ETV Bharat / entertainment

ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2', ਅੱਜ ਰਿਲੀਜ਼ ਹੋਵੇਗਾ ਟ੍ਰੇਲਰ - Ni Main Sass Kuttni 2

author img

By ETV Bharat Entertainment Team

Published : May 22, 2024, 12:41 PM IST

Punjabi Movie Ni Main Sass Kuttni 2: ਕਾਫੀ ਸਮੇਂ ਤੋਂ ਸੁਰਖ਼ੀਆਂ ਬਟੋਰ ਰਹੀ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ 2' ਰਿਲੀਜ਼ ਲਈ ਤਿਆਰ ਹੈ, ਇਸ ਫਿਲਮ ਦਾ ਟ੍ਰੇਲਰ ਅੱਜ ਰਿਲੀਜ਼ ਕੀਤਾ ਜਾਵੇਗਾ।

Punjabi Movie Ni Main Sass Kuttni 2
Punjabi Movie Ni Main Sass Kuttni 2 (instagram)

ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ 'ਨੀ ਮੈਂ ਸੱਸ ਕੁੱਟਣੀ 2' ਰਿਲੀਜ਼ ਲਈ ਤਿਆਰ ਹੈ, ਜਿਸ ਦਾ ਟ੍ਰੇਲਰ ਅੱਜ 22 ਮਈ ਨੂੰ ਵੱਖ-ਵੱਖ ਚੈਨਲਜ਼ ਅਤੇ ਇੰਟਰਟੇਨਮੈਂਟ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਸਾ-ਰੇ-ਗਾ-ਮਾ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਬਨਵੈਤ ਫਿਲਮਜ਼-ਏ ਯੁਡਲੀ ਫਿਲਮ' ਦੇ ਸੰਯੁਕਤ ਨਿਰਮਾਣ ਅਧੀਨ ਬਣਾਈ ਗਈ ਇਸ ਦਿਲਚਸਪ-ਪਰਿਵਾਰਿਕ-ਡਰਾਮਾ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਮੋਹਿਤ ਬਨਵੈਤ ਦੁਆਰਾ ਕੀਤਾ ਗਿਆ ਹੈ ਜੋ ਇਸ ਤੋਂ ਪਹਿਲਾਂ ਬਤੌਰ ਨਿਰਮਾਤਾ ਕਈ ਵੱਡੀਆਂ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਹਨ ਅਤੇ ਉਕਤ ਫਿਲਮ ਨਾਲ ਨਿਰੇਦਸ਼ਕ ਦੇ ਰੂਪ ਵਿੱਚ ਇੱਕ ਨਵੀਂ ਸਿਨੇਮਾ ਪਾਰੀ ਦੇ ਅਗਾਜ਼ ਵੱਲ ਵਧਣ ਜਾ ਰਹੇ ਹਨ।

ਸਾਲ 2002 ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ 'ਨੀ ਮੈਂ ਸੱਸ ਕੁੱਟਣੀ' ਦੇ ਸੀਕਵਲ ਦੇ ਤੌਰ 'ਤੇ ਸਾਹਮਣੇ ਲਿਆਂਦੀ ਜਾ ਰਹੀ ਹੈ ਉਕਤ ਫਿਲਮ, ਜਿਸ ਦੀ ਨਿਰਦੇਸ਼ਨਾਂ ਪ੍ਰਵੀਨ ਕੁਮਾਰ ਵੱਲੋਂ ਕੀਤੀ ਗਈ ਸੀ, ਪਰ ਇਸ ਨਵੇਂ ਭਾਗ ਦੀ ਨਿਰਦੇਸ਼ਨ ਕਮਾਂਡ ਉਨਾਂ ਦੀ ਬਜਾਏ ਉਕਤ ਫਿਲਮ ਦਾ ਨਿਰਮਾਣ ਕਰਨ ਵਾਲੇ ਮੋਹਿਤ ਬਨਵੈਤ ਸੰਭਾਲ ਰਹੇ ਹਨ ਜਿੰਨ੍ਹਾਂ ਦੀ ਪਹਿਲੋਂ ਆਈ ਇਸ ਫਿਲਮ ਵਿੱਚ ਨਿਰਮਲ ਰਿਸ਼ੀ, ਗੁਰਪ੍ਰੀਤ ਘੁੱਗੀ, ਤਨਵੀ ਨਾਗੀ, ਅਨੀਤਾ ਦੇਵਗਨ, ਕਰਮਜੀਤ ਅਨਮੋਲ, ਅਕਸ਼ਿਤਾ ਸ਼ਰਮਾ, ਨਿਸ਼ਾ ਬਾਨੋ ਆਦਿ ਵੱਲੋਂ ਲੀਡਿੰਗ ਭੂਮਿਕਾ ਨਿਭਾਈਆਂ ਗਈਆਂ ਸਨ।

ਪੰਜਾਬ ਦੇ ਖਰੜ-ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਏ ਉਕਤ ਸੀਕਵਲ ਫਿਲਮ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇੱਕ ਵਾਰ ਫਿਰ ਪਹਿਲੀ ਫਿਲਮ ਵਾਲੇ ਜਿਆਦਾਤਰ ਚਿਹਰਿਆਂ ਨੂੰ ਹੋਈ ਮੁੜ ਦੁਹਰਾਇਆ ਗਿਆ ਹੈ, ਜਿੰਨ੍ਹਾਂ ਵਿੱਚ ਨਿਰਮਲ ਰਿਸ਼ੀ, ਅਨੀਤਾ ਦੇਵਗਨ, ਤਨਵੀ ਨਾਗੀ, ਮਹਿਤਾਬ ਵਿਰਕ, ਕਰਮਜੀਤ ਅਨਮੋਲ, ਨਿਸ਼ਾ ਬਾਨੋ, ਹਾਰਬੀ ਸੰਘਾ ਆਦਿ ਸ਼ੁਮਾਰ ਹਨ।

ਅਗਲੇ ਦਿਨੀਂ 07 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ ਉਕਤ ਫਿਲਮ ਵਿੱਚ ਗੰਧਲੀ ਹੋ ਰਹੀ ਵੋਟਿੰਗ ਪ੍ਰਣਾਲੀ 'ਤੇ ਵੀ ਕਰਾਰੀ ਚੋਟ ਕਾਮੇਡੀ-ਪੂਰਨ ਢੰਗ ਮਾਰੀ ਗਈ ਹੈ, ਜਿਸ ਤੋਂ ਇਲਾਵਾ ਜੇਕਰ ਫਿਲਮ ਨਾਲ ਜੁੜੇ ਕੁਝ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਖੂਬਸੂਰਤ ਅਦਾਕਾਰਾ ਤਨਵੀ ਨਾਗੀ ਵੀ ਇਸ ਦਾ ਖਾਸ ਆਕਰਸ਼ਨ ਹੋਵੇਗੀ, ਜੋ ਅਪਣੀ ਇਸ ਨਵੀਂ ਅਤੇ ਕਰੀਬ ਇੱਕ ਸਾਲ ਦੇ ਵਕਫ਼ੇ ਨਾਲ ਆ ਰਹੀ ਫਿਲਮ ਦੁਆਰਾ ਪਾਲੀਵੁੱਡ 'ਚ ਇੱਕ ਹੋਰ ਪ੍ਰਭਾਵੀ ਪਾਰੀ ਵੱਲ ਵਧੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.