ETV Bharat / health

ਸ਼ੇਵਿੰਗ ਕਰਨ ਨਾਲ ਚਮੜੀ ਹੋ ਰਹੀ ਹੈ ਖੁਸ਼ਕ, ਤਾਂ ਅਪਣਾਓ ਇਹ 9 ਨੁਸਖੇ - Shaving tips for men with dry skin

author img

By ETV Bharat Health Team

Published : Apr 15, 2024, 3:08 PM IST

Men Skin Care: ਮਰਦਾਂ ਨੂੰ ਆਪਣੀ ਲੁੱਕ ਬਣਾਉਣ ਲਈ ਰੋਜ਼ਾਨਾ ਸ਼ੇਵ ਕਰਨੀ ਪੈਂਦੀ ਹੈ, ਪਰ ਚਮੜੀ 'ਤੇ ਰੋਜ਼ਾਨਾ ਰੇਜਰ ਦਾ ਟਚ ਚਮੜੀ ਨੂੰ ਖੁਸ਼ਕ ਬਣਾ ਸਕਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਨੁਸਖੇ ਅਜ਼ਮਾ ਸਕਦੇ ਹੋ।

Men Skin Care
Men Skin Care

ਹੈਦਰਾਬਾਦ: ਔਰਤਾਂ ਹੀ ਨਹੀਂ ਸਗੋ ਮਰਦਾਂ ਨੂੰ ਵੀ ਸੁੰਦਰ ਦਿਖਣਾ ਪਸੰਦ ਹੁੰਦਾ ਹੈ। ਇਸ ਲਈ ਮਰਦ ਸੁੰਦਰ ਅਤੇ ਆਪਣੀ ਲੁੱਕ ਬਦਲਣ ਲਈ ਕਈ ਤਰੀਕੇ ਅਜ਼ਮਾਉਦੇ ਹਨ। ਅੱਜ ਦੇ ਸਮੇਂ 'ਚ ਕਈ ਮਰਦ ਕਲੀਨ ਸ਼ੇਵ ਲੁੱਕ ਨੂੰ ਪਸੰਦ ਕਰਦੇ ਹਨ। ਅਜਿਹੇ ਲੋਕਾਂ ਨੂੰ ਰੋਜ਼ਾਨਾ ਸ਼ੇਵ ਕਰਨੀ ਪੈਂਦੀ ਹੈ। ਜੇਕਰ ਤੁਸੀਂ ਵੀ ਰੋਜ਼ਾਨਾ ਸ਼ੇਵ ਕਰਦੇ ਹੋ, ਤਾਂ ਤੁਹਾਡੀ ਚਮੜੀ ਖੁਸ਼ਕ ਹੋ ਸਕਦੀ ਹੈ। ਇਸ ਲਈ ਖੁਸ਼ਕੀ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਨੁਸਖੇ ਅਜ਼ਮਾ ਸਕਦੇ ਹੋ।

ਚਮੜੀ ਦੀ ਖੁਸ਼ਕੀ ਤੋਂ ਰਾਹਤ ਪਾਉਣ ਦੇ ਨੁਸਖੇ:

ਐਲੋਵੇਰਾ ਜੈੱਲ: ਸੇਵਿੰਗ ਕਰਨ ਤੋਂ ਬਾਅਦ ਥੋੜ੍ਹਾ ਜਿਹਾ ਐਲੋਵੇਰਾ ਜੈੱਲ ਚਿਹਰੇ 'ਤੇ ਲਗਾਓ ਅਤੇ 10 ਮਿੰਟ ਬਾਅਦ ਮੂੰਹ ਨੂੰ ਧੋ ਲਓ। ਐਲੋਵੇਰਾ 'ਚ ਸਾੜ-ਵਿਰੋਧੀ ਗੁਣ ਪਾਏ ਜਾਂਦੇ ਹਨ, ਜੋ ਖੁਸ਼ਕੀ ਅਤੇ ਜਲਨ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ।

ਟੀ ਬੈਗ: ਜੇਕਰ ਸ਼ੇਵਿੰਗ ਕਰਨ ਤੋਂ ਬਾਅਦ ਤੁਹਾਨੂੰ ਖੁਜਲੀ ਅਤੇ ਜਲਨ ਹੋ ਰਹੀ ਹੈ, ਤਾਂ ਠੰਡੇ ਪਾਣੀ 'ਚ ਟੀ ਬੈਗ ਨੂੰ ਭਿਓ ਲਓ ਅਤੇ ਫਿਰ ਇਸ ਪਾਣੀ ਨਾਲ ਮੂੰਹ ਨੂੰ ਧੋ ਲਓ।

ਹਲਦੀ: ਸ਼ੇਵਿੰਗ ਕਰਦੇ ਸਮੇਂ ਚਮੜੀ ਕੱਟ ਜਾਵੇ, ਤਾਂ ਅੱਧੇ ਕੱਪ ਪਾਣੀ 'ਚ ਥੋੜ੍ਹੀ ਜਿਹੀ ਹਲਦੀ ਮਿਲਾ ਲਓ ਅਤੇ ਫਿਰ ਕੌਟਨ ਦੀ ਮਦਦ ਨਾਲ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾ ਲਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।

ਕੇਲਾ: ਕੇਲਾ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਨੂੰ ਸੌਫ਼ਟ ਅਤੇ ਚਮਕਦਾਰ ਬਣਾਉਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸ਼ੇਵਿੰਗ ਤੋਂ ਬਾਅਦ ਕੇਲੇ ਨੂੰ ਮੈਸ਼ ਕਰਕੇ ਆਪਣੇ ਚਿਹਰੇ ਦੀ ਮਸਾਜ ਕਰ ਸਕਦੇ ਹੋ।

ਸ਼ਹਿਦ: ਚਮੜੀ ਲਈ ਤੁਸੀਂ ਸ਼ਹਿਦ ਦੀ ਵੀ ਵਰਤੋ ਕਰ ਸਕਦੇ ਹੋ। ਇਸਦੀ ਵਰਤੋ ਕਰਨ ਲਈ ਸ਼ਹਿਦ 'ਚ ਕੁਝ ਬੂੰਦਾਂ ਗੁਲਾਬ ਜਲ ਦੀਆਂ ਮਿਲਾਓ ਅਤੇ ਇਸ ਨਾਲ ਆਪਣੇ ਚਿਹਰੇ ਦੀ ਮਸਾਜ ਕਰੋ। ਫਿਰ 10 ਮਿੰਟ ਬਾਅਦ ਆਪਣੇ ਮੂੰਹ ਨੂੰ ਧੋ ਲਓ।

ਨਾਰੀਅਲ ਤੇਲ: ਜੇਕਰ ਸ਼ੇਵਿੰਗ ਤੋਂ ਬਾਅਦ ਚਿਹਰੇ 'ਤੇ ਜਲਨ ਮਹਿਸੂਸ ਹੋ ਰਹੀ ਹੈ, ਤਾਂ ਨਾਰੀਅਲ ਤੇਲ ਨਾਲ ਮਸਾਜ ਕਰੋ। ਨਾਰੀਅਲ ਤੇਲ 'ਚ ਐਂਟੀ ਬੈਕਟੀਰੀਅਲ ਅਤੇ ਸਾੜ ਵਿਰੋਧੀ ਗੁਣ ਪਾਏ ਜਾਂਦੇ ਹਨ। ਇਸ ਨਾਲ ਚਿਹਰੇ ਨੂੰ ਨਮੀ ਮਿਲਦੀ ਹੈ।

ਬਰਫ਼: ਜੇਕਰ ਚਿਹਰੇ 'ਤੇ ਖੁਜਲੀ ਅਤੇ ਜਲਨ ਹੋ ਰਹੀ ਹੈ, ਤਾਂ ਆਪਣੇ ਚਿਹਰੇ 'ਤੇ ਬਰਫ਼ ਲਗਾਓ। ਇਸ ਨਾਲ ਤੁਹਾਨੂੰ ਆਰਾਮ ਮਿਲੇਗਾ।

ਖੀਰਾ: ਸ਼ੇਵਿੰਗ ਤੋਂ ਬਾਅਦ ਦੋ ਚਮਚ ਖੀਰੇ ਦੇ ਰਸ ਨੂੰ ਬੇਸਨ ਅਤੇ ਦੋ ਬੂੰਦਾਂ ਬਦਾਮ ਦੇ ਤੇਲ 'ਚ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ। ਇਸ ਨਾਲ ਚਮੜੀ ਨੂੰ ਸੌਫ਼ਟ ਰੱਖਣ 'ਚ ਮਦਦ ਮਿਲੇਗੀ।

ਸ਼ੇਵਿੰਗ ਤੋਂ ਪਹਿਲਾ ਕਰੋ ਇਹ ਕੰਮ: ਸ਼ੇਵਿੰਗ ਕਰਨ ਤੋਂ ਪਹਿਲਾ ਤੌਲੀਏ ਨੂੰ ਕੋਸੇ ਪਾਣੀ 'ਚ ਭਿਓ ਕੇ 30 ਸਕਿੰਟ ਤੱਕ ਆਪਣੇ ਚਿਹਰੇ 'ਤੇ ਰੱਖੋ। ਇਸ ਨਾਲ ਵਾਲ ਸੌਫ਼ਟ ਹੋਣਗੇ ਅਤੇ ਸ਼ੇਵਿੰਗ ਕਰਨ 'ਚ ਆਸਾਨੀ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.