ETV Bharat / entertainment

'ਮਾਂ ਦਿਵਸ' ਤੋਂ ਪਹਿਲਾਂ ਰਿਲੀਜ਼ ਹੋਇਆ ਆਰ ਨੇਤ ਦਾ ਗੀਤ 'ਮਾਂ', ਇੱਥੇ ਸੁਣੋ - R Nait Song Maa Out

author img

By ETV Bharat Entertainment Team

Published : May 10, 2024, 11:21 AM IST

R Nait Song Maa Out: ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਆਰ ਨੇਤ ਨੇ ਆਪਣਾ ਨਵਾਂ ਗੀਤ 'ਮਾਂ' ਰਿਲੀਜ਼ ਕਰ ਦਿੱਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।

R Nait Song Maa Out
R Nait Song Maa Out (instagram)

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਆਏ ਦਿਨ ਨਵੇਂ ਗੀਤ ਰਿਲੀਜ਼ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹਾਲ ਹੀ ਵਿੱਚ ਗਾਇਕ ਆਰ ਨੇਤ ਨੇ ਆਪਣਾ ਨਵਾਂ ਗੀਤ 'ਮਾਂ' ਰਿਲੀਜ਼ ਕੀਤਾ ਹੈ, ਇਹ ਗੀਤ ਠੀਕ ਮਾਂ ਦਿਵਸ ਤੋਂ ਪਹਿਲਾਂ ਰਿਲੀਜ਼ ਕੀਤਾ ਗਿਆ ਹੈ। ਗੀਤ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਸਾਰੀਆਂ ਸੁਰਖ਼ੀਆਂ ਬਟੋਰ ਚੁੱਕਾ ਸੀ। ਹੁਣ ਜਦੋਂ ਗੀਤ ਰਿਲੀਜ਼ ਹੋ ਗਿਆ ਹੈ ਤਾਂ ਲੋਕ ਕਾਫੀ ਸ਼ਾਨਦਾਰ ਕਮੈਂਟਸ ਨਾਲ ਗੀਤ ਦਾ ਸੁਆਗਤ ਕਰ ਰਹੇ ਹਨ।

ਗੀਤ ਦੇ ਵਿਸ਼ੇ ਬਾਰੇ ਗੱਲ ਕਰੀਏ ਤਾਂ ਇਹ ਗੀਤ ਮਾਂ ਦੀ ਪ੍ਰਸ਼ੰਸਾ ਕਰਦਾ ਹੈ, ਗੀਤ ਵਿੱਚ ਗਾਇਕ ਨੇ ਮਾਂ ਦੀ ਤਾਰੀਫ਼ ਕੀਤੀ ਹੈ ਅਤੇ ਉਸ ਦੇ ਨਿਸਵਾਰਥ ਪਿਆਰ ਦੀ ਰੱਬ ਨਾਲ ਤੁਲਨਾ ਕੀਤੀ ਹੈ, ਗੀਤ ਨੂੰ ਹੁਣ ਤੱਕ 11 ਹਜ਼ਾਰ ਤੋਂ ਜਿਆਦਾ ਲੋਕਾਂ ਨੇ ਦੇਖ ਲਿਆ ਹੈ। ਗੀਤ ਨੂੰ ਦੇਖਣ ਤੋਂ ਬਾਅਦ ਇੱਕ ਪ੍ਰਸ਼ੰਸਕ ਨੇ ਲਿਖਿਆ, 'ਸੌਂਹ ਲੱਗੇ ਰੂਹ ਨੂੰ ਸਕੂਨ ਮਿਲਦਾ।' ਇੱਕ ਹੋਰ ਨੇ ਲਿਖਿਆ, 'ਦਿਲ ਖੁਸ਼ ਕਰਤਾ ਨੇਤ ਬਾਈ, ਬਹੁਤ ਸੋਹਣਾ ਲਿਖਿਆ ਅਤੇ ਗਾਇਆ, ਕੋਈ ਸ਼ਬਦ ਨਹੀਂ ਤਾਰੀਫ਼ ਕਰਨ ਲਈ, ਬਹੁਤ ਸੋਹਣੀ ਵੀਡੀਓ ਅਤੇ ਐਕਟਿੰਗ ਕੀਤੀ ਬੇਬੇ ਜੀ ਨੇ। ਸਲਾਮਤ ਰੱਖੀਂ ਵਾਹਿਗੁਰੂ ਜੀ।'

  • " class="align-text-top noRightClick twitterSection" data="">

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸੀ, ਜਿਸ ਨੂੰ ਰਿਲੀਜ਼ ਕਰਨ ਤੋਂ ਬਾਅਦ ਗਾਇਕ ਨੇ ਦੱਸਿਆ ਸੀ ਇਸ ਗੀਤ ਵਿੱਚ ਫੀਚਰਿੰਗ ਮੇਰੀ ਮਾਂ ਨੇ ਹੀ ਕੀਤੀ ਹੈ ਅਤੇ ਲਿਖਿਆ ਸੀ, 'ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਸੋ ਮੈਨੂੰ ਇਹ ਦੱਸਦੇ ਹੋਏ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਬਹੁਤ ਹੀ ਜਲਦੀ ਦੁਨੀਆ ਦੀਆਂ ਸਾਰੀਆਂ ਮਾਵਾਂ ਲਈ ਇੱਕ ਬਹੁਤ ਸੋਹਣਾ ਗੀਤ ਤੁਹਾਡੀ ਝੋਲੀ ਪਾਉਣ ਲੱਗਾ, ਇਹ ਗੀਤ ਮੈਂ ਜੋ ਮਹਿਸੂਸ ਕਰਕੇ ਲਿਖਿਆ ਮੈਂ ਚਾਹੁੰਦਾ ਤੁਸੀਂ ਵੀ ਗੀਤ ਸੁਣ ਕੇ ਮੇਰੇ ਵਾਂਗ ਮਹਿਸੂਸ ਕਰੋ, ਮਾਂ ਪਿਓ ਨੇ ਹਮੇਸ਼ਾ ਸਾਡੇ ਕੋਲ ਨੀ ਰਹਿਣਾ ਹੁੰਦਾ।'

ਆਪਣੀ ਗੱਲ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਲਿਖਿਆ ਸੀ, 'ਦੁਨੀਆ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਸ਼ੂਟ ਕਰਦੀ ਐ ਇੱਕ ਯਾਦ ਲਈ ਸੋ ਮੈਂ ਚਾਹੁੰਨਾ ਤੁਸੀਂ ਵੀ ਇਸ ਗਾਣੇ ਉਤੇ ਆਪੋ ਆਪਣੀਆਂ ਮਾਂਵਾ ਨਾਲ ਵੀਡੀਓ ਬਣਾਓ।'

ਗਾਇਕ ਨੇ ਅੱਗੇ ਲਿਖਿਆ, 'ਮੇਰੀ ਮਾਂ ਜਿਸ ਨੇ ਮੈਨੂੰ ਜਨਮ ਦਿੱਤਾ ਉਹ ਮੇਰੇ ਨਾਲ ਫੋਟੋ ਕਰਾਉਣ ਤੋਂ ਵੀ ਸੰਗ ਜਾਂਦੀ ਸੀ, ਸੋ ਮੈਂ ਜ਼ਿੱਦ ਕਰਕੇ ਇਸ ਗਾਣੇ ਵਿੱਚ ਮਾਂ ਤੋਂ ਹੀ ਐਕਟ ਕਰਵਾਇਆ। ਕੋਈ ਗਲਤੀ ਰਹਿ ਗਈ ਹੋਵੇ ਪਹਿਲਾਂ ਹੀ ਮਾਫੀ ਐ, ਮੈਂ ਉਮੀਦ ਕਰਦਾ ਤੁਸੀਂ ਮੇਰੀ ਫੀਲਿੰਗ ਜ਼ਰੂਰ ਸਮਝੋਗੇ ਸਾਰੀਆਂ ਮਾਵਾਂ ਦੇ ਪੈਰਾਂ ਨੂੰ ਸੱਜਦਾ ਕਰਦਾ ਮਾਂ ਤੋਂ ਸੋਹਣੀ ਚੀਜ਼ ਦੁਨੀਆ ਉਤੇ ਕੋਈ ਨਹੀਂ, ਕਦਰ ਕਰੋ ਅਤੇ ਪਿਆਰ ਕਰੋ ਰੱਬ ਰਾਖਾ।' ਇਸ ਦੌਰਾਨ ਗਾਇਕ ਦੇ ਵਰਕਫੰਰਟ ਦੀ ਗੱਲ ਕਰੀਏ ਤਾਂ ਗਾਇਕ ਦਾ ਹਾਲ ਹੀ ਵਿੱਚ ਗਾਇਕਾ ਕੌਰ ਬੀ ਨਾਲ ਨਵਾਂ ਗੀਤ ਰਿਲੀਜ਼ ਹੋਇਆ ਹੈ, ਜੋ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.