ETV Bharat / entertainment

ਇਸ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਈ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ, ਹਸਪਤਾਲ ਤੋਂ ਸੁਣਾਈ ਹੱਡਬੀਤੀ - Shamita Shetty Endometriosis

author img

By ETV Bharat Entertainment Team

Published : May 14, 2024, 12:06 PM IST

Shamita Shetty Endometriosis: ਸ਼ਿਲਪਾ ਸ਼ੈੱਟੀ ਦੀ ਭੈਣ ਅਤੇ ਅਦਾਕਾਰਾ ਸ਼ਮਿਤਾ ਸ਼ੈੱਟੀ ਨੂੰ ਐਂਡੋਮੈਟਰੀਓਸਿਸ ਦੇ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਲ ਹੀ 'ਚ ਅਦਾਕਾਰਾ ਨੇ ਹਸਪਤਾਲ ਤੋਂ ਆਪਣੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਰਜਰੀ ਲਈ ਤਿਆਰ ਹੁੰਦੀ ਨਜ਼ਰ ਆ ਰਹੀ ਹੈ। ਵੀਡੀਓ ਦੇਖੋ...।

Shamita Shetty Endometriosis
Shamita Shetty Endometriosis (instagram)

ਮੁੰਬਈ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਭੈਣ ਸ਼ਮਿਤਾ ਸ਼ੈੱਟੀ ਹਸਪਤਾਲ 'ਚ ਦਾਖਲ ਹੈ। ਉਸ ਨੂੰ ਐਂਡੋਮੈਟਰੀਓਸਿਸ ਦਾ ਪਤਾ ਲੱਗਿਆ ਹੈ, ਜਿਸ ਕਾਰਨ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਅੱਜ 14 ਮਈ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਆਪਣੀ ਬੀਮਾਰੀ ਬਾਰੇ ਦੱਸਿਆ ਹੈ।

ਮੰਗਲਵਾਰ ਨੂੰ ਸ਼ਮਿਤਾ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ 'ਤੇ ਹਸਪਤਾਲ ਤੋਂ ਇੱਕ ਵੀਡੀਓ ਪੋਸਟ ਕੀਤਾ। ਕੈਪਸ਼ਨ ਦੇ ਨਾਲ ਵੀਡੀਓ 'ਚ ਉਨ੍ਹਾਂ ਨੇ ਹਸਪਤਾਲ 'ਚ ਭਰਤੀ ਹੋਣ ਦਾ ਕਾਰਨ ਦੱਸਿਆ ਹੈ। ਪੋਸਟ ਦੇ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, 'ਕੀ ਤੁਸੀਂ ਜਾਣਦੇ ਹੋ ਕਿ ਲਗਭਗ 40 ਫੀਸਦੀ ਔਰਤਾਂ ਐਂਡੋਮੈਟਰੀਓਸਿਸ ਤੋਂ ਪੀੜਤ ਹਨ ਅਤੇ ਸਾਡੇ 'ਚੋਂ ਜ਼ਿਆਦਾਤਰ ਇਸ ਬੀਮਾਰੀ ਤੋਂ ਅਣਜਾਣ ਹਨ।'

ਉਸਨੇ ਲਿਖਿਆ, 'ਮੈਂ ਆਪਣੇ ਡਾਕਟਰਾਂ, ਮੇਰੀ ਗਾਇਨੀਕੋਲੋਜਿਸਟ ਡਾ. ਨੀਤਾ ਵਾਰਟੀ ਅਤੇ ਮੇਰੀ ਜੀਪੀ ਡਾ. ਸੁਨੀਤਾ ਬੈਨਰਜੀ ਦਾ ਧੰਨਵਾਦ ਕਰਨਾ ਚਾਹਾਂਗੀ, ਕਿ ਉਹ ਉਦੋਂ ਤੱਕ ਨਹੀਂ ਰੁਕੇ ਜਦੋਂ ਤੱਕ ਉਨ੍ਹਾਂ ਨੂੰ ਮੇਰੇ ਦਰਦ ਦਾ ਅਸਲ ਕਾਰਨ ਨਹੀਂ ਮਿਲਿਆ। ਹੁਣ ਜਦੋਂ ਮੈਂ ਇਸ ਬਿਮਾਰੀ ਦੀ ਸਰਜਰੀ ਕਰਵਾਈ ਹੈ। ਮੈਂ ਹੁਣ ਠੀਕ ਹਾਂ, ਸਿਹਤਮੰਦ ਹਾਂ ਅਤੇ ਹੁਣ ਸਰੀਰਕ ਦਰਦ ਤੋਂ ਮੁਕਤ ਹਾਂ।'

ਵੀਡੀਓ ਦੇ ਬੈਕਗ੍ਰਾਊਂਡ 'ਚ ਸ਼ਿਲਪਾ ਸ਼ੈੱਟੀ ਦੀ ਆਵਾਜ਼ ਸੁਣੀ ਜਾ ਸਕਦੀ ਹੈ। ਸ਼ਿਲਪਾ ਨੇ ਸ਼ਮਿਤਾ ਦੇ ਸੰਦੇਸ਼ ਨੂੰ ਕੈਮਰੇ 'ਚ ਕੈਦ ਕਰ ਲਿਆ ਹੈ। ਇਸ ਪੋਸਟ ਤੋਂ ਬਾਅਦ ਸੈਲੇਬਸ ਤੋਂ ਲੈ ਕੇ ਫੈਨਜ਼ ਤੱਕ ਹਰ ਕੋਈ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕਰ ਰਿਹਾ ਹੈ।

ਕੀ ਹੁੰਦਾ ਹੈ ਐਂਡੋਮੈਟਰੀਓਸਿਸ: ਐਂਡੋਮੈਟਰੀਓਸਿਸ ਔਰਤਾਂ ਵਿੱਚ ਬੱਚੇਦਾਨੀ ਨਾਲ ਜੁੜੀ ਇੱਕ ਸਮੱਸਿਆ ਹੈ। ਇਸ ਵਿੱਚ ਬੱਚੇਦਾਨੀ ਦੇ ਅੰਦਰ ਦੇ ਟਿਸ਼ੂ ਵਧਦੇ ਹਨ ਅਤੇ ਬੱਚੇਦਾਨੀ ਦੇ ਬਾਹਰ ਫੈਲਣਾ ਸ਼ੁਰੂ ਕਰਦੇ ਹਨ। ਇਸ ਨਾਲ ਔਰਤਾਂ ਨੂੰ ਬਹੁਤ ਦਰਦ ਹੁੰਦਾ ਹੈ। ਖਾਸ ਕਰਕੇ ਜਦੋਂ ਉਨ੍ਹਾਂ ਦਾ ਮਾਹਵਾਰੀ ਚੱਕਰ ਆਉਂਦਾ ਹੈ ਤਾਂ ਦਰਦ ਹੋਰ ਵੱਧ ਜਾਂਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.