ETV Bharat / health

ਗਰਮੀਆਂ 'ਚ ਖੁਜਲੀ ਅਤੇ ਧੱਫੜ ਦੀ ਸਮੱਸਿਆ ਤੋਂ ਹੋ ਪਰੇਸ਼ਾਨ, ਤਾਂ ਰਾਹਤ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖੇ - Summer Skin Rash Home Remedies

author img

By ETV Bharat Punjabi Team

Published : Apr 17, 2024, 4:05 PM IST

Summer Skin Rash Home Remedies
Summer Skin Rash Home Remedies

Summer Skin Rash Home Remedies: ਗਰਮੀਆਂ ਦੇ ਮੌਸਮ ਸ਼ੁਰੂ ਹੋ ਚੁੱਕੇ ਹਨ। ਇਸ ਮੌਸਮ 'ਚ ਬਹੁਤ ਸਾਰੇ ਲੋਕ ਧੱਫੜ ਤੋਂ ਪੀੜਤ ਹੋ ਜਾਂਦੇ ਹਨ। ਇਨ੍ਹਾਂ ਧੱਫੜਾਂ ਤੋਂ ਰਾਹਤ ਪਾਉਣ ਲਈ ਤੁਸੀਂ ਕੁੱਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਹੈਦਰਾਬਾਦ: ਗਰਮੀਆਂ ਦੇ ਮੌਸਮ 'ਚ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਮੌਸਮ 'ਚ ਲੋਕਾਂ ਨੂੰ ਪਸੀਨਾ ਬਹੁਤ ਆਉਦਾ ਹੈ, ਜਿਸ ਕਰਕੇ ਲੋਕ ਚਮੜੀ ਦੇ ਧੱਫੜ ਤੋਂ ਪੀੜਿਤ ਹੋ ਜਾਂਦੇ ਹਨ। ਇਨ੍ਹਾਂ ਧੱਫੜਾਂ ਕਰਕੇ ਖੁਜਲੀ ਦੀ ਸਮੱਸਿਆ ਵੀ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ, ਗਰਮੀਆਂ 'ਚ ਲੋਕਾਂ ਨੂੰ ਹੋਰ ਵੀ ਕਈ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੁਸੀਂ ਇਨ੍ਹਾਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।

ਧੱਫੜ ਦੀ ਸਮੱਸਿਆ ਤੋਂ ਰਾਹਤ ਪਾਉਣ ਦੇ ਤਰੀਕੇ:

ਨਿੰਮ ਦਾ ਪਾਣੀ: ਗਰਮੀਆਂ ਵਿੱਚ ਖਾਰਸ਼, ਪਸੀਨਾ ਆਉਣਾ, ਚਮੜੀ ਦੀ ਲਾਲੀ ਵਰਗੀਆਂ ਸਮੱਸਿਆਵਾਂ ਤੋਂ ਪੀੜਤ ਲੋਕਾਂ ਨੂੰ ਰੋਜ਼ਾਨਾ ਨਿੰਮ ਦੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਇਹ ਸਮੱਸਿਆ ਘੱਟ ਹੋ ਜਾਵੇਗੀ। ਨਿੰਮ ਦਾ ਤੇਲ ਅਤੇ ਨਿੰਮ ਦਾ ਪੇਸਟ ਵੀ ਚਮੜੀ 'ਤੇ ਲਗਾਇਆ ਜਾ ਸਕਦਾ ਹੈ। ਨਿੰਮ ਦੇ ਪਾਣੀ 'ਚ ਐਂਟੀਬੈਕਟੀਰੀਅਲ ਅਤੇ ਐਂਟੀਫੰਗਲ ਗੁਣ ਪਾਏ ਜਾਂਦੇ ਹਨ, ਜੋ ਚਮੜੀ ਦੀ ਲਾਗ ਨੂੰ ਘੱਟ ਕਰਨ ਲਈ ਫਾਇਦੇਮੰਦ ਹੁੰਦੇ ਹਨ। ਨਿੰਮ ਦੇ ਪਾਣੀ ਨਾਲ ਨਹਾਉਣ ਨਾਲ ਫਿਣਸੀਆਂ ਦੀ ਸਮੱਸਿਆ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।

ਬੇਕਿੰਗ ਸੋਡਾ: ਚਮੜੀ ਲਈ ਬੇਕਿੰਗ ਸੋਡਾ ਫਾਇਦੇਮੰਦ ਹੋ ਸਕਦਾ ਹੈ। ਇਸ ਲਈ ਬੇਕਿੰਗ ਸੋਡਾ ਲਓ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਬਣਾ ਲਓ। ਫਿਰ ਇਸ ਨੂੰ ਖੁਜਲੀ ਅਤੇ ਧੱਫੜ ਵਾਲੀ ਜਗ੍ਹਾਂ 'ਤੇ ਲਗਾਓ। ਮਾਹਿਰਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਅਜਿਹਾ ਕਰਨ ਨਾਲ ਚੰਗੇ ਨਤੀਜੇ ਮਿਲਣਗੇ।

ਮੁਲਤਾਨੀ ਮਿੱਟੀ: ਗਰਮੀਆਂ ਵਿੱਚ ਮੁਲਤਾਨੀ ਮਿੱਟੀ ਦੀ ਵਰਤੋਂ ਕਰਨ ਨਾਲ ਖੁਜਲੀ ਅਤੇ ਧੱਫੜ ਦੀ ਸਮੱਸਿਆ ਨੂੰ ਘੱਟ ਕੀਤਾ ਜਾ ਸਕਦਾ ਹੈ। ਇਸ ਲਈ ਸਭ ਤੋਂ ਪਹਿਲਾਂ ਮੁਲਤਾਨੀ ਮਿੱਟੀ ਨੂੰ ਇੱਕ ਘੰਟੇ ਲਈ ਭਿਓ ਦਿਓ। ਫਿਰ ਪਾਣੀ ਕੱਢ ਕੇ ਇਸ 'ਚ ਚੰਦਨ ਪਾਊਡਰ ਮਿਕਸ ਕਰ ਲਓ। ਫਿਰ ਇਸ ਮਿਸ਼ਰਣ ਨੂੰ ਧੱਫੜ ਅਤੇ ਖੁਜਲੀ ਵਾਲੀ ਜਗ੍ਹਾਂ 'ਤੇ ਲਗਾਓ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਿਸ਼ਰਣ ਨੂੰ ਚਿਹਰੇ 'ਤੇ ਲਗਾਉਣ ਨਾਲ ਚਮੜੀ 'ਤੇ ਨਿਖਾਰ ਆਵੇਗਾ।

ਨੋਟ: ਇੱਥੇ ਦਿੱਤੀ ਸਾਰੀ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।

ETV Bharat Logo

Copyright © 2024 Ushodaya Enterprises Pvt. Ltd., All Rights Reserved.