ETV Bharat / entertainment

ਬਿੱਗ ਬੌਸ 17 ਦੇ ਫਾਈਨਲ ਤੋਂ ਪਹਿਲਾਂ ਅਭਿਸ਼ੇਕ ਦੇ ਹੱਕ 'ਚ ਉਤਰੇ ਪੰਜਾਬੀ ਗਾਇਕ ਕਾਕਾ, ਬੋਲੇ- ਦਿਲ ਦਾ ਸਾਫ਼ ਹੈ ਅਭਿਸ਼ੇਕ

author img

By ETV Bharat Entertainment Team

Published : Jan 27, 2024, 12:26 PM IST

Singer Kaka Supports Abhishek Kumar: ਬਿੱਗ ਬੌਸ 17 ਦਾ ਫਿਨਾਲੇ ਇੱਕ ਦਿਨ ਬਾਅਦ ਹੋਣ ਵਾਲਾ ਹੈ। 5 ਪ੍ਰਤੀਯੋਗੀ ਸ਼ੋਅ ਦੇ ਫਿਨਾਲੇ 'ਚ ਪਹੁੰਚ ਚੁੱਕੇ ਹਨ। ਇਸ ਦੌਰਾਨ ਪੰਜਾਬੀ ਗਾਇਕ ਕਾਕਾ ਅਭਿਸ਼ੇਕ ਕੁਮਾਰ ਦਾ ਸਮਰਥਨ ਕਰਦੇ ਨਜ਼ਰੀ ਪਏ ਹਨ।

punjabi singer kaka supports abhishek kumar
punjabi singer kaka supports abhishek kumar

ਚੰਡੀਗੜ੍ਹ: ਟੀਵੀ ਦੇ ਸਭ ਤੋਂ ਵਿਵਾਦਿਤ ਸ਼ੋਅ ਬਿੱਗ ਬੌਸ ਦਾ ਸੀਜ਼ਨ 17 ਆਪਣੇ ਆਖਰੀ ਪੜਾਅ 'ਤੇ ਹੈ। ਵਿੱਕੀ ਜੈਨ ਤੋਂ ਬਾਅਦ ਬਿੱਗ ਬੌਸ ਸੀਜ਼ਨ 17 ਨੂੰ ਇਸਦੇ ਚੋਟੀ ਦੇ 5 ਮੁਕਾਬਲੇਬਾਜ਼ ਮਿਲ ਗਏ ਹਨ ਅਤੇ ਸਿਰਫ਼ ਇੱਕ ਦਿਨ ਬਾਅਦ ਇਸ ਸੀਜ਼ਨ ਦੇ ਜੇਤੂ ਦਾ ਨਾਮ ਵੀ ਸਾਹਮਣੇ ਆ ਜਾਵੇਗਾ। ਅਜਿਹੇ 'ਚ ਹਰ ਕੋਈ ਆਪਣੇ ਪਸੰਦ ਦੇ ਪ੍ਰਤੀਯੋਗੀ ਨੂੰ ਸਪੋਰਟ ਕਰਨ 'ਚ ਰੁੱਝਿਆ ਹੋਇਆ ਹੈ। ਕਈ ਟੀਵੀ-ਬਾਲੀਵੁੱਡ ਸੈਲੇਬਸ ਖੁੱਲ੍ਹ ਕੇ ਅਭਿਸ਼ੇਕ ਦਾ ਸਮਰਥਨ ਕਰ ਰਹੇ ਹਨ।

ਇਸ ਤਰ੍ਹਾਂ ਹੁਣ ਪੰਜਾਬੀ ਸਿਨੇਮਾ ਦੀ ਦਿੱਗਜ ਅਦਾਕਾਰਾ ਸਰਗੁਣ ਮਹਿਤਾ ਤੋਂ ਬਾਅਦ ਪੰਜਾਬੀ ਗਾਇਕ ਕਾਕਾ ਅਭਿਸ਼ੇਕ ਕੁਮਾਰ ਦੇ ਹੱਕ ਵਿੱਚ ਉੱਤਰੇ ਹਨ। ਜੀ ਹਾਂ...ਹਾਲ ਹੀ 'ਚ ਗਾਇਕ ਕਾਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਸਟੋਰੀ ਸੈਕਸ਼ਨ 'ਚ ਅਭਿਸ਼ੇਕ ਦੀ ਫੋਟੋ ਦੇ ਨਾਲ ਵੋਟਿੰਗ ਲਿੰਕ ਪੇਸਟ ਕਰਕੇ ਪ੍ਰਸ਼ੰਸਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ 'ਵੱਧ ਤੋਂ ਵੱਧ ਵੋਟ ਕਰੋ, ਭਾਵੇਂ ਕਿ ਅਭਿਸ਼ੇਕ ਜਿਆਦਾ ਗੁੱਸੇ ਵਾਲਾ ਹੈ ਪਰ ਉਹ ਦਿਲ ਦਾ ਬਹੁਤ ਸਾਫ਼ ਇਨਸਾਨ ਹੈ।'

ਟੌਪ 5 ਪ੍ਰਤੀਯੋਗੀ: ਮੁਨੱਵਰ, ਅੰਕਿਤਾ, ਮੰਨਾਰਾ, ਅਭਿਸ਼ੇਕ ਅਤੇ ਅਰੁਣ ਵਿੱਚੋਂ ਪਹਿਲੇ ਟੌਪ 3 ਦੀ ਚੋਣ ਕੀਤੀ ਜਾਵੇਗੀ। ਇਸ ਤੋਂ ਬਾਅਦ ਕੋਈ ਵਿਜੇਤਾ ਬਣ ਕੇ ਬਿੱਗ ਬੌਸ ਦੀ ਟਰਾਫੀ ਆਪਣੇ ਘਰ ਲੈ ਜਾਵੇਗਾ। ਇਹ ਤਾਂ ਸਮਾਂ ਹੀ ਦੱਸੇਗਾ ਕਿ ਮੁਨੱਵਰ, ਅੰਕਿਤਾ, ਮੰਨਾਰਾ, ਅਭਿਸ਼ੇਕ ਅਤੇ ਅਰੁਣ ਵਿੱਚੋਂ ਟੌਪ 3 ਕੌਣ ਹੋਣਗੇ। ਪਰ ਇੰਸਟਾਗ੍ਰਾਮ 'ਤੇ ਚੱਲ ਰਹੇ ਟ੍ਰੇਂਡ ਨੂੰ ਦੇਖਦੇ ਹੋਏ ਇਹ ਮੁਕਾਬਲਾ ਅੰਕਿਤਾ, ਮੁਨੱਵਰ ਅਤੇ ਅਭਿਸ਼ੇਕ ਵਿਚਾਲੇ ਦੇਖਿਆ ਜਾ ਸਕਦਾ ਹੈ।

ਪਿਛਲੇ ਦਿਨਾਂ ਵਿੱਚ ਪ੍ਰਤੀਯੋਗੀਆਂ ਨੂੰ ਉਨ੍ਹਾਂ ਦੇ ਬਿੱਗ ਬੌਸ ਸਫਰ ਦਾ ਇੱਕ ਵੀਡੀਓ ਦਿਖਾਇਆ ਗਿਆ ਸੀ, ਜਿਸ ਨੂੰ ਦੇਖ ਕੇ ਮੰਨਾਰਾ ਭਾਵੁਕ ਹੋ ਗਈ ਸੀ, ਜਦੋਂ ਕਿ ਵੀਡੀਓ ਤੋਂ ਬਾਅਦ ਮੁਨੱਵਰ ਨੇ ਕਵਿਤਾ ਬੋਲੀ ਸੀ। ਇਸ ਤੋਂ ਇਲਾਵਾ ਰੋਹਿਤ ਸ਼ੈੱਟੀ ਨੂੰ ਪਿਛਲੇ ਹਫਤੇ ਬਿੱਗ ਬੌਸ 'ਚ ਵੀ ਦੇਖਿਆ ਗਿਆ ਸੀ। ਉਨ੍ਹਾਂ ਨੇ ਰਿਐਲਿਟੀ ਸ਼ੋਅ 'ਖਤਰੋ ਕੇ ਖਿਲਾੜੀ' ਲਈ ਬਿੱਗ ਬੌਸ ਦੇ ਪ੍ਰਤੀਯੋਗੀਆਂ 'ਚੋਂ ਅਭਿਸ਼ੇਕ ਕੁਮਾਰ ਨੂੰ ਚੁਣਿਆ ਹੈ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਬਿੱਗ ਬੌਸ 17 'ਚ ਪ੍ਰਤੀਯੋਗੀਆਂ 'ਚ ਵੋਟਿੰਗ ਨੂੰ ਲੈ ਕੇ ਸਖਤ ਮੁਕਾਬਲਾ ਚੱਲ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.