ETV Bharat / entertainment

ਇਸ 72 ਸਾਲਾਂ ਅਦਾਕਾਰਾ ਨੇ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣ ਦੀ ਦਿੱਤੀ ਸਲਾਹ, ਬੋਲੀ-ਵਿਆਹ ਤੋਂ ਪਹਿਲਾਂ ਜੋੜਿਆਂ ਨੂੰ ਜ਼ਰੂਰ ਕਰਨਾ ਚਾਹੀਦਾ ਹੈ ਇਹ ਕੰਮ - Zeenat Aman On Live In Relationship

author img

By ETV Bharat Entertainment Team

Published : Apr 10, 2024, 12:54 PM IST

Zeenat Aman On Live In Relationship: ਹਿੰਦੀ ਸਿਨੇਮਾ ਦੀ ਦਿੱਗਜ ਅਦਾਕਾਰਾ ਜ਼ੀਨਤ ਅਮਾਨ ਨੇ ਅੱਜ ਦੇ ਨੌਜਵਾਨਾਂ ਨੂੰ ਵੱਡੀ ਸਲਾਹ ਦਿੱਤੀ ਹੈ। ਅਦਾਕਾਰਾ ਨੇ ਕਿਹਾ ਹੈ ਕਿ ਵਿਆਹ ਤੋਂ ਪਹਿਲਾਂ ਜੋੜੇ ਨੂੰ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿਣਾ ਚਾਹੀਦਾ ਹੈ ਅਤੇ ਲਿਵ-ਇਨ ਰਿਲੇਸ਼ਨਸ਼ਿਪ 'ਚ ਆਉਣ ਤੋਂ ਬਾਅਦ ਇਹ ਕੰਮ ਜ਼ਰੂਰ ਕਰਨਾ ਚਾਹੀਦਾ ਹੈ।

Zeenat Aman
Zeenat Aman

ਹੈਦਰਾਬਾਦ: ਹਿੰਦੀ ਸਿਨੇਮਾ ਦੇ ਪੁਰਾਣੇ ਜ਼ਮਾਨੇ ਦੀ ਪਹਿਲੀ ਬੋਲਡ ਅਦਾਕਾਰਾ ਜ਼ੀਨਤ ਅਮਾਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ ਅਤੇ ਕਿਸੇ ਨਾ ਕਿਸੇ ਬਹਾਨੇ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜ਼ੀਨਤ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦੀ ਨਜ਼ਰ ਆਉਂਦੀ ਹੈ।

72 ਸਾਲ ਦੀ ਉਮਰ 'ਚ ਵੀ ਜ਼ੀਨਤ ਦਾ ਗਲੈਮਰ ਖਤਮ ਨਹੀਂ ਹੋਇਆ ਹੈ। ਜ਼ੀਨਤ ਦਾ ਇੰਸਟਾਗ੍ਰਾਮ ਅਕਾਊਂਟ ਉਸ ਦੀਆਂ ਗਲੈਮਰਸ ਤਸਵੀਰਾਂ ਨਾਲ ਭਰਿਆ ਹੋਇਆ ਹੈ। ਹੁਣ ਅਦਾਕਾਰਾ ਦੇ ਲਾਈਮਲਾਈਟ ਵਿੱਚ ਆਉਣ ਦਾ ਕਾਰਨ ਕਾਫੀ ਗੰਭੀਰ ਹੈ। ਦਰਅਸਲ, ਦਿੱਗਜ ਅਦਾਕਾਰਾ ਨੇ ਨੌਜਵਾਨਾਂ ਨੂੰ ਵਿਆਹ ਤੋਂ ਪਹਿਲਾਂ ਲਿਵ-ਇਨ ਵਿੱਚ ਰਹਿਣ ਦੀ ਸਲਾਹ ਦਿੱਤੀ ਹੈ। ਆਓ ਜਾਣਦੇ ਹਾਂ ਕਿਉਂ?

ਜ਼ੀਨਤ ਨੇ ਕਿਉਂ ਦਿੱਤੀ ਇਹ ਸਲਾਹ?: 10 ਅਪ੍ਰੈਲ ਨੂੰ ਜ਼ੀਨਤ ਨੇ ਆਪਣੇ ਇੰਸਟਾ ਅਕਾਊਂਟ 'ਤੇ ਆਪਣੇ ਕਤੂਰੇ ਨਾਲ ਤਸਵੀਰ ਸ਼ੇਅਰ ਕੀਤੀ ਸੀ। ਅਦਾਕਾਰਾ ਨੇ ਇਸ ਪੋਸਟ 'ਚ ਲਿਖਿਆ ਹੈ, 'ਤੁਹਾਡੇ 'ਚੋਂ ਕਿਸੇ ਨੇ ਮੇਰੇ ਤੋਂ ਰਿਸ਼ਤੇ ਦੀ ਸਲਾਹ ਮੰਗੀ ਹੈ, ਇਹ ਮੇਰਾ ਨਿੱਜੀ ਵਿਚਾਰ ਹੈ, ਜੋ ਮੈਂ ਅੱਜ ਤੱਕ ਸਾਂਝਾ ਨਹੀਂ ਕੀਤਾ, ਜੇਕਰ ਤੁਸੀਂ ਰਿਸ਼ਤੇ 'ਚ ਹੋ ਤਾਂ ਮੇਰੀ ਸਲਾਹ ਹੈ ਕਿ ਤੁਸੀਂ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹੋ। ਮੈਂ ਮੇਰੇ ਦੋਹਾਂ ਪੁੱਤਰਾਂ ਨੂੰ ਵੀ ਇਹੀ ਸਲਾਹ ਦਿੱਤੀ, ਕਿਉਂਕਿ ਇਹ ਮੈਨੂੰ ਲੌਜ਼ਿਕ ਜਾਪਦਾ ਹੈ, ਇਸ ਤੋਂ ਪਹਿਲਾਂ ਕਿ ਤੁਹਾਡੇ ਵਿਆਹ ਵਿੱਚ ਪਰਿਵਾਰ ਅਤੇ ਸਰਕਾਰ ਦਾਖਿਲ ਹੋਵੇ, ਜੋੜੇ ਨੂੰ ਲਿਵ-ਇਨ ਰਿਲੇਸ਼ਨਸ਼ਿਪ ਵਿੱਚ ਰਹਿਣਾ ਚਾਹੀਦਾ ਹੈ ਅਤੇ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ।'

ਵਿਆਹ ਤੋਂ ਪਹਿਲਾਂ ਕਰੋ ਇਹ ਕੰਮ: ਅਦਾਕਾਰਾ ਅੱਗੇ ਨੇ ਕਿਹਾ, 'ਇਕ-ਦੋ ਦਿਨਾਂ ਲਈ ਖੁਦ ਨੂੰ ਬਿਹਤਰ ਬਣਾਉਣਾ ਬਹੁਤ ਆਸਾਨ ਹੈ ਪਰ ਕੀ ਤੁਸੀਂ ਬਾਥਰੂਮ ਸ਼ੇਅਰ ਕਰ ਸਕਦੇ ਹੋ? ਕੀ ਉਹ ਤੁਹਾਡੇ ਖਰਾਬ ਮੂਡ ਨੂੰ ਸੰਭਾਲ ਸਕੇਗਾ? ਕੀ ਤੁਸੀਂ ਇਸ ਗੱਲ 'ਤੇ ਸਹਿਮਤ ਹੋ ਜਾਵੋਗੇ ਕਿ ਹਰ ਰਾਤ ਰਾਤ ਦੇ ਖਾਣੇ ਲਈ ਕੀ ਖਾਣਾ ਹੈ? ਕੀ ਤੁਸੀਂ ਹਰ ਰੋਜ਼ ਰੋਮਾਂਸ ਲਈ ਇੱਕ ਦੂਜੇ ਤੱਕ ਪਹੁੰਚ ਕਰੋਗੇ? ਲਿਵ-ਇਨ ਵਿੱਚ ਤੁਹਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪਰਖਣ ਅਤੇ ਸਮਝਣ ਦਾ ਮੌਕਾ ਮਿਲੇਗਾ, ਤੁਹਾਨੂੰ ਇਹ ਵੀ ਪਤਾ ਲੱਗੇਗਾ ਕਿ ਤੁਸੀਂ ਇੱਕ ਦੂਜੇ ਲਈ ਫਿੱਟ ਅਤੇ ਪਰਫੈਕਟ ਹੋ ਜਾਂ ਨਹੀਂ।

ਦੱਸ ਦੇਈਏ ਕਿ ਜ਼ੀਨਤ ਦੀ ਵਿਆਹੁਤਾ ਜ਼ਿੰਦਗੀ ਬਹੁਤੀ ਚੰਗੀ ਨਹੀਂ ਰਹੀ। ਅਦਾਕਾਰਾ ਨੇ ਸਾਲ (1978-79) ਵਿੱਚ ਅਦਾਕਾਰ ਸੰਜੇ ਖਾਨ ਨਾਲ ਗੁਪਤ ਵਿਆਹ ਕਰ ਲਿਆ ਸੀ, ਜਦੋਂ ਕਿ ਸੰਜੇ ਖਾਨ (ਜ਼ਾਏਦ ਖਾਨ ਦੇ ਪਿਤਾ ਅਤੇ ਰਿਤਿਕ ਰੋਸ਼ਨ ਦਾ ਪਹਿਲਾ ਸਹੁਰਾ) ਪਹਿਲਾਂ ਹੀ ਵਿਆਹੇ ਹੋਏ ਸਨ, ਪਰ ਉਨ੍ਹਾਂ ਦਾ ਵਿਆਹ ਜ਼ਿਆਦਾ ਸਮਾਂ ਨਹੀਂ ਚੱਲ ਸਕਿਆ। ਇਸ ਦੇ ਨਾਲ ਹੀ ਸੰਜੇ ਖਾਨ ਨਾਲ ਲੜਾਈ ਦੌਰਾਨ ਅਦਾਕਾਰਾ ਦੀ ਇਕ ਅੱਖ ਜ਼ਖਮੀ ਹੋ ਗਈ, ਜਿਸ ਕਾਰਨ ਅਦਾਕਾਰਾ ਨੂੰ ਪੇਟੋਸਿਸ ਹੋ ਗਿਆ, ਜਿਸ ਦਾ ਹਾਲ ਹੀ 'ਚ ਅਦਾਕਾਰਾ ਨੇ ਇਲਾਜ ਕਰਵਾਇਆ।

ਸੰਜੇ ਖਾਨ ਤੋਂ ਬਾਅਦ ਜ਼ੀਨਤ ਨੇ 1985 ਵਿੱਚ ਅਦਾਕਾਰ ਮਜ਼ਹਰ ਖਾਨ ਨਾਲ ਵਿਆਹ ਕੀਤਾ। ਦੋਵੇਂ ਸਾਲ 1998 ਵਿੱਚ ਵੱਖ ਹੋ ਗਏ ਸਨ। ਜ਼ੀਨਤ ਅਮਾਨ ਦੇ ਦੋ ਬੱਚੇ ਜਹਾਂ ਖਾਨ ਅਤੇ ਅਜ਼ਾਨ ਖਾਨ ਹਨ। ਅੱਜ ਜ਼ੀਨਤ ਆਪਣੀ ਜ਼ਿੰਦਗੀ ਇਕੱਲੇ ਅਤੇ ਖੁੱਲ੍ਹ ਕੇ ਬਤੀਤ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.