ETV Bharat / health

ਧੁੱਪ 'ਚ ਜਾਂਦੇ ਹੋ ਬਾਹਰ, ਤਾਂ ਘਰ ਆਉਦੇ ਹੀ ਸਭ ਤੋਂ ਪਹਿਲਾ ਆਪਣੇ ਚਿਹਰੇ 'ਤੇ ਲਗਾਓ ਇਹ 5 ਚੀਜ਼ਾਂ - Skin care tips at home

author img

By ETV Bharat Health Team

Published : May 17, 2024, 12:18 PM IST

Skin care tips at home: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਤੇਜ਼ ਧੁੱਪ ਕਰਕੇ ਘਰੋ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਲਈ ਆਪਣੇ ਚਿਹਰੇ ਨੂੰ ਧੁੱਪ ਤੋਂ ਬਚਾਉਣ ਲਈ ਕੁਝ ਚੀਜ਼ਾਂ ਲਗਾਉਣਾ ਸ਼ੁਰੂ ਕਰ ਦਿਓ।

Skin care tips at home
Skin care tips at home (Getty Images)

ਹੈਦਰਾਬਾਦ: ਗਰਮੀਆਂ ਆਉਦੇ ਹੀ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਸ਼ੁਰੂ ਹੋ ਜਾਂਦੀਆਂ ਹਨ। ਤੇਜ਼ ਧੁੱਪ ਕਰਕੇ ਚਿਹਰੇ 'ਤੇ ਟੈਨਿੰਗ ਹੋ ਜਾਂਦੀ ਹੈ ਅਤੇ ਨਿਖਾਰ ਵੀ ਗੁਆਚ ਜਾਂਦਾ ਹੈ। ਕਈ ਲੋਕ ਚਿਹਰੇ ਦਾ ਨਿਖਾਰ ਵਾਪਸ ਪਾਉਣ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਅਤੇ ਦਵਾਈਆਂ ਦਾ ਇਸਤੇਮਾਲ ਕਰਨ ਲੱਗਦੇ ਹਨ, ਜਿਸ ਨਾਲ ਚਮੜੀ ਦੇ ਹੋਰ ਵੀ ਖਰਾਬ ਹੋਣ ਦਾ ਡਰ ਰਹਿੰਦਾ ਹੈ। ਇਸ ਲਈ ਜੇਕਰ ਤੁਸੀਂ ਧੁੱਪ 'ਚ ਬਾਹਰ ਰਹਿੰਦੇ ਹੋ, ਤਾਂ ਘਰ ਆ ਕੇ ਕੁਝ ਚੀਜ਼ਾਂ ਦਾ ਆਪਣੇ ਚਿਹਰੇ 'ਤੇ ਜ਼ਰੂਰ ਇਸਤੇਮਾਲ ਕਰੋ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ।

ਧੁੱਪ ਤੋਂ ਬਚਣ ਦੇ ਸਕਿਨ ਕੇਅਰ ਟਿਪਸ:

ਐਲੋਵੇਰਾ ਜੈੱਲ: ਐਲੋਵੇਰਾ ਜੈੱਲ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਚਿਹਰੇ 'ਤੇ ਚਮਕ ਆਉਦੀ ਹੈ ਅਤੇ ਚਮੜੀ ਨੂੰ ਠੰਡਕ ਵੀ ਮਿਲਦੀ ਹੈ। ਇਸ ਲਈ ਐਲੋਵੇਰਾ ਜੈੱਲ ਨਾਲ ਚਿਹਰੇ 'ਤੇ ਮਸਾਜ ਕਰੋ। ਇਸ ਜੈੱਲ ਦੀ ਮਦਦ ਨਾਲ ਟੈਨਿੰਗ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ।

ਖੀਰੇ ਦਾ ਜੂਸ: ਖੀਰੇ ਦਾ ਜੂਸ ਸਿਹਤ ਦੇ ਨਾਲ-ਨਾਲ ਚਿਹਰੇ ਲਈ ਵੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਚਮੜੀ ਬਾਹਰੋ ਹੀ ਨਹੀਂ, ਸਗੋ ਅੰਦਰੋ ਵੀ ਹਾਈਡ੍ਰੇਟ ਰਹਿੰਦੀ ਹੈ। ਇਸ ਜੂਸ ਨੂੰ ਤੁਸੀਂ ਪੀ ਵੀ ਸਕਦੇ ਹੋ ਅਤੇ ਚਿਹਰੇ 'ਤੇ ਵੀ ਲਗਾ ਸਕਦੇ ਹੋ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ। ਇਸ ਤੋਂ ਇਲਾਵਾ, ਤੁਸੀਂ ਖੀਰੇ ਦੇ ਟੁੱਕੜਿਆਂ ਨੂੰ ਚਿਹਰੇ 'ਤੇ ਸਕਰਬ ਵੀ ਕਰ ਸਕਦੇ ਹੋ।

ਸ਼ਹਿਦ: ਸ਼ਹਿਦ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸ ਨੂੰ ਚਿਹਰੇ 'ਤੇ ਲਗਾਉਣ ਨਾਲ ਨਮੀ ਮਿਲਦੀ ਹੈ ਅਤੇ ਟੈਨਿੰਗ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ।

ਕੱਚਾ ਦੁੱਧ: ਕੱਚਾ ਦੁੱਧ ਵੀ ਚਮੜੀ ਲਈ ਫਾਇਦੇਮੰਦ ਹੁੰਦਾ ਹੈ। ਕੱਚੇ ਦੁੱਧ 'ਚ ਤਿੰਨ ਬੂੰਦਾਂ ਗੁਲਾਬ ਜੈੱਲ ਦੀਆਂ ਮਿਲਾ ਲਓ ਅਤੇ ਫਿਰ ਇਸਨੂੰ ਆਪਣੇ ਚਿਹਰੇ 'ਤੇ ਲਗਾ ਲਓ। ਇਸ ਨਾਲ ਚਿਹਰੇ ਨੂੰ ਠੰਡਕ ਮਿਲੇਗੀ ਅਤੇ ਚਿਹਰੇ ਦਾ ਨਿਖਾਰ ਵਾਪਸ ਆ ਜਾਵੇਗਾ।

ਚਾਹ ਦਾ ਪਾਣੀ: ਚਾਹ ਦੇ ਪਾਣੀ ਨੂੰ ਚਿਹਰੇ 'ਤੇ ਲਗਾਉਣ ਨਾਲ ਤੁਹਾਨੂੰ ਤਾਜ਼ਗੀ ਮਹਿਸੂਸ ਹੋਵੇਗੀ, ਪਰ ਇਸ ਚਾਹ 'ਚ ਦੁੱਧ ਨਹੀ ਮਿਲਾਉਣਾ। ਇਸਨੂੰ ਬਣਾਉਣ ਲਈ ਪਾਣੀ 'ਚ ਚਾਹ ਪੱਤੀ ਪਾ ਕੇ ਉਬਾਲ ਲਓ ਅਤੇ ਫਿਰ ਇਸਨੂੰ ਠੰਡਾ ਕਰਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.