ETV Bharat / health

ਭੋਜਨ ਖਾਣ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਪੀਣਾ ਹੋ ਸਕਦੈ ਫਾਇਦੇਮੰਦ, ਸਰੀਰ ਨੂੰ ਮਿਲਣਗੇ ਕਈ ਲਾਭ - Ayurvedic Remedy

author img

By ETV Bharat Health Team

Published : Mar 29, 2024, 12:21 PM IST

Ayurvedic Remedy: ਭੋਜਨ ਖਾਣ ਤੋਂ ਬਾਅਦ ਜ਼ਿਆਦਾ ਪਾਣੀ ਪੀਣ ਨੂੰ ਮਨ੍ਹਾਂ ਕੀਤਾ ਜਾਂਦਾ ਹੈ, ਪਰ ਜੇਕਰ ਤੁਹਾਡਾ ਕੁਝ ਪੀਣ ਨੂੰ ਮਨ ਕਰ ਰਿਹਾ ਹੈ, ਤਾਂ ਤੁਸੀਂ ਆਪਣੀ ਖੁਰਾਕ 'ਚ ਕੁਝ ਪੀਣ ਵਾਲੀਆ ਚੀਜ਼ਾਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਆਲਸ ਅਤੇ ਥਕਾਵਟ ਨੂੰ ਵੀ ਦੂਰ ਕਰਨ 'ਚ ਮਦਦ ਮਿਲੇਗੀ।

Ayurvedic Remedy
Ayurvedic Remedy

ਹੈਦਰਾਬਾਦ: ਆਯੁਰਵੇਦ 'ਚ ਜੀਵਨਸ਼ੈਲੀ ਅਤੇ ਭੋਜਨ ਨਾਲ ਜੁੜੇ ਕਾਫ਼ੀ ਸਾਰੇ ਨਿਯਮ ਬਣਾਏ ਜਾਂਦੇ ਹਨ। ਇਨ੍ਹਾਂ ਨਿਯਮਾਂ ਨੂੰ ਅਪਣਾ ਕੇ ਤੁਸੀਂ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ। ਇਨ੍ਹਾਂ ਨਿਯਮਾਂ 'ਚ ਭੋਜਨ ਖਾਣ ਤੋਂ ਬਾਅਦ ਪਾਣੀ ਨਾ ਪੀਣਾ ਵੀ ਸ਼ਾਮਲ ਹੈ, ਕਿਉਕਿ ਇਸ ਨਾਲ ਮੋਟਾਪਾ ਅਤੇ ਪਾਚਨ ਨਾਲ ਜੁੜੀਆ ਸਮੱਸਿਆਵਾਂ ਹੋ ਸਕਦੀਆ ਹਨ। ਜੇਕਰ ਤੁਹਾਡਾ ਕੁਝ ਪੀਣ ਨੂੰ ਮਨ ਕਰ ਰਿਹਾ ਹੈ, ਤਾਂ ਸਰੀਰ ਦੀ ਜ਼ਰੂਰਤ ਅਨੁਸਾਰ ਆਪਣੀ ਖੁਰਾਕ 'ਚ ਕੁਝ ਪੀਣ ਵਾਲੀਆ ਚੀਜ਼ਾਂ ਨੂੰ ਸ਼ਾਮਲ ਕਰੋ, ਜਿਸ ਨਾਲ ਸਰੀਰ ਨੂੰ ਐਨਰਜ਼ੀ ਵੀ ਮਿਲ ਸਕੇ।

ਭੋਜਨ ਖਾਣ ਤੋਂ ਬਾਅਦ ਪੀਓ ਸਿਹਤਮੰਦ ਡ੍ਰਿੰਕਸ:

ਦੁੱਧ ਪੀਓ: ਕਈ ਲੋਕਾਂ ਨੂੰ ਭੋਜਨ ਖਾਣ ਤੋਂ ਬਾਅਦ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਕਰਕੇ ਕੁਝ ਪੀਣ ਅਤੇ ਕੰਮ ਕਰਨ ਦਾ ਵੀ ਮਨ ਨਹੀਂ ਕਰਦਾ ਹੈ। ਜਦੋ ਸਰੀਰ ਕਸਰਤ ਅਤੇ ਬਹੁਤ ਜ਼ਿਆਦਾ ਬੋਲਣ ਨਾਲ ਥੱਕ ਜਾਵੇ, ਤਾਂ ਭੋਜਨ ਖਾਣ ਤੋਂ ਬਾਅਦ ਦੁੱਧ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਦੁੱਧ ਪੀਣ ਨਾਲ ਥਕਾਵਟ ਅਤੇ ਆਲਸ ਨੂੰ ਦੂਰ ਕਰਨ 'ਚ ਮਦਦ ਮਿਲਦੀ ਹੈ।

ਅੰਗੂਰ ਦਾ ਰਸ: ਜੇਕਰ ਭੋਜਨ ਖਾਣ ਤੋਂ ਬਾਅਦ ਸਰੀਰ ਬਹੁਤ ਗਰਮ ਮਹਿਸੂਸ ਹੋ ਰਿਹਾ ਹੈ ਅਤੇ ਭੋਜਨ ਆਸਾਨੀ ਨਾਲ ਨਹੀਂ ਪਚ ਰਿਹਾ, ਤਾਂ ਭੋਜਨ ਖਾਣ ਤੋਂ ਬਾਅਦ ਅਗੂਰ ਦੇ ਰਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਨਾਲ ਵੀ ਤੁਹਾਨੂੰ ਕਈ ਲਾਭ ਮਿਲ ਸਕਦੇ ਹਨ।

ਸ਼ਹਿਦ ਨੂੰ ਪਾਣੀ 'ਚ ਮਿਲਾ ਕੇ ਪੀਓ: ਜੇਕਰ ਤੁਹਾਨੂੰ ਭੋਜਨ ਖਾਣ ਤੋਂ ਬਾਅਦ ਆਲਸ ਅਤੇ ਥਕਾਵਟ ਮਹਿਸੂਸ ਹੋ ਰਹੀ ਹੈ, ਤਾਂ ਭੋਜਨ ਖਾਣ ਤੋਂ ਬਾਅਦ ਸ਼ਹਿਦ ਨੂੰ ਪਾਣੀ 'ਚ ਮਿਲਾ ਕੇ ਪੀਓ। ਇਸ ਨਾਲ ਸਰੀਰ ਨੂੰ ਐਨਰਜ਼ੀ ਮਿਲ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.