ETV Bharat / entertainment

ਅਨਟੋਲਡ ਦੁਬਈ ਫੈਸਟੀਵਲ 'ਚ ਰੈਪਰ ਬਾਦਸ਼ਾਹ ਬਣੇ ਪਹਿਲੇ ਭਾਰਤੀ ਹਿੱਪ-ਹੌਪ ਕਲਾਕਾਰ, ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਵੀ ਦਿੱਤੀ ਸ਼ਰਧਾਂਜਲੀ

author img

By ETV Bharat Entertainment Team

Published : Feb 20, 2024, 9:46 AM IST

Rapper Badshah Untold Dubai Festival: ਅਨਟੋਲਡ ਦੁਬਈ ਫੈਸਟੀਵਲ 'ਚ ਰੈਪਰ ਬਾਦਸ਼ਾਹ ਨੇ ਇਤਿਹਾਸ ਰਚ ਦਿੱਤਾ ਹੈ। ਉਹ ਇਸ ਸਮਾਗਮ ਵਿੱਚ ਪ੍ਰਦਰਸ਼ਨ ਕਰਨ ਵਾਲਾ ਪਹਿਲਾਂ ਭਾਰਤੀ ਹਿੱਪ-ਹੌਪ ਕਲਾਕਾਰ ਹੈ। ਇੰਨਾ ਹੀ ਨਹੀਂ ਗਾਇਕ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ ਹੈ।

Rapper Badshah first Indian hip-hop artist
Rapper Badshah first Indian hip-hop artist

ਮੁੰਬਈ: ਰੈਪਰ ਬਾਦਸ਼ਾਹ ਅਨਟੋਲਡ ਦੁਬਈ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲਾ ਪਹਿਲਾਂ ਭਾਰਤੀ ਹਿੱਪ-ਹੌਪ ਕਲਾਕਾਰ ਬਣ ਗਿਆ ਹੈ। ਇਹ ਸਮਾਗਮ ਯੂਰਪ ਦੇ ਚੋਟੀ ਦੇ ਤਿੰਨ ਫੈਸਟੀਵਲ ਵਿੱਚੋਂ ਇੱਕ ਹੈ। ਗਾਇਕ ਨੇ ਆਪਣੇ ਪ੍ਰਦਰਸ਼ਨ ਨਾਲ 75,000 ਤੋਂ ਵੱਧ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾਇਆ ਹੈ।

ਇਸ ਪ੍ਰਦਰਸ਼ਨ ਤੋਂ ਬਾਅਦ ਡਾਂਸ ਅਤੇ ਸੰਗੀਤ ਦੇ ਦਿੱਗਜ ਕਲਾਕਾਰਾਂ ਹਾਰਡਵੈਲ ਅਤੇ ਟਾਈਸਟੋ ਨੇ ਆਪਣੀ ਪੇਸ਼ਕਾਰੀ ਦਾ ਜਾਦੂ ਬਿਖੇਰਿਆ। ਇਸ ਦੇ ਨਾਲ ਹੀ ਬਾਦਸ਼ਾਹ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਭਾਰਤੀ ਤਿਰੰਗਾ ਲਹਿਰਾਇਆ।

ਬਾਦਸ਼ਾਹ ਡੀਜੇ ਮੈਗ ਦੇ ਟੌਪ 100 ਵਿੱਚ ਵਿਸ਼ਵ ਵਿੱਚ ਛੇਵੇਂ ਸਥਾਨ 'ਤੇ ਹੈ। ਅਨਟੋਲਡ ਦੁਬਈ ਫੈਸਟੀਵਲ 'ਚ ਉਸ ਨੇ ਆਪਣੀ ਆਵਾਜ਼ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾਇਆ ਹੈ। ਇਸ ਦੌਰਾਨ ਰੈਪਰ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਂਟ ਕਰਕੇ ਦੁਨੀਆ ਭਰ ਵਿੱਚ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਉਸ ਦੇ ਨੇਕ ਕੰਮ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ।

ਵਾਇਰਲ ਤਸਵੀਰ 'ਚ ਗਾਇਕ ਨੂੰ ਲਾਲ ਅਤੇ ਹਰੇ ਰੰਗ ਦੇ ਪਹਿਰਾਵੇ 'ਚ ਦੇਖਿਆ ਜਾ ਸਕਦਾ ਹੈ। ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਤਸਵੀਰ ਉਸ ਨੇ ਪਰਫਾਰਮੈਂਸ ਦੌਰਾਨ ਵਰਤੇ ਗਏ ਈਅਰਬੱਡਾਂ 'ਤੇ ਦਿਖਾਈ ਦਿੱਤੀ।

ਰੈਪਰ ਬਾਦਸ਼ਾਹ
ਰੈਪਰ ਬਾਦਸ਼ਾਹ

ਅਨਟੋਲਡ ਐਕਸਪੋ ਸਿਟੀ ਦੁਬਈ ਵਿਖੇ 16 ਫਰਵਰੀ ਤੋਂ 18 ਫਰਵਰੀ ਤੱਕ ਹੋਇਆ ਹੈ। ਇਵੈਂਟ ਵਿੱਚ ਆਰਮਿਨ ਵੈਨ ਬੁਰੇਨ, ਐਲੀ ਗੋਲਡਿੰਗ, ਟਾਈਸਟੋ, ਮੇਜਰ ਲੇਜ਼ਰ ਸਾਊਂਡ ਸਿਸਟਮ ਅਤੇ ਹਾਰਡਵੈਲ ਵਰਗੇ ਅੰਤਰਰਾਸ਼ਟਰੀ ਕਲਾਕਾਰਾਂ ਨੂੰ ਵੀ ਪ੍ਰਦਰਸ਼ਨ ਕਰਦੇ ਹੋਏ ਦੇਖੇ ਗਏ।

ETV Bharat Logo

Copyright © 2024 Ushodaya Enterprises Pvt. Ltd., All Rights Reserved.