ETV Bharat / entertainment

ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, ਅਦਾਕਾਰ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦਾ ਸੀਕਵਲ ਹੋ ਸਕਦੈ ਰਿਲੀਜ਼ - Dil Bechara 2

author img

By ETV Bharat Entertainment Team

Published : May 9, 2024, 8:06 PM IST

Dil Bechara 2: ਸੁਸ਼ਾਂਤ ਸਿੰਘ ਰਾਜਪੂਤ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖਬਰ ਸਾਹਮਣੇ ਆਈ ਹੈ। ਅਦਾਕਾਰ ਦੀ ਆਖਰੀ ਫਿਲਮ ਦਿਲ ਬੇਚਾਰਾ ਦਾ ਸੀਕਵਲ ਰਿਲੀਜ਼ ਹੋ ਸਕਦਾ ਹੈ। ਫਿਲਮਕਾਰ ਮੁਕੇਸ਼ ਛਾਬੜਾ ਨੇ 'ਦਿਲ ਬੇਚਾਰਾ' ਦੇ ਸੀਕਵਲ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

Dil Bechara 2
Dil Bechara 2 (Getty Images)

ਮੁੰਬਈ: 'ਦਿਲ ਬੇਚਾਰਾ' ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ਸੀ। ਇਸ ਫਿਲਮ ਨੂੰ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਦਾ ਕਾਫੀ ਪਿਆਰ ਮਿਲਿਆ ਹੈ। ਹਾਲ ਹੀ 'ਚ ਫਿਲਮ ਮੇਕਰ ਮੁਕੇਸ਼ ਛਾਬੜਾ ਨੇ 'ਦਿਲ ਬੇਚਾਰਾ' ਦੇ ਸੀਕਵਲ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਉਨ੍ਹਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਫਿਲਮ ਦਾ ਸੀਕਵਲ ਬਣਾਉਣਗੇ।

ਇੱਕ ਇੰਟਰਵਿਊ ਵਿੱਚ ਮੁਕੇਸ਼ ਛਾਬੜਾ ਨੇ ਸੁਸ਼ਾਂਤ ਸਿੰਘ ਰਾਜਪੂਤ ਅਤੇ ਸੰਜਨਾ ਸਾਂਘੀ ਦੀ ਫਿਲਮ 'ਦਿਲ ਬੇਚਾਰਾ' ਦੇ ਸੀਕਵਲ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ, "ਸੱਚ ਦੱਸਾਂ ਤਾਂ ਮੈਂ ਦਿਲ ਬੇਚਾਰਾ 2 ਬਣਾਉਣ ਦੀ ਯੋਜਨਾ ਬਣਾ ਰਿਹਾ ਹਾਂ। ਦਿਲ ਬੇਚਾਰਾ ਮੇਰੇ ਲਈ ਬਹੁਤ ਖਾਸ ਹੈ, ਕਿਉਂਕਿ ਇਸ ਫਿਲਮ ਨਾਲ ਬਹੁਤ ਸਾਰੀਆਂ ਭਾਵਨਾਵਾਂ ਜੁੜੀਆਂ ਹਨ, ਬੇਸ਼ੱਕ ਸੁਸ਼ਾਂਤ। ਇਸ ਲਈ ਮੈਨੂੰ ਅਹਿਸਾਸ ਹੋਇਆ ਕਿ ਮੈਨੂੰ ਇਹ ਕਰਨਾ ਚਾਹੀਦਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, 'ਮੈਂ ਇੱਕ ਫਿਲਮ ਬਣਾ ਰਿਹਾ ਸੀ, ਜਿਸ ਦਾ ਨਾਂ 'ਦਿਲ ਬੇਚਾਰਾ 2' ਰੱਖਣਾ ਚਾਹੁੰਦਾ ਸੀ, ਪਰ ਉਹ ਟਾਈਟਲ ਹਮੇਸ਼ਾ ਸੁਸ਼ਾਂਤ ਦਾ ਹੀ ਰਹੇਗਾ। ਮੈਂ ਉਸ ਨਾਂ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। ਮੈਂ ਅਜੇ ਵੀ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਣਾ ਚਾਹੁੰਦਾ ਹਾਂ।" ਮੁਕੇਸ਼ ਨੇ ਕਿਹਾ, 'ਮੈਂ ਸੁਸ਼ਾਂਤ ਨਾਲ ਤਿੰਨ-ਚਾਰ ਹੋਰ ਫਿਲਮਾਂ 'ਚ ਵੀ ਕੰਮ ਕਰਨਾ ਚਾਹੁੰਦਾ ਸੀ। ਇਹ ਮੇਰਾ ਸੁਪਨਾ ਸੀ।"

ਫਿਲਮ ਦਿਲ ਬੇਚਾਰਾ 2020 ਵਿੱਚ ਰਿਲੀਜ਼ ਹੋਣ ਵਾਲੀ ਸੁਸ਼ਾਂਤ ਦੀ ਆਖਰੀ ਫਿਲਮ ਸੀ। ਇਹ ਫਿਲਮ ਉਸਦੀ ਮੌਤ ਤੋਂ ਇੱਕ ਮਹੀਨੇ ਬਾਅਦ ਡਿਜ਼ਨੀ ਪਲੱਸ ਹੌਟਸਟਾਰ 'ਤੇ ਸਟ੍ਰੀਮ ਕੀਤੀ ਗਈ ਸੀ। ਅਦਾਕਾਰ ਸੁਸ਼ਾਂਤ ਅਤੇ ਨਿਰਦੇਸ਼ਕ ਮੁਕੇਸ਼ ਨੇ ਇਸ ਫਿਲਮ ਰਾਹੀ ਪਹਿਲੀ ਵਾਰ ਇਕੱਠੇ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਫੈਸਲਾ ਲਿਆ ਸੀ ਕਿ ਉਹ ਇਕ-ਦੂਜੇ ਨਾਲ ਫਿਰ ਦੁਬਾਰਾ ਕੰਮ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.