ETV Bharat / entertainment

ਇੱਕ ਹੋਰ ਸ਼ਾਨਦਾਰ ਪਾਰੀ ਵੱਲ ਵਧੇ ਮਸ਼ਹੂਰ ਟੀਵੀ ਐਕਟਰ ਅਭਿਅੰਸ਼ੂ ਵੋਹਰਾ, ਇਸ ਫਿਲਮ ਵਿੱਚ ਆਉਣਗੇ ਨਜ਼ਰ

author img

By ETV Bharat Entertainment Team

Published : Feb 19, 2024, 5:17 PM IST

Film Haan Main Pagal Haan: ਆਉਣ ਵਾਲੀ ਫਿਲਮ 'ਹਾਂ ਮੈਂ ਪਾਗਲ ਹਾਂ' ਦਾ ਪ੍ਰਭਾਵੀ ਹਿੱਸਾ ਅਭਿਅੰਸ਼ੂ ਵੋਹਰਾ ਵੀ ਬਣ ਗਏ ਹਨ, ਜਿਸ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।

Abhiannshu Vohra
Abhiannshu Vohra

ਚੰਡੀਗੜ੍ਹ: ਟੈਲੀਵਿਜ਼ਨ ਦੀ ਦੁਨੀਆਂ ਵਿੱਚ ਚਰਚਿਤ ਨਾਂਅ ਵਜੋਂ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੇ ਹਨ ਅਦਾਕਾਰ ਅਭਿਅੰਸ਼ੂ ਵੋਹਰਾ, ਜੋ ਹੁਣ ਸਿਨੇਮਾ ਅਤੇ ਓਟੀਟੀ ਪਲੇਟਫ਼ਾਰਮ ਖੇਤਰ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਫਿਲਮ 'ਹਾਂ ਮੈਂ ਪਾਗਲ ਹਾਂ', ਜਿਸ ਦੀ ਸ਼ੂਟਿੰਗ ਇੰਨੀਂ ਦਿਨੀਂ ਸ਼ਿਮਲਾ ਅਤੇ ਹਿਮਾਚਲ ਪ੍ਰਦੇਸ਼ ਦੇ ਹੋਰਨਾਂ ਵੱਖ-ਵੱਖ ਅਤੇ ਮਨਮੋਹਕ ਹਿੱਸਿਆਂ ਵਿੱਚ ਸੰਪੂਰਨ ਕੀਤੀ ਜਾ ਰਹੀ ਹੈ।

'ਸਾਗਾ ਸਟੂਡੀਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਕਰ ਰਹੇ ਹਨ, ਜੋ ਹਾਲੀਆ ਸਮੇਂ ਦੌਰਾਨ ਗਿੱਪੀ ਗਰੇਵਾਲ-ਜੈਸਮੀਨ ਭਸੀਨ ਸਟਾਰਰ ਅਤੇ ਸੁਪਰ-ਡੁਪਰ ਹਿੱਟ ਰਹੀ 'ਹਨੀਮੂਨ' ਤੋਂ ਇਲਾਵਾ 'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਨਿਰਮਿਤ ਕੀਤੀ ਚਰਚਿਤ ਪੰਜਾਬੀ ਫਿਲਮ 'ਛਿੰਦਾ ਛਿੰਦਾ ਨੋ ਪਾਪਾ' ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।

ਉਨਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਹੈ ਅਤੇ ਅਭਿਅੰਸ਼ੂ ਦੀ ਮਹੱਤਵਪੂਰਨ ਭੂਮਿਕਾ ਨਾਲ ਸਜੀ ਉਕਤ ਫਿਲਮ ਵਿਚਲੇ ਹੋਰਨਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਡਰਾਮਾ ਫਿਲਮ ਵਿੱਚ ਹਿਮਾਸ਼ੀ ਖੁਰਾਣਾ ਲੀਡ ਰੋਲ ਅਦਾ ਕਰ ਰਹੀ ਹੈ, ਜਿੰਨਾਂ ਤੋਂ ਇਲਾਵਾ ਗੁਰਿੰਦਰ ਮਕਨਾ, ਅਜੇ ਜੇਠੀ ਆਦਿ ਜਿਹੇ ਮੰਨੇ-ਪ੍ਰਮੰਨੇ ਐਕਟਰਜ਼ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰੀ ਪੈਣਗੇ।

ਉਕਤ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹੋਣਹਾਰ ਅਦਾਕਾਰ ਅਭਿਅੰਸ਼ੂ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਹਾਲ ਹੀ ਦੇ ਸਮੇਂ ਵਿੱਚ ਪ੍ਰਸਾਰਿਤ ਕੀਤੇ ਗਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਕੁਝ ਸੀਰੀਅਲਜ਼ ਵਿੱਚ ਉਨਾਂ ਵੱਲੋਂ ਨਿਭਾਈਆਂ ਵੱਖੋ-ਵੱਖਰੇ ਰੰਗ ਦੀਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਹੈ, ਜਿੰਨਾਂ ਵਿੱਚ ਸਰਗੁਣ ਮਹਿਤਾ ਵੱਲੋਂ ਅਪਣੇ 'ਡਰਾਮੀਯਾਤਾ ਹੋਮ ਪ੍ਰੋਡੋਕਸ਼ਨ' ਅਧੀਨ ਬਣਾਇਆ ਗਿਆ ਸੀਰੀਅਲ 'ਜਨੂੰਨੀਅਤ' ਤੋਂ ਇਲਾਵਾ ਕਲਰਜ਼ ਦਾ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲਾ ਸੀਰੀਅਲ 'ਛੋਟੀ ਸਰਦਾਰਨੀ' ਵੀ ਸ਼ੁਮਾਰ ਰਹੇ ਹਨ।

ਛੋਟੇ ਪਰਦੇ ਦੀ ਦੁਨੀਆਂ ਵਿੱਚ ਕੁਝ ਹੀ ਸਮੇਂ ਦੌਰਾਨ ਅਥਾਹ ਪ੍ਰਸਿੱਧੀ ਅਤੇ ਸਲਾਹੁਤਾ ਹਾਸਿਲ ਕਰਨ ਵਾਲੇ ਇਸ ਵਰਸਟਾਈਲ ਐਕਟਰ ਦੀ ਖੁਸ਼ਕਿਸਮਤੀ ਰਹੀ ਹੈ ਕਿ ਉਸ ਵੱਲੋਂ ਪ੍ਰਭਾਵਪੂਰਨ ਰੂਪ ਵਿੱਚ ਨਿਭਾਈ ਹਰ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਭਰਵੇਂ ਪਿਆਰ ਸਨੇਹ ਨਾਲ ਨਿਵਾਜ਼ਿਆ ਗਿਆ ਹੈ, ਜਿਸ ਨਾਲ ਹੋਰ ਨਿਵੇਕਲੇ ਅਦਾਕਾਰੀ ਮਾਪਦੰਢ ਸਥਾਪਿਤ ਕਰਨ ਵੱਲ ਵੱਧ ਚੁੱਕਿਆ ਇਹ ਬਿਹਤਰੀਨ ਅਦਾਕਾਰ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਬਿੱਗ ਸੈਟਅੱਪ ਪ੍ਰੋਜੈਕਟਸ ਦਾ ਵੀ ਹਿੱਸਾ ਬਣਿਆ ਨਜ਼ਰ ਆਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.