ETV Bharat / entertainment

ਸਤਿੰਦਰ ਸਰਤਾਜ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ਟੂਰ ਹੋਇਆ ਸੰਪੂਰਨ, ਫੈਨ ਨੂੰ ਮਿਲਿਆ ਗੱਡੀ ਦਾ ਤੋਹਫ਼ਾ - sartaj new zealand tour

author img

By ETV Bharat Entertainment Team

Published : May 14, 2024, 10:33 AM IST

Satinder Sartaj Australia And New Zealand Tour: ਹਾਲ ਹੀ ਵਿੱਚ ਸਦਾ ਬਹਾਰ ਗਾਇਕ ਸਤਿੰਦਰ ਸਰਤਾਜ ਨੇ ਆਪਣਾ ਆਸਟ੍ਰੇਲੀਆ-ਨਿਊਜ਼ੀਲੈਂਡ ਦਾ ਟੂਰ ਪੂਰੀ ਕੀਤਾ ਹੈ, ਇਸ ਦੌਰਾਨ ਉਹਨਾਂ ਦੇ ਇੱਕ ਫੈਨ ਨੂੰ ਗੱਡੀ ਤੋਹਫ਼ੇ ਵਜੋਂ ਵੀ ਮਿਲੀ ਹੈ।

Satinder Sartaj Australia And New Zealand Tour
Satinder Sartaj Australia And New Zealand Tour (Etv Bharat)

ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਖੇਤਰ ਵਿੱਚ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਡਾ. ਸਤਿੰਦਰ ਸਰਤਾਜ, ਜਿੰਨ੍ਹਾਂ ਵੱਲੋਂ ਵਿੱਢਿਆ ਗਿਆ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ ਦਰਸ਼ਕ ਮਨਾਂ 'ਚ ਅੱਜ ਅਮਿਟ ਯਾਦਾਂ ਛੱਡਦੇ ਹੋਇਆ ਸੰਪੰਨ ਹੋਇਆ, ਜਿੰਨ੍ਹਾਂ ਦੇ ਆਖਰੀ ਦੌਰਾ ਪੜਾਅ ਦੌਰਾਨ ਸ਼ੋਅ ਦਾ ਹਿੱਸਾ ਬਣੇ ਉਨ੍ਹਾਂ ਦੇ ਇੱਕ ਫੈਨ ਨੂੰ ਐਸ.ਯੂ.ਵੀ ਦਾ ਤੋਹਫ਼ਾ ਵੀ ਮਿਲਿਆ, ਜਿਸ ਨੂੰ ਇਸ ਗੱਡੀ ਦੀਆਂ ਰਸਮੀ ਚਾਬੀਆਂ ਵੀ ਉਨ੍ਹਾਂ ਅਪਣੇ ਹੱਥੀ ਸੌਂਪੀਆਂ।

ਉਕਤ ਸ਼ੋਅਜ ਲੜੀ ਦੀ ਕਮਾਂਡ ਸੰਭਾਲ ਰਹੇ ਹਰਮਨਦੀਪ ਸਿੰਘ ਅਨੁਸਾਰ ਦੁਨੀਆਂ ਭਰ ਡਾ.ਸਰਤਾਜ ਦੀ ਗਾਇਕੀ ਨੂੰ ਮਿਲ ਰਹੇ ਪਿਆਰ ਸਨੇਹ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਪੂਰੀ ਤਰਾਂ ਸਫ਼ਲ ਰਿਹਾ ਹੈ ਉਕਤ ਟੂਰ, ਜਿਸ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਹਿੱਸਿਆਂ ਵਿੱਚ ਹੋਏ ਸ਼ੋਅਜ਼ ਭਰਵੀਂ ਅਤੇ ਸ਼ਾਨਦਾਰ ਦਰਸ਼ਕ ਹਾਜ਼ਰੀ ਨਾਲ ਅੋਤ ਪੋਤ ਰਹੇ।

ਉਨਾਂ ਅੱਗੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਜਾਰੀ ਇਸ ਟੂਰ ਦਾ ਅੰਤਿਮ ਸ਼ੋਅ ਨਿਊਜ਼ੀਲੈਂਡ ਦੇ ਔਕਲੈਂਡ ਵਿਖੇ ਹੋਇਆ, ਜਿਸ ਨੂੰ ਇੱਥੋਂ ਦੇ ਨਾਮੀ ਕਾਰੋਬਾਰੀ ਅਤੇ ਮਹਿੰਦਰਾ ਕਾਰ ਨਿਊਜ਼ੀਲੈਂਡ ਵਾਲਿਆਂ ਵੱਲੋਂ ਸਪੋਂਸਰ ਕੀਤਾ ਗਿਆ ਅਤੇ ਇਸੇ ਦੌਰਾਨ ਉਨਾਂ ਵੱਲੋਂ ਇੱਕ ਵਿਸ਼ੇਸ਼ ਹਰੇਕ ਸਾਲ ਲੱਕੀ ਡਰਾਅ ਕੱਢਿਆ ਗਿਆ, ਜੋ ਡਾ. ਸਰਤਾਜ ਦੇ ਫੈਨ ਅਤੇ ਇਸ ਸ਼ੋਅ ਦਾ ਹਿੱਸਾ ਬਣੇ ਸਮਰਤਦੀਪ ਦੇ ਨਾਮ ਰਿਹਾ।

ਉਨ੍ਹਾਂ ਔਕਲੈਂਡ ਤੋਂ ਈਟੀਵੀ ਭਾਰਤ ਨਾਲ ਉਚੇਚੀ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ ਉਕਤ ਵਿਜੇਤਾ ਨੂੰ SUV700 ਲੱਕੀ ਡਰਾਅ ਦੇ ਇਸ ਤੋਹਫੇ ਵਿੱਚ ਮਿਲੀ, ਜਿਸਦੀ ਕੀਮਤ 40,000 ਨਿਊਜ਼ੀਲੈਂਡ ਡਾਲਰ ਹੈ, ਜਿਸਦਾ ਸੀਟ ਨੰਬਰ BB25 ਰਿਹਾ।

ਉਨਾਂ ਦੱਸਿਆ ਕਿ ਇਸ ਫੈਨ ਅਤੇ ਦਰਸ਼ਕ ਨੂੰ ਜਦੋਂ ਸਟੇਜ ਤੋਂ ਉਸਨੂੰ ਕਾਰ ਨਿਕਲਣ ਦੀ ਖੁਸ਼ੀ ਬਾਰੇ ਭਾਵਨਾਵਾਂ ਦਾ ਇਜ਼ਹਾਰ ਕਰਨ ਲਈ ਕਿਹਾ ਗਿਆ ਤਾਂ ਉਸਨੇ ਡਾਢੀ ਖੁਸ਼ੀ ਵਿੱਚ ਖੀਵਿਆ ਹੁੰਦਿਆਂ ਕਿਹਾ, "ਮੈਨੂੰ ਗੱਡੀ ਨਿਕਲਣ ਦਾ ਇੰਨਾ ਚਾਅ ਮਹਿਸੂਸ ਨਹੀਂ ਹੋ ਰਿਹਾ, ਜਿੰਨ੍ਹਾਂ ਇੱਥੇ ਸਟੇਜ ਉਪਰ ਡਾ. ਸਤਿੰਦਰ ਸਰਤਾਜ ਨਾਲ ਬਰਾਬਰ ਖੜ੍ਹ ਕੇ ਹੋ ਰਿਹਾ ਹੈ, ਜੋ ਕਿ ਉਸ ਲਈ ਬੇਹੱਦ ਮਾਣ ਵਾਲੀ ਗੱਲ ਹੈ।" ਇਸ ਸਮੇਂ ਸ਼ੋਅ ਦਾ ਅਹਿਮ ਹਿੱਸਾ ਰਹੇ ਰੇਡੀਓ ਸਾਡੇ ਆਲੇ ਟੀਮ, ਮਹਿੰਦਰਾ ਮੈਨੇਜਮੈਂਟ ਅਤੇ ਸਾਰੇ ਦਰਸ਼ਕਾਂ ਪ੍ਰਤੀ ਡਾ. ਸਰਤਾਜ ਸ਼ੋਅ ਨੇ ਤਹਿ ਦਿਲੋਂ ਤੋਂ ਧੰਨਵਾਦ ਵੀ ਪ੍ਰਗਟ ਕੀਤਾ।

ਉਨ੍ਹਾਂ ਕਿਹਾ ਕਿ ਹਰ ਵਾਰ ਦੀ ਤਰ੍ਹਾਂ ਇਸ ਸੋਅਜ਼ ਲੜੀ ਨੂੰ ਆਸਟ੍ਰੇਲੀਆਂ ਅਤੇ ਨਿਊਜੀਲੈਂਡ ਭਰ ਵਿੱਚ ਜੋ ਹੁੰਗਾਰਾ ਦਿੱਤਾ ਗਿਆ ਹੈ, ਉਸ ਲਈ ਉਹ ਚਾਹੁੰਣ ਵਾਲਿਆਂ ਦਾ ਜਿੰਨ੍ਹਾਂ ਸ਼ੁਕਰੀਆ ਅਦਾ ਕਰਨ ਉਨ੍ਹਾਂ ਥੋੜਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.