ETV Bharat / health

ਪਿੰਪਲਸ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਛੁਟਕਾਰਾ ਪਾਉਣ ਲਈ ਅਪਣਾਓ ਇਹ ਆਯੁਰਵੈਦਿਕ ਨੁਸਖੇ - AYURVEDIC REMEDIES FOR PIMPLE

author img

By ETV Bharat Health Team

Published : Mar 28, 2024, 2:50 PM IST

Ayurvedic Remedies For Pimple
Ayurvedic Remedies For Pimple

Ayurvedic Remedies For Pimple: ਅੱਜ ਦੇ ਸਮੇਂ 'ਚ ਲੋਕ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਪਿੰਪਲਸ ਦੀ ਸਮੱਸਿਆ ਵੀ ਇਨ੍ਹਾਂ 'ਚੋ ਇੱਕ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਯੁਰਵੈਦਿਕ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਲੋਕ ਚਿਹਰੇ 'ਤੇ ਪਿੰਪਲਸ ਹੋਣ ਦੀ ਸਮੱਸਿਆ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ। ਇਸ ਸਮੱਸਿਆ ਕਾਰਨ ਚਿਹਰਾ ਖਰਾਬ ਲੱਗਦਾ ਹੈ ਅਤੇ ਪਿੰਪਲਸ ਕਰਕੇ ਕਾਫ਼ੀ ਦਰਦ ਵੀ ਹੁੰਦਾ ਹੈ। ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਹੈ। ਇਸਦੇ ਨਾਲ ਹੀ, ਪਿੰਪਲਸ ਹੱਟ ਜਾਣ ਤੋਂ ਬਾਅਦ ਇਸਦੇ ਦਾਗ-ਧੱਬੇ ਚਿਹਰੇ 'ਤੇ ਹੀ ਰਹਿ ਜਾਂਦੇ ਹਨ। ਅਜਿਹੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਆਯੁਰਵੈਦਿਕ ਨੁਸਖੇ ਅਜ਼ਮਾ ਸਕਦੇ ਹੋ। ਇਨ੍ਹਾਂ ਆਯੁਰਵੈਦਿਕ ਨੁਸਖਿਆਂ ਨੂੰ ਚਿਹਰੇ 'ਤੇ ਲਗਾਉਣ ਦਾ ਸਹੀ ਤਰੀਕਾ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ।

ਪਿੰਪਲਸ ਤੋਂ ਛੁਟਕਾਰਾ ਪਾਉਣ ਦੇ ਆਯੁਰਵੈਦਿਕ ਨੁਸਖੇ:

ਧਨੀਏ ਦੇ ਬੀਜ: ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਧਨੀਏ ਦੇ ਬੀਜ ਫਾਇਦੇਮੰਦ ਹੁੰਦੇ ਹਨ। ਇਸ ਲਈ ਧਨੀਏ ਦੇ ਬੀਜ ਨੂੰ ਪੀਸ ਕੇ ਪਾਊਡਰ ਬਣਾ ਲਓ। ਫਿਰ ਇਸ ਪਾਊਡਰ ਨੂੰ ਦੁੱਧ 'ਚ ਮਿਲਾਓ ਅਤੇ ਪਿੰਪਲ 'ਤੇ ਲਗਾ ਲਓ। ਇਸ ਨਾਲ ਤੁਹਾਨੂੰ ਕਾਫ਼ੀ ਫਰਕ ਨਜ਼ਰ ਆਵੇਗਾ।

ਜਾਇਫਲ: ਜਾਇਫਲ ਵੀ ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਇਸ ਲਈ ਜਾਇਫਲ ਨੂੰ ਦੁੱਧ 'ਚ ਚੰਗੀ ਤਰ੍ਹਾਂ ਘਿਸਾ ਲਓ। ਫਿਰ ਇਸ ਮਿਕਸਚਰ ਨੂੰ ਪਿੰਪਲਸ ਦੇ ਉੱਤੇ ਲਗਾ ਲਓ। ਇਸ ਨਾਲ ਤੁਸੀਂ ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।

ਕਾਲੀ ਮਿਰਚ ਦਾ ਪਾਊਡਰ: ਕਾਲੀ ਮਿਰਚ ਦੇ ਪਾਊਡਰ ਦਾ ਵੀ ਤੁਸੀਂ ਇਸਤੇਮਾਲ ਕਰ ਸਕਦੇ ਹੋ। ਇਸ ਲਈ ਕਾਲੀ ਮਿਰਚ ਦੇ ਪਾਊਡਰ ਨੂੰ ਦੁੱਧ 'ਚ ਮਿਲਾ ਲਓ ਅਤੇ ਪਿੰਪਲਸ ਵਾਲੀ ਜਗ੍ਹਾਂ 'ਤੇ ਲਗਾ ਲਓ। ਪਰ ਇਸ ਗੱਲ ਦਾ ਧਿਆਨ ਰੱਖੋ ਕਿ ਕਾਲੀ ਮਿਰਚ ਦਾ ਪੇਸਟ ਸਿਰਫ਼ ਪਿੰਪਲਸ ਦੇ ਉੱਤੇ ਹੀ ਲੱਗੇ। ਇਸ ਪੇਸਟ ਨੂੰ ਪੂਰੇ ਚਿਹਰੇ 'ਤੇ ਨਾ ਲਗਾਓ, ਨਹੀਂ ਤਾਂ ਤੁਹਾਡੇ ਚਿਹਰੇ 'ਤੇ ਜਲਨ ਹੋ ਸਕਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.