ਏਅਰਪੋਰਟ 'ਤੇ ਆਪਾ ਖੋ ਬੈਠੇ ਨਸੀਰੂਦੀਨ ਸ਼ਾਹ, ਫੈਨਜ਼ 'ਤੇ ਹੋਏ ਗੁੱਸਾ, ਦੇਖੋ ਵੀਡੀਓ

author img

By ETV Bharat Entertainment Team

Published : Feb 24, 2024, 12:47 PM IST

Naseeruddin Shah

Naseeruddin Shah: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਏਅਰਪੋਰਟ 'ਤੇ ਪ੍ਰਸ਼ੰਸਕਾਂ 'ਤੇ ਗੁੱਸੇ ਹੁੰਦੇ ਨਜ਼ਰੀ ਪਏ। ਦੇਖੋ ਵਾਇਰਲ ਵੀਡੀਓ।

ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਸੀਰੂਦੀਨ ਸ਼ਾਹ ਆਪਣੀਆਂ ਫਿਲਮਾਂ 'ਚ ਆਪਣੇ ਸ਼ਾਨਦਾਰ ਅੰਦਾਜ਼ ਲਈ ਜਾਣੇ ਜਾਂਦੇ ਹਨ। ਉਸ ਦੀ ਅਦਾਕਾਰੀ ਵਿੱਚ ਸ਼ਿਸ਼ਟਾਚਾਰ ਅਤੇ ਨਿਮਰਤਾ ਝਲਕਦੀ ਹੈ। ਪਰ ਇਹ ਕੀ...ਅਸਲ ਜ਼ਿੰਦਗੀ 'ਚ ਇਹ ਅਦਾਕਾਰ ਆਪਣੇ ਕਿਰਦਾਰ ਤੋਂ ਬਿਲਕੁਲ ਉਲਟ ਨਿਕਲਿਆ। ਦਰਅਸਲ, ਅਦਾਕਾਰ ਨੂੰ ਨਵੀਂ ਦਿੱਲੀ ਏਅਰਪੋਰਟ 'ਤੇ ਇੱਕ ਪ੍ਰਸ਼ੰਸਕ 'ਤੇ ਗੁੱਸਾ ਹੁੰਦੇ ਦੇਖਿਆ ਗਿਆ। ਪ੍ਰਸ਼ੰਸਕਾਂ ਨਾਲ ਇਸ ਅਦਾਕਾਰ ਦੇ ਵਿਵਹਾਰ ਦਾ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।

ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਅਦਾਕਾਰ ਏਅਰਪੋਰਟ ਤੋਂ ਆਪਣੀ ਕਾਰ ਵੱਲ ਵੱਧ ਰਿਹਾ ਹੈ। ਅਦਾਕਾਰ ਨੇ ਇੱਕ ਮਾਸਕ ਪਾਇਆ ਹੋਇਆ ਹੈ। ਜਿਵੇਂ ਹੀ ਪ੍ਰਸ਼ੰਸਕਾਂ ਨੇ ਅਦਾਕਾਰ ਨੂੰ ਦੇਖਿਆ ਤਾਂ ਉਹ ਉਸ ਨਾਲ ਫੋਟੋ ਖਿੱਚਵਾਉਣ ਲਈ ਉਤਸ਼ਾਹਿਤ ਹੋ ਗਏ, ਅਜਿਹੇ 'ਚ ਅਦਾਕਾਰ ਨੇ ਆਪਣਾ ਆਪਾ ਗੁਆ ਦਿੱਤਾ ਅਤੇ ਕਿਹਾ ਕਿ 'ਤੁਸੀਂ ਲੋਕਾਂ ਨੇ ਮੈਨੂੰ ਬਹੁਤ ਪਰੇਸ਼ਾਨ ਕੀਤਾ ਹੈ, ਕੀ ਤੁਹਾਨੂੰ ਸਮਝ ਨਹੀਂ ਆ ਰਹੀ।' ਬਾਅਦ ਵਿੱਚ ਵੀਡੀਓ ਵਿੱਚ ਲੋਕ ਹੱਸਦੇ ਅਤੇ ਤਾੜੀਆਂ ਵਜਾਉਂਦੇ ਨਜ਼ਰ ਆ ਰਹੇ ਹਨ।

ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਇਸ ਵੀਡੀਓ 'ਤੇ ਇੱਕ ਯੂਜ਼ਰ ਨੇ ਲਿਖਿਆ, 'ਤੁਸੀਂ ਸਹੀ ਕੀਤਾ ਸਰ।' ਇੱਕ ਨੇ ਲਿਖਿਆ ਹੈ, 'ਉਹ ਵੀ ਇਨਸਾਨ ਹੈ ਅਤੇ ਉਸ ਦਾ ਮੂਡ ਵੀ ਬਦਲਦਾ ਰਹਿੰਦਾ ਹੈ।' ਇਸ ਦੇ ਨਾਲ ਹੀ ਇੱਕ ਨੇ ਲਿਖਿਆ ਹੈ, 'ਪਾਪਰਾਜ਼ੀ ਨੂੰ ਵੀ ਆਪਣੀ ਸੀਮਾ ਵਿੱਚ ਰਹਿਣਾ ਚਾਹੀਦਾ ਹੈ।'

ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਨਸੀਰੂਦੀਨ ਜਲਦੀ ਹੀ ਕਰਨ ਜੌਹਰ ਦੀ ਸੀਰੀਜ਼ ਸ਼ੋਅਟਾਈਮ ਵਿੱਚ ਨਜ਼ਰ ਆਉਣਗੇ। ਇਸ 'ਚ ਇਮਰਾਨ ਹਾਸ਼ਮੀ, ਮੌਨੀ ਰਾਏ ਅਤੇ ਰਾਜੀਵ ਖੰਡੇਲਵਾਲ ਵਰਗੇ ਸਿਤਾਰੇ ਅਹਿਮ ਭੂਮਿਕਾਵਾਂ 'ਚ ਹਨ। ਸੋਮਿਤ ਰਾਏ ਅਤੇ ਮਿਹਿਰ ਦੇਸਾਈ ਦੁਆਰਾ ਨਿਰਦੇਸ਼ਿਤ ਇਹ ਸੀਰੀਜ਼ 8 ਮਾਰਚ ਨੂੰ ਪ੍ਰਸਾਰਿਤ ਹੋਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.