰੇਸ਼ਾਨੀ ਆਦਿ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਾਅ:

ਦਵਾਈਆਂ: ਰੀੜ੍ਹ ਦੀ ਹੱਡੀ 'ਚ ਹੋਣ ਵਾਲੇ ਹਲਕੇ ਅਤੇ ਮੀਡੀਅਮ ਦਰਦ ਲਈ ਦਰਦ ਨਿਵਾਰਕ ਦਵਾਈਆਂ ਦਿੱਤੀਆਂ ਜਾਂਦੀਆਂ ਹਨ, ਪਰ ਸਪਾਈਨਲ ਸਟੈਨੋਸਿਸ ਹੋਣ 'ਤੇ ਗੈਰ-ਸਟੀਰੌਇਡਲ ਐਂਟੀ-ਇਨਫਲੇਮੇਟਰੀ ਦਵਾਈਆਂ, ਐਂਟੀ-ਡਿਪ੍ਰੈਸੈਂਟਸ, ਅਤੇ ਓਪੀਔਡਜ਼ ਦਿੱਤੀਆਂ ਜਾ ਸਕਦੀਆਂ ਹਨ।

ਸਰੀਰਕ ਕਸਰਤ: ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਣ ਲਈ ਸਰੀਰਕ ਕਸਰਤ ਕਰਨਾ ਫਾਇਦੇਮੰਦ ਹੁੰਦਾ ਹੈ। ਇਸ ਨਾਲ ਹਲਕੇ ਦਰਦ ਤੋਂ ਆਰਾਮ ਮਿਲ ਸਕਦਾ ਹੈ। ਜੇਕਰ ਤੁਸੀਂ ਠੀਕ ਤਰੀਕੇ ਨਾਲ ਚੱਲ ਨਹੀਂ ਪਾ ਰਹੇ, ਤਾਂ ਕਿਸੇ ਵੀ ਤਰ੍ਹਾਂ ਦੀ ਕਸਰਤ ਕਰਨ ਤੋਂ ਪਹਿਲਾ ਡਾਕਟਰ ਨਾਲ ਜ਼ਰੂਰ ਸਲਾਹ ਲਓ।

ਜੀਵਨਸ਼ੈਲੀ 'ਚ ਬਦਲਾਅ: ਜੀਵਨਸ਼ੈਲੀ 'ਚ ਬਦਲਾਅ ਕਰਕੇ ਤੁਸੀਂ ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਬਣਾ ਸਕਦੇ ਹੋ। ਇਸ ਲਈ ਭਾਰ ਨੂੰ ਕੰਟਰੋਲ, ਸਹੀ ਖੁਰਾਕ, ਰੋਜ਼ਾਨਾ ਯੋਗਾ ਅਤੇ ਸਿਗਰਟ ਨੂੰ ਛੱਡ ਕੇ ਰੀੜ੍ਹ ਦੀ ਹੱਡੀ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ। ਜੇਕਰ ਇਨ੍ਹਾਂ ਬਦਲਾਵਾਂ ਤੋਂ ਬਾਅਦ ਵੀ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਆਰਾਮ ਨਹੀਂ ਮਿਲ ਰਿਹਾ, ਤਾਂ ਡਾਕਟਰ ਨਾਲ ਸੰਪਰਕ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.