ETV Bharat / health

ਜਾਣੋ ਕਿਉਂ ਮਨਾਇਆ ਜਾਂਦਾ ਹੈ ਵਿਸ਼ਵ ਹੀਮੋਫਿਲੀਆ ਦਿਵਸ ਅਤੇ ਇਸ ਦਿਨ ਦਾ ਮਹੱਤਵ - World Hemophilia Day 2024

author img

By ETV Bharat Punjabi Team

Published : Apr 17, 2024, 5:53 AM IST

World Hemophilia Day 2024
World Hemophilia Day 2024

World Hemophilia Day 2024: ਹਰ ਸਾਲ 17 ਅਪ੍ਰੈਲ ਨੂੰ ਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ ਦਾਂਦਾ ਹੈ। ਦੁਨੀਆਂ ਭਰ 'ਚ ਕਈ ਲੋਕ ਹੀਮੋਫਿਲੀਆ ਤੋਂ ਪੀੜਿਤ ਹਨ। ਇਸ ਦਿਨ ਗੰਭੀਰ ਖੂਨ ਦੀਆਂ ਬਿਮਾਰੀਆਂ ਅਤੇ ਇਲਾਜ਼ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ।

ਹੈਦਰਾਬਾਦ: ਵਿਸ਼ਵ ਫੈਡਰੇਸ਼ਨ ਆਫ ਹੀਮੋਫਿਲੀਆ ਦੁਆਰਾ ਹਰ ਸਾਲ 17 ਅਪ੍ਰੈਲ ਨੂੰ ਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਹੀਮੋਫਿਲੀਆ ਅਤੇ ਹੋਰ ਖੂਨ ਨਾਲ ਜੁੜੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਦੁਨੀਆਂ ਭਰ 'ਚ ਕਈ ਲੋਕ ਇਸ ਬਿਮਾਰੀ ਤੋਂ ਪੀੜਿਤ ਹਨ। ਇਹ ਬਿਮਾਰੀ ਖੂਨ 'ਚ ਥ੍ਰੋਮਬੋਪਲਾਸਟੀਨ ਨਾਮਕ ਪਦਾਰਥ ਦੀ ਘਾਟ ਕਾਰਨ ਹੁੰਦੀ ਹੈ। ਥ੍ਰੋਮਬੋਪਲਾਸਟੀਨ 'ਚ ਖੂਨ ਨੂੰ ਤਰੁੰਤ ਗਤਲੇ ਵਿੱਚ ਬਦਲਣ ਦੀ ਯੋਗਤਾ ਹੁੰਦੀ ਹੈ। ਇਸ ਬਿਮਾਰੀ ਕਾਰਨ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।

ਹੀਮੋਫਿਲੀਆ ਦੇ ਲੱਛਣ: ਹੀਮੋਫਿਲੀਆ ਦੇ ਲੱਛਣਾਂ 'ਚ ਲੰਬੇ ਸਮੇਂ ਤੱਕ ਸਿਰਦਰਦ, ਵਾਰ-ਵਾਰ ਉਲਟੀ ਆਉਣਾ, ਨੀਂਦ ਆਉਣਾ, ਸੁਸਤੀ, ਕੰਮਜ਼ੋਰੀ ਅਤੇ ਦੌਰੇ ਪੈਣਾ ਸ਼ਾਮਲ ਹੈ। ਇਸ ਸਮੱਸਿਆ ਬਾਰੇ ਪਤਾ ਲੱਗਣ ਤੋਂ ਬਾਅਦ ਤੁਹਾਨੂੰ ਤੁਰੰਤ ਸਾਵਧਾਨੀ ਵਰਤਣੀ ਚਾਹੀਦੀ ਹੈ।

ਵਿਸ਼ਵ ਹੀਮੋਫਿਲੀਆ ਦਿਵਸ ਦਾ ਇਤਿਹਾਸ: ਵਿਸ਼ਵ ਫੈਡਰੇਸ਼ਨ ਆਫ ਹੀਮੋਫਿਲੀਆ ਦੁਆਰਾ ਹਰ ਸਾਲ 17 ਅਪ੍ਰੈਲ ਨੂੰ ਵਿਸ਼ਵ ਹੀਮੋਫਿਲੀਆ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਹੀਮੋਫਿਲੀਆ ਅਤੇ ਹੋਰ ਖੂਨ ਨਾਲ ਜੁੜੀਆਂ ਬਿਮਾਰੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਵਿਸ਼ਵ ਹੀਮੋਫਿਲੀਆ ਦਿਵਸ ਦੀ ਸ਼ੁਰੂਆਤ 1989 'ਚ ਹੋਈ ਸੀ ਅਤੇ 17 ਅਪ੍ਰੈਲ ਨੂੰ ਫ੍ਰੈਂਕ ਸ਼ਨੈਬਲ ਦੇ ਜਨਮਦਿਨ ਦੇ ਸਨਮਾਨ ਵਿੱਚ ਇਸ ਦਿਨ ਨੂੰ ਮਨਾਉਣ ਦਾ ਐਲਾਨ ਕੀਤਾ ਗਿਆ ਸੀ। ਫ੍ਰੈਂਕ ਸ਼ਨੈਬਲ ਵਿਸ਼ਵ ਫੈਡਰੇਸ਼ਨ ਆਫ ਹੀਮੋਫਿਲੀਆ ਦੇ ਮੋਢੀ ਸੀ। ਇਹ ਦਿਨ ਬਿਹਤਰ ਇਲਾਜ਼ ਅਤੇ ਖੂਨ ਨਾਲ ਜੁੜੀਆਂ ਸਮੱਸਿਆਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਲਈ ਮਨਾਇਆ ਜਾਂਦਾ ਹੈ।

ਵਿਸ਼ਵ ਹੀਮੋਫਿਲੀਆ ਦਿਵਸ ਦਾ ਮਹੱਤਵ: ਇਸ ਦਿਨ ਦਾ ਮਹੱਤਵ ਹੀਮੋਫਿਲੀਆ ਅਤੇ ਖੂਨ ਸਬੰਧੀ ਬਿਮਾਰੀਆਂ ਬਾਰੇ ਲੋਕਾਂ 'ਚ ਜਾਗਰੂਕਤਾਂ ਫਿਲਾਉਣਾ ਹੈ। ਗੰਭੀਰ ਰੋਗੀਆਂ ਦੇ ਮਾਸਪੇਸ਼ੀਆਂ, ਜੋੜਾਂ ਅਤੇ ਸਰੀਰ ਦੇ ਹੋਰਨਾਂ ਹਿੱਸਿਆਂ 'ਚ ਖੂਨ ਵਹਿ ਸਕਦਾ ਹੈ। ਇਹ ਬਿਮਾਰੀ ਖਾਨਦਾਨੀ ਹੁੰਦੀ ਹੈ, ਜੋ ਬੱਚੇ ਨੂੰ ਆਪਣੇ ਮਾਤਾ-ਪਿਤਾ ਤੋਂ ਹੁੰਦੀ ਹੈ। ਇਸ ਲਈ ਹੀਮੋਫਿਲੀਆ ਬਿਮਾਰੀ ਬਾਰੇ ਪਤਾ ਲੱਗਣ ਤੋਂ ਬਾਅਦ ਸਾਵਧਾਨ ਰਹਿਣ ਦੀ ਕੋਸ਼ਿਸ਼ ਕਰੋ।

ETV Bharat Logo

Copyright © 2024 Ushodaya Enterprises Pvt. Ltd., All Rights Reserved.