ETV Bharat / health

ਚਿਹਰੇ ਨੂੰ ਸੁੰਦਰ ਅਤੇ ਚਮਕਦਾਰ ਬਣਾਉਣਾ ਚਾਹੁੰਦੇ ਹੋ, ਤਾਂ ਰੋਜ਼ਾਨਾ ਪੀਓ ਚੁਕੰਦਰ ਅਤੇ ਆਂਵਲੇ ਦਾ ਜੂਸ

author img

By ETV Bharat Health Team

Published : Feb 4, 2024, 12:13 PM IST

Benefits of Beetroot and Amla Juice: ਹਰ ਕੋਈ ਸੁੰਦਰ ਚਿਹਰਾ ਪਾਉਣਾ ਚਾਹੁੰਦਾ ਹੈ। ਸੁੰਦਰਤਾਂ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਦੇ ਹਨ, ਜਿਸ ਨਾਲ ਚਿਹਰਾ ਹੋਰ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਸ਼ਾਮਲ ਕਰ ਸਕਦੇ ਹੋ।

Benefits of Beetroot and Amla Juice
Benefits of Beetroot and Amla Juice

ਹੈਦਰਾਬਾਦ: ਗਲਤ ਜੀਵਨਸ਼ੈਲੀ ਕਾਰਨ ਲੋਕ ਅੱਜ ਦੇ ਸਮੇਂ 'ਚ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ, ਜਿਸ ਕਾਰਨ ਲੋਕ ਕਈ ਤਰ੍ਹਾਂ ਦੇ ਮਹਿੰਗੇ ਪ੍ਰੋਡਕਟਸ ਦਾ ਇਸਤੇਮਾਲ ਕਰਨ ਲੱਗਦੇ ਹਨ। ਮਹਿੰਗੇ ਪ੍ਰੋਡਕਟਸ ਦੀ ਵਰਤੋ ਕਰਨ ਨਾਲ ਚਿਹਰਾ ਹੋਰ ਵੀ ਖਰਾਬ ਹੋ ਸਕਦਾ ਹੈ। ਜੇਕਰ ਤੁਸੀਂ ਆਪਣੇ ਚਿਹਰੇ ਨੂੰ ਸੁੰਦਰ ਬਣਾਉਣਾ ਚਾਹੁੰਦੇ ਹੋ, ਤਾਂ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਿਰਫ਼ ਚਿਹਰੇ 'ਤੇ ਨਿਖਾਰ ਹੀ ਨਹੀਂ, ਸਗੋ ਦਾਗ-ਧੱਬਿਆ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ।

ਚੁਕੰਦਰ ਅਤੇ ਆਂਵਲਾ ਜੂਸ ਦੇ ਫਾਇਦੇ:

ਦਾਗ-ਧੱਬਿਆ ਤੋਂ ਛੁਟਕਾਰਾ: ਆਂਵਲੇ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਵਿਟਾਮਿਨ-ਸੀ ਕੋਲੇਜਨ ਪ੍ਰੋਡਕਸ਼ਨ ਨੂੰ ਵਧਾਉਦਾ ਹੈ। ਜੇਕਰ ਤੁਹਾਡੇ ਚਿਹਰੇ 'ਤੇ ਦਾਗ-ਧੱਬੇ ਹਨ, ਤਾਂ ਤੁਸੀਂ ਛੁਟਕਾਰਾ ਪਾਉਣ ਲਈ ਚੁਕੰਦਰ ਅਤੇ ਆਵਲੇ ਦੇ ਜੂਸ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਖਰਾਬ ਸੈੱਲਾਂ ਨੂੰ ਠੀਕ ਕਰਨ 'ਚ ਮਦਦ ਮਿਲਦੀ ਹੈ ਅਤੇ ਦਾਗ-ਧੱਬਿਆ ਤੋਂ ਛੁਟਕਾਰਾ ਮਿਲਦਾ ਹੈ।

ਸਰੀਰ ਨੂੰ ਡੀਟੌਕਸਫਾਈ ਕਰਦਾ: ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਸਰੀਰ 'ਚ ਮੌਜ਼ੂਦ ਹਾਨੀਕਾਰਕ ਤੱਤ ਅਸਾਨੀ ਨਾਲ ਬਾਹਰ ਨਿਕਲ ਜਾਂਦੇ ਹਨ, ਜਿਸ ਕਾਰਨ ਚਿਹਰਾ ਸਾਫ਼ ਅਤੇ ਸਿਹਤਮੰਦ ਨਜ਼ਰ ਆਉਣ ਲੱਗਦਾ ਹੈ। ਇਸ ਲਈ ਆਪਣੀ ਖੁਰਾਕ 'ਚ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਸ਼ਾਮਲ ਕਰ ਲਓ।

ਚਮੜੀ ਹਾਈਡ੍ਰੇਟ ਰਹਿੰਦੀ: ਚਿਹਰੇ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਚਮੜੀ ਨੂੰ ਹਾਈਡ੍ਰੇਟ ਰੱਖਣਾ ਬਹੁਤ ਜ਼ਰੂਰੀ ਹੈ। ਚਮੜੀ ਨੂੰ ਹਾਈਡ੍ਰੇਟ ਰੱਖਣ ਲਈ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਤੁਸੀਂ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਪੀ ਸਕਦੇ ਹੋ। ਚੁਕੰਦਰ ਅਤੇ ਆਂਵਲੇ ਦਾ ਜੂਸ ਪੀਣ ਨਾਲ ਚਮੜੀ ਹਾਈਡ੍ਰੇਟ ਰਹਿੰਦੀ ਹੈ ਅਤੇ ਚਿਹਰੇ 'ਤੇ ਨਿਖਾਰ ਆਉਦਾ ਹੈ।

ਝੁਰੜੀਆਂ ਤੋਂ ਛੁਟਕਾਰਾ: ਚੁਕੰਦਰ ਅਤੇ ਆਂਵਲਾ ਐਂਟੀਆਕਸੀਡੈਂਟ ਗੁਣਾ ਨਾਲ ਭਰਪੂਰ ਹੁੰਦਾ ਹੈ। ਇਹ ਚਮੜੀ ਨੂੰ ਫ੍ਰੀ-ਰੈਡੀਕਲ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ 'ਚ ਮਦਦ ਕਰਦਾ ਹੈ। ਫ੍ਰੀ-ਰੈਡੀਕਲ ਕਰਕੇ ਚਿਹਰੇ 'ਤੇ ਸਮੇਂ ਤੋਂ ਪਹਿਲਾ ਹੀ ਝੁਰੜੀਆਂ ਨਜ਼ਰ ਆਉਣ ਲੱਗਦੀਆ ਹਨ। ਇਸ ਲਈ ਚੁਕੰਦਰ ਅਤੇ ਆਂਵਲੇ ਦੇ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਨਾਲ ਝੁਰੜੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.