ETV Bharat / entertainment

ਅੱਛਾ! ਤਾਂ ਇਹ ਹੈ ਦਿਲਜੀਤ ਦੁਸਾਂਝ ਦੇ ਵਿਆਹ ਦਾ ਸੱਚ, ਅਦਾਕਾਰਾ ਨਿਸ਼ਾ ਬਾਨੋ ਨੇ ਕੀਤਾ ਖੁਲਾਸਾ - Nisha Bano latest post

author img

By ETV Bharat Entertainment Team

Published : Mar 21, 2024, 5:22 PM IST

Nisha Bano Shared Post Related to Diljit Dosanjh Viral Wedding Photo: ਇਸ ਸਮੇਂ ਪਾਲੀਵੁੱਡ ਗਲਿਆਰੇ ਵਿੱਚ ਇੱਕ ਖਬਰ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਗਾਇਕ ਦਿਲਜੀਤ ਦੁਸਾਂਝ ਵਿਆਹੇ ਹੋਏ ਹਨ ਅਤੇ ਇੱਕ ਫੋਟੋ ਵੀ ਵਾਇਰਲ ਹੋ ਰਹੀ ਹੈ, ਹੁਣ ਇਸ ਸੰਬੰਧੀ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕੀਤੀ ਹੈ।

Punjabi actress Nisha Bano
Punjabi actress Nisha Bano

ਚੰਡੀਗੜ੍ਹ: ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨੇ ਪੂਰੀ ਦੁਨੀਆਂ ਵਿੱਚ ਆਪਣੀ ਆਵਾਜ਼ ਦੇ ਨਾਲ-ਨਾਲ ਆਪਣੀ ਅਦਾਕਾਰੀ ਦਾ ਜਾਦੂ ਵੀ ਬਿਖੇਰਿਆ ਹੋਇਆ ਹੈ। ਉਹ ਆਪਣੇ ਹਿੱਟ ਗੀਤਾਂ ਨਾਲ ਲੋਕਾਂ ਦਾ ਦਿਲ ਜਿੱਤਣ 'ਚ ਸਫਲ ਰਹੇ ਹਨ। ਲੋਕ ਸੰਗੀਤ ਸਮਾਰੋਹਾਂ ਵਿੱਚ ਉਸ ਦੀ ਲਾਈਵ ਪਰਫਾਰਮੈਂਸ ਨੂੰ ਵੀ ਪਸੰਦ ਕਰਦੇ ਹਨ।

ਪੰਜਾਬੀ ਸਿਨੇਮਾ ਵਿੱਚ ਆਪਣੀ ਮੌਜੂਦਗੀ ਸਥਾਪਤ ਕਰਨ ਤੋਂ ਬਾਅਦ ਅਦਾਕਾਰ ਨੇ ਬਾਲੀਵੁੱਡ ਵਿੱਚ ਵੀ ਇੱਕ ਵੱਖਰੀ ਪਛਾਣ ਬਣਾਈ ਹੋਈ ਹੈ। ਹਿੰਦੀ ਫਿਲਮਾਂ 'ਚ ਉਨ੍ਹਾਂ ਦੇ ਗੀਤ ਹੀ ਨਹੀਂ ਸਗੋਂ 'ਉੜਤਾ ਪੰਜਾਬ' ਅਤੇ 'ਗੁੱਡ ਨਿਊਜ਼' ਵਰਗੀਆਂ ਸ਼ਾਨਦਾਰ ਫਿਲਮਾਂ 'ਚ ਵੀ ਉਨ੍ਹਾਂ ਦੀ ਅਦਾਕਾਰੀ ਦੇਖਣ ਨੂੰ ਮਿਲੀ ਹੈ। ਅਦਾਕਾਰ ਜਲਦੀ ਹੀ ਪਰਿਣੀਤੀ ਚੋਪੜਾ ਨਾਲ ਫਿਲਮ 'ਚਮਕੀਲਾ' 'ਚ ਨਜ਼ਰ ਆਉਣਗੇ।

ਇਸ ਦੌਰਾਨ ਅਦਾਕਾਰ ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ਵਿੱਚ ਚੱਲ ਰਿਹਾ ਹੈ। ਭਾਵੇਂ ਉਸਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਕਦੇ ਵੀ ਜਿਆਦਾ ਨਹੀਂ ਦੱਸਿਆ। ਪਰ ਹਾਲ ਹੀ 'ਚ ਇੱਕ ਖਬਰ ਅੱਗ ਵਾਂਗ ਫੈਲ ਰਹੀ ਹੈ ਕਿ ਅਦਾਕਾਰ-ਗਾਇਕ ਦਾ ਵਿਆਹ ਪਹਿਲਾਂ ਹੀ ਹੋ ਚੁੱਕਾ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ। ਇੰਨਾ ਹੀ ਨਹੀਂ ਇਸ ਮਾਮਲੇ 'ਚ ਕਿਆਰਾ ਅਡਵਾਨੀ ਦਾ ਵੀ ਜ਼ਿਕਰ ਕੀਤਾ ਜਾ ਰਿਹਾ ਹੈ। ਪਰ ਹੁਣ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਨੇ ਇਸ ਵਾਇਰਲ ਖਬਰ ਉਤੇ ਵਿਸ਼ਰਾਮ ਚਿੰਨ੍ਹ ਲਾ ਦਿੱਤਾ ਹੈ।

ਕੀ ਬੋਲੀ ਅਦਾਕਾਰਾ ਨਿਸ਼ਾ ਬਾਨੋ: ਹਾਲ ਹੀ ਵਿੱਚ ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਆਪਣੇ ਇੰਸਟਾਗ੍ਰਾਮ ਉਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਅਦਾਕਾਰਾ ਨੇ ਇੱਕ ਵੀਡੀਓ ਸਾਂਝੀ ਕੀਤੀ, ਇਸ ਵੀਡੀਓ ਵਿੱਚ ਅਦਾਕਾਰ ਦਿਲਜੀਤ ਦੁਸਾਂਝ ਨਾਲ ਇੱਕ ਵਿਆਹ ਦੇ ਜੋੜੇ ਵਿੱਚ ਖੜ੍ਹੀ ਔਰਤ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦਾ ਹੋਏ ਨਿਸ਼ਾ ਬਾਨੋ ਨੇ ਲਿਖਿਆ, 'ਹਾਹਾਹਾ...ਕੋਈ ਮੈਨੂੰ ਵੀ ਪੁੱਛਲੋ...ਮੈਂ ਐਵੇਂ ਹੀ ਪਤਨੀ ਬਣਾਤੀ, ਇਹ ਖਬਰ ਬਹੁਤ ਵਾਇਰਲ ਹੋ ਰਹੀ ਹੈ ਅਤੇ ਬਹੁਤ ਸਾਰੇ ਲੋਕ ਮੈਨੂੰ ਵੀਡੀਓਜ਼ ਅਤੇ ਫੋਟੋਆਂ ਟੈਗ ਅਤੇ ਸ਼ੇਅਰ ਕਰ ਰਹੇ ਨੇ, ਪਰ ਪੰਜਾਬੀਆਂ ਨੂੰ ਪਤਾ ਵੀ ਮੈਂ ਸਮੀਰ ਮਾਹੀ ਦੀ ਪਤਨੀ ਆ, ਬਾਲੀਵੁੱਡ ਨੂੰ ਕੌਣ ਸਮਝਾਵੇ।' ਇਸ ਤੋਂ ਇਲਾਵਾ ਅਦਾਕਾਰਾ ਨੇ ਇਸ ਨਾਲ ਕਾਫੀ ਸਾਰੇ ਹਾਸੀ ਵਾਲੇ ਇਮੋਜੀ ਵੀ ਸਾਂਝੇ ਕੀਤੇ ਹਨ।

ਇਸ ਗੱਲ ਤੋਂ ਸਾਬਿਤ ਹੁੰਦਾ ਹੈ ਕਿ ਜੋ ਫੋਟੋ ਸ਼ੋਸਲ ਮੀਡੀਆ ਉਤੇ ਦਿਲਜੀਤ ਦੁਸਾਂਝ ਦੀ ਪਤਨੀ ਕਹਿ ਕੇ ਵਾਇਰਲ ਕੀਤੀ ਜਾ ਰਹੀ ਹੈ, ਅਸਲ ਵਿੱਚ ਉਹ ਫੋਟੋ ਅਦਾਕਾਰਾ ਨਿਸ਼ਾ ਬਾਨੋ ਦੀ ਹੈ। ਦਿਲਜੀਤ ਦੁਸਾਂਝ ਦਾ ਵਿਆਹ ਹੋ ਚੁੱਕਾ ਹੈ ਜਾਂ ਨਹੀਂ ਫਿਲਹਾਲ ਇਸ ਬਾਰੇ ਕੁੱਝ ਵੀ ਠੋਸ ਨਹੀਂ ਕਿਹਾ ਜਾ ਸਕਦਾ।

ਇਸ ਦੌਰਾਨ ਨਿਸ਼ਾ ਬਾਨੋ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਕਈ ਪੰਜਾਬੀ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਹੈ, ਜਿਸ ਵਿੱਚ 'ਨੀ ਮੈਂ ਸੱਸ ਕੁੱਟਣੀ 2' ਅਤੇ 'ਹੱਲ ਕਿ ਐ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਸ਼ਾਮਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.