ETV Bharat / entertainment

ਗਿੱਪੀ ਗਰੇਵਾਲ ਨੇ 'ਵਾਰਨਿੰਗ 3' ਦਾ ਕੀਤਾ ਐਲਾਨ, ਜਾਣੋ ਕਦੋਂ ਹੋਵੇਗੀ ਰਿਲੀਜ਼

author img

By ETV Bharat Entertainment Team

Published : Mar 2, 2024, 2:47 AM IST

Updated : Mar 2, 2024, 9:37 AM IST

Gippy Grewal New Movie Warning 3: ਗਿੱਪੀ ਗਰੇਵਾਲ ਨੇ ਪ੍ਰਿੰਸ ਕੰਵਲਜੀਤ ਸਿੰਘ ਨੂੰ ਖਾਸ ਤੋਹਫ਼ਾ ਦਿੱਤਾ ਹੈ। ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ 'ਵਾਰਨਿੰਗ 3' ਦਾ ਐਲਾਨ ਕੀਤਾ ਹੈ। ਇਸ ਬਾਰੇ ਹੋਰ ਜਾਣਕਾਰੀ ਲਈ, ਪੜ੍ਹੋ ਪੂਰੀ ਖ਼ਬਰ...

Gippy Grewal New Movie Warning 3
Gippy Grewal New Movie Warning 3

ਹੈਦਰਾਬਾਦ ਡੈਸਕ: ਪੰਜਾਬੀ ਸਿਨੇਮਾਂ ਸਟਾਰ ਅਤੇ ਨਿਰਮਾਤਾ ਗਿੱਪੀ ਗਰੇਵਾਲ ਵੱਲੋ ਬਹੁ-ਆਯਾਮੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਨੂੰ ਉਨਾਂ ਦੇ ਜਨਮ ਦਿਨ ਸਬੰਧਤ ਇਕ ਅਹਿਮ ਅਤੇ ਵੱਡੇ ਤੋਹਫ਼ੇ ਨਾਲ ਨਵਾਜ਼ਿਆ ਗਿਆ ਹੈ ,ਜਿੰਨਾਂ ਵੱਲੋ ਅਪਣੀਆਂ ਹੋਮ ਪ੍ਰੋਡੋਕਸ਼ਨ ਫਿਲਮਾਂ ਨੂੰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਹੇ ਇਸ ਬਾਕਮਾਲ ਐਕਟਰ ਨਾਲ 'ਵਾਰਨਿੰਗ 3' ਫਿਲਮ ਬਣਾਉਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ , ਜਿਸ ਨੂੰ 08 ਅਗਸਤ, 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ ਕੀਤਾ ਜਾਵੇਗਾ।

Gippy Grewal New Movie Warning 3
'ਵਾਰਨਿੰਗ 3' ਦਾ ਐਲਾਨ

ਐਕਸ਼ਨ ਅਤੇ ਡਰਾਮਾ ਸਟੋਰੀ: 'ਹੰਬਲ ਮੋਸ਼ਨ ਪਿਕਚਰਜ਼' ਵੱਲੋ ਨਿਰਮਿਤ ਕੀਤੀ ਜਾ ਰਹੀ ਇਸ ਬਿਗ ਸੈਟਅੱਪ ਫ਼ਿਲਮ ਦਾ ਨਿਰਦੇਸ਼ਨ ਨੌਜਵਾਨ ਅਤੇ ਚਰਚਿਤ ਫ਼ਿਲਮਕਾਰ ਅਮਰ ਹੁੰਦਲ ਕਰਨਗੇ ,ਜੋ ਇਸ ਤੋੰ ਪਹਿਲਾ ਆਈਆ 'ਵਾਰਨਿੰਗ' ਅਤੇ 'ਵਾਰਨਿੰਗ 2' ਨੂੰ ਵੀ ਸ਼ਾਨਦਾਰ ਅਤੇ ਪ੍ਰਭਾਵੀ ਰੂਪ ਦੇਣ ਵਿਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ। ਐਕਸ਼ਨ ਅਤੇ ਡਰਾਮਾ ਸਟੋਰੀ ਅਧਾਰਿਤ ਇਸ ਫ਼ਿਲਮ ਵਿਚ ਹਾਲੀਆ 'ਵਾਰਨਿੰਗ 2' ਦੇ ਪ੍ਰਮੁੱਖ ਐਕਟਰਜ਼ ਰਹੇ ਗਿੱਪੀ ਗਰੇਵਾਲ, ਧੀਰਜ ਕੁਮਾਰ, ਰਾਜ ਸਿੰਘ ਝਿੰਜਰ ਵੀ ਅਹਿਮ ਭੂਮਿਕਾਵਾਂ ਨਿਭਾਉਣ ਜਾ ਰਹੇ ਹਨ। ਅਨਾਊਸਮੈਂਟ ਪੜਾਅ ਤੋਂ ਦਰਸ਼ਕਾਂ ਦੀ ਉਤਸੁਕਤਾ ਦਾ ਕੇਦਰ ਬਿੰਦੂ ਬਣੀ ਇਸ ਫ਼ਿਲਮ ਦਾ ਕਹਾਣੀ ਬਿਰਤਾਂਤ ਜਿੱਥੇ ਛੱਡਿਆ ਗਿਆ ਸੀ, ਉੱਥੋਂ ਹੀ ਸ਼ੁਰੂ ਕਰਨ ਲਈ ਤਿਆਰ ਹੈ।

Gippy Grewal New Movie Warning 3
'ਵਾਰਨਿੰਗ 3' ਦਾ ਐਲਾਨ

ਬਾਲੀਵੁੱਡ ਚਿਹਰੇ ਵੀ ਬਣਨਗੇ ਫਿਲਮ ਦਾ ਹਿੱਸਾ: ਇਸ ਫ਼ਿਲਮ ਦੀ ਨਿਰਮਾਣ ਟੀਮ, ਜਿਸ ਅਨੁਸਾਰ ਦਰਸ਼ਕਾਂ ਨੂੰ , ਇਕ ਵਾਰ ਰੋਮਾਂਚਕ -ਥ੍ਰਿਲਰ ਸਿਨੇਮਾਂ ਸਿਰਜਣਾਤਮਕਤਾ ਦਾ ਅਹਿਸਾਸ ਕਰਵਾਉਣ ਜਾ ਰਹੀ ਇਹ ਫ਼ਿਲਮ, ਜਿਸ ਵਿਚ ਪਹਿਲੇ ਭਾਗਾਂ ਨਾਲੋ ਵੀ ਜਿਆਦਾ ਖਤਰਨਾਕ ਐਕਸ਼ਨ ਦ੍ਰਿਸ਼ ਵੇਖਣ ਨੂੰ ਮਿਲਣਗੇ। ਜਲਦ ਸ਼ੂਟਿੰਗ ਪੜਾਅ ਵੱਲ ਵਧਣ ਜਾ ਰਹੀ ਇਸ ਫ਼ਿਲਮ ਵਿਚ ਨਵੇਂ ਚਿਹਰਿਆਂ ਨੂੰ ਵੀ ਪੇਸ਼ ਕੀਤਾ ਜਾਵੇਗਾ, ਜਿੰਨਾਂ ਦੇ ਨਾਵਾਂ ਦਾ ਰਸਮੀ ਖੁਲਾਸਾ ਜਲਦ ਕੀਤਾ ਜਾਵੇਗਾ।

ਇਸ ਤੋਂ ਇਲਾਵਾ ਕੁਝ ਵੱਡੇ ਬਾਲੀਵੁੱਡ ਚਿਹਰਿਆਂ ਦੇ ਵੀ ਇਸ ਇਕ ਹੋਰ ਬਹੁ-ਚਰਚਿਤ ਫ਼ਿਲਮ ਦਾ ਹਿੱਸਾ ਬਣਾਏ ਜਾ ਰਹੇ ਹਨ ,ਜੋ ਗਿੱਪੀ ਗਰੇਵਾਲ ਦੀ ਇਸ ਹੋਮ ਪ੍ਰੋਡੋਕਸ਼ਨ ਫ਼ਿਲਮ ਨੂੰ ਹੋਰ ਪ੍ਰਭਾਵੀ ਰੂਪ ਦੇਣ ਵਿਚ ਅਹਿਮ ਯੋਗਦਾਨ ਪਾਉਣਗੇ । ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਵਿੱਚ ਹੀ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਾਲੇ ਵਰਸਟਾਈਲ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਅੱਜ ਗਿੱਪੀ ਗਰੇਵਾਲ ਦੀਆਂ ਫਿਲਮਾਂ ਦਾ ਖਾਸ ਚਿਹਰਾ ਬਣਦਾ ਜਾ ਰਹੇ ਹਨ, ਜੋ ਉਨਾਂ ਦੀਆਂ ਅਗਲੇ ਦਿਨੀ ਰਿਲੀਜ਼ ਹੋਣ ਜਾ ਰਹੀ 'ਅਰਦਾਸ 3 ' ਜਿਹੀਆਂ ਕਈ ਹੋਰ ਵੱਡੀਆ ਫਿਲਮਾਂ ਵਿਚ ਵੀ ਮਹੱਤਵਪੂਰਨ ਕਿਰਦਾਰ ਨਿਭਾਉਂਦੇ ਵਿਖਾਈ ਦੇਣਗੇ।

Last Updated : Mar 2, 2024, 9:37 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.