ਹੈਦਰਾਬਾਦ: ਬੱਚਿਆ ਨੂੰ ਚਾਕਲੇਟ ਖਾਣਾ ਬਹੁਤ ਪਸੰਦ ਹੁੰਦਾ ਹੈ। ਅੱਜ ਦੇ ਸਮੇਂ 'ਚ ਰਿਸ਼ਤੇਦਾਰ ਵੀ ਬੱਚਿਆ ਲਈ ਚਾਕਲੇਟਾਂ ਲੈ ਕੇ ਆਉਦੇ ਹਨ, ਪਰ ਜੇਕਰ ਤੁਹਾਡਾ ਬੱਚਾ ਜ਼ਿਆਦਾ ਚਾਕਲੇਟ ਖਾ ਰਿਹਾ ਹੈ, ਤਾਂ ਮਾਪਿਆ ਨੂੰ ਸਾਵਧਾਨ ਰਹਿਣ ਦੀ ਲੋੜ ਹੈ। ਚਾਕਲੇਟ 'ਚ ਲੀਡ ਅਤੇ ਕੈਡਮੀਅਮ ਨਾਮ ਦੇ ਹਾਨੀਕਾਰਕ ਤੱਤ ਪਾਏ ਜਾਂਦੇ ਹਨ। ਇਸ ਲਈ ਜ਼ਰੂਰਤ ਤੋਂ ਜ਼ਿਆਦਾ ਚਾਕਲੇਟ ਖਾਣਾ ਖਤਰਨਾਕ ਹੋ ਸਕਦਾ ਹੈ। ਇਸਦੇ ਨਾਲ ਹੀ, ਚਾਕਲੇਟ 'ਚ ਮੌਜ਼ੂਦ ਕੈਫਿਨ ਵੀ ਬੱਚੇ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜ਼ਿਆਦਾ ਚਾਕਲੇਟ ਖਾਣ ਨਾਲ ਹਾਈ ਬੀਪੀ, ਸ਼ੂਗਰ, ਕਿਡਨੀ ਫੇਲ, ਮੋਟਾਪਾ ਅਤੇ ਦਿਮਾਗ ਨਾਲ ਜੁੜੀਆ ਬਿਮਾਰੀਆ ਹੋ ਸਕਦੀਆ ਹਨ। ਇਸ ਲਈ ਬੱਚਿਆ ਨੂੰ ਜ਼ਿਆਦਾ ਚਾਕਲੇਟ ਖਾਣ ਨੂੰ ਨਾ ਦਿਓ।
ਚਾਕਲੇਟ ਖਾਣ ਦੇ ਨੁਕਸਾਨ:
ਹੱਡੀਆ ਕੰਮਜ਼ੋਰ ਹੋਣ ਦਾ ਖਤਰਾ: ਚਾਕਲੇਟ 'ਚ ਲੀਡ ਵਰਗੇ ਭਾਰੀ ਹਾਨੀਕਾਰਨ ਤੱਤ ਪਾਏ ਜਾਂਦੇ ਹਨ, ਜੋ ਕਿਡਨੀ ਵਰਗੀਆ ਬਿਮਾਰੀਆ ਦੇ ਖਤਰੇ ਦਾ ਕਾਰਨ ਬਣ ਸਕਦੇ ਹਨ। ਜੇਕਰ ਬੱਚਾ ਜ਼ਿਆਦਾ ਮਾਤਰਾ 'ਚ ਚਾਕਲੇਟ ਖਾ ਲਵੇ, ਤਾਂ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ। ਇਸ ਨਾਲ ਹੱਡੀਆ ਕੰਮਜ਼ੋਰ ਹੋਣ ਲੱਗਦੀਆ ਹਨ। ਇਸਦੇ ਨਾਲ ਹੀ, ਫੇਫੜਿਆ ਅਤੇ ਜਿਗਰ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ।
ਕੋਲੈਸਟ੍ਰੋਲ ਵੱਧ ਸਕਦਾ: ਚਾਕਲੇਟ 'ਚ ਕੈਫ਼ਿਨ ਅਤੇ ਸ਼ੂਗਰ ਹੁੰਦੀ ਹੈ, ਜਿਸ ਕਾਰਨ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ। ਜ਼ਿਆਦਾ ਮਾਤਰਾ 'ਚ ਚਾਕਲੇਟ ਖਾਣ ਨਾਲ ਕੋਲੈਸਟ੍ਰੋਲ ਵੀ ਵੱਧ ਸਕਦਾ ਹੈ। ਇਸ ਲਈ ਬੱਚਿਆ ਨੂੰ ਜ਼ਰੂਰਤ ਤੋਂ ਜ਼ਿਆਦਾ ਚਾਕਲੇਟ ਖਾਣ ਨੂੰ ਨਾ ਦਿਓ।
ਨੀਂਦ 'ਤੇ ਅਸਰ: ਚਾਕਲੇਟ ਖਾਣ ਨਾਲ ਸਰੀਰ 'ਚ ਕੈਫਿਨ ਦੀ ਮਾਤਰਾ ਜ਼ਿਆਦਾ ਹੋ ਜਾਂਦੀ ਹੈ, ਜਿਸ ਕਾਰਨ ਨੀਂਦ ਨਾ ਆਉਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਇਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਵੀ ਪ੍ਰਭਾਵਿਤ ਹੁੰਦਾ ਹੈ। ਪੂਰੀ ਨੀਂਦ ਨਾ ਮਿਲਣ ਕਰਕੇ ਬੱਚੇ ਦਾ ਵਿਵਹਾਰ ਚਿੜਚਿੜਾ ਹੋ ਜਾਂਦਾ ਹੈ। ਇਸ ਲਈ ਬੱਚੇ ਨੂੰ ਰਾਤ ਦੇ ਸਮੇਂ ਚਾਕਲੇਟ ਨਹੀਂ ਖਾਣੀ ਚਾਹੀਦੀ।