ETV Bharat / entertainment

ਮਾਰੂ ਮਹੋਤਸਵ 'ਚ ਜੱਸੀ ਗਿੱਲ ਅਤੇ ਬੱਬਲ ਰਾਏ ਨੇ ਬੰਨ੍ਹਿਆ ਰੰਗ, ਦੇਖੋ ਵੀਡੀਓ

author img

By ETV Bharat Entertainment Team

Published : Feb 24, 2024, 11:26 AM IST

Maru Mahotsav 2024: ਜੈਸਲਮੇਰ ਵਿੱਚ ਸ਼ੁੱਕਰਵਾਰ ਨੂੰ ਮਾਰੂ ਮਹੋਤਸਵ ਦੌਰਾਨ ਇੱਕ ਸ਼ਾਨਦਾਰ ਨਜ਼ਾਰਾ ਦੇਖਣ ਨੂੰ ਮਿਲਿਆ। ਪ੍ਰਸਿੱਧ ਗਾਇਕ ਜੱਸੀ ਗਿੱਲ ਦੀਆਂ ਧੁਨਾਂ ਨੇ ਸਰੋਤਿਆਂ ਦਾ ਮਨ ਮੋਹ ਲਿਆ। ਗਿੱਲ ਦੇ ਗੀਤਾਂ 'ਤੇ ਦਰਸ਼ਕ ਖੂਬ ਨੱਚਦੇ ਨਜ਼ਰ ਆਏ।

Jassie Gill  and Babbal Rai
Jassie Gill and Babbal Rai

ਜੱਸੀ ਗਿੱਲ ਅਤੇ ਬੱਬਲ ਰਾਏ ਦੀ ਵੀਡੀਓ

ਜੈਸਲਮੇਰ: ਜੈਸਲਮੇਰ ਵਿੱਚ ਇਸ ਸਮੇਂ ਮਾਰੂ ਮਹੋਤਸਵ ਹੋ ਰਿਹਾ ਹੈ, ਜੋ ਕਿ ਰਾਜਸਥਾਨ ਦੇ ਜੈਸਲਮੇਰ ਦਾ ਇੱਕ ਮਸ਼ਹੂਰ ਸਮਾਗਮ ਹੈ। ਇਹ 22 ਤੋਂ 24 ਫਰਵਰੀ 2024 ਤੱਕ ਕਾਫੀ ਖੂਬਸੂਰਤ ਤਰੀਕੇ ਨਾਲ ਆਪਣੇ ਅੰਤਿਮ ਪੜ੍ਹਾਅ ਵੱਲ ਵੱਧ ਰਿਹਾ ਹੈ। ਇਹ ਜੈਸਲਮੇਰ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਜਸਥਾਨ ਸੈਰ-ਸਪਾਟਾ ਵਿਭਾਗ ਦੁਆਰਾ ਆਯੋਜਿਤ ਕੀਤਾ ਗਿਆ। ਮਾਰੂ ਮਹੋਤਸਵ ਰਾਜਸਥਾਨ ਦੀ ਸੱਭਿਆਚਾਰਕ ਵਿਰਾਸਤ ਵਿੱਚ ਇੱਕ ਮਨਮੋਹਕ ਯਾਤਰਾ ਦੀ ਪੇਸ਼ਕਸ਼ ਕਰਦਾ ਹੈ। ਇਸ ਵਿੱਚ ਕਾਫੀ ਸਾਰੇ ਰੰਗਾਂ ਰੰਗ ਪ੍ਰੋਗਰਾਮ ਹੁੰਦੇ ਹਨ।

ਇਸੇ ਤਰ੍ਹਾਂ ਗੁਜ਼ਰੀ ਰਾਤ ਪੰਜਾਬੀ ਗਾਇਕ ਜੱਸੀ ਗਿੱਲ, ਬੱਬਲ ਰਾਏ ਅਤੇ ਹੋਰ ਕਲਾਕਾਰਾਂ ਨੇ ਮਾਰੂ ਮਹੋਤਸਵ ਦੀ ਸੱਭਿਆਚਾਰਕ ਸ਼ਾਮ ਵਿੱਚ ਰੰਗ ਭਰ ਦਿੱਤਾ। ਦੇਰ ਰਾਤ ਤੱਕ ਦਰਸ਼ਕ ਗਾਇਕਾਂ ਦੀਆਂ ਧੁਨਾਂ 'ਤੇ ਨੱਚਦੇ ਰਹੇ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਜ਼ਿਲ੍ਹਾ ਪ੍ਰਧਾਨ ਪ੍ਰਤਾਪ ਸਿੰਘ ਸਮੇਤ ਆਏ ਮਹਿਮਾਨਾਂ ਵੱਲੋਂ ਗਾਜ਼ੀ ਖਾਨ ਬਰਨਾ ਅਤੇ ਚੰਦਰ ਪ੍ਰਕਾਸ਼ ਵਿਆਸ ਨੂੰ ਸਨਮਾਨਿਤ ਕੀਤਾ ਗਿਆ। ਪੇਸ਼ਕਾਰੀਆਂ ਦੀ ਸ਼ੁਰੂਆਤ ਵਿੱਚ ਕਮਾਯਾ ਦੇ ਖਿਡਾਰੀ ਘੇਵਰ ਖਾਨ ਨੇ ਈਦੋਨੀ ਗੀਤ ਪੇਸ਼ ਕੀਤਾ ਅਤੇ ਅਨੂੰ ਨੇ ਘੁਟਣਾ ਚੱਕਰ ਨਾਚ ਪੇਸ਼ ਕੀਤਾ।

ਪ੍ਰੋਗਰਾਮ 'ਚ ਪਹੁੰਚੇ ਪੰਜਾਬੀ ਸੰਗੀਤ ਦੇ ਸਿਤਾਰੇ ਗਾਇਕ ਜੱਸੀ ਗਿੱਲ ਅਤੇ ਬੱਬਲ ਰਾਏ ਨੇ 'ਜਿਹਨੇ ਮੇਰਾ ਦਿਲ ਲੁੱਟਿਆ', 'ਬਾਪੂ ਜ਼ਿਮੀਦਾਰ', 'ਦਿਲ ਲੈ ਗਈ ਕੁੜੀ ਗੁਜਰਾਤ ਦੀ' ਆਦਿ ਗੀਤ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਉਹਨਾਂ ਨੂੰ ਨੱਚਣ ਲ਼ਈ ਮਜ਼ਬੂਰ ਕਰ ਦਿੱਤਾ।

ਇਸ ਦੌਰਾਨ ਪੁਲਿਸ ਸੁਪਰਡੈਂਟ ਸੁਧੀਰ ਚੌਧਰੀ, ਵਧੀਕ ਜ਼ਿਲ੍ਹਾ ਕੁਲੈਕਟਰ ਪਰਸਰਾਮ, ਮੁੱਖ ਕਾਰਜਕਾਰੀ ਅਧਿਕਾਰੀ ਭਗੀਰਥ ਬਿਸ਼ਨੋਈ, ਉਪ ਮੰਡਲ ਅਫ਼ਸਰ ਹਨੂੰਮਾਨ ਸਿੰਘ ਰਾਠੌੜ, ਅਰੁਣ ਪੁਰੋਹਿਤ ਕੰਵਰਾਜ ਸਿੰਘ, ਅਮਰਦੀਨ ਫਕੀਰ ਅਤੇ ਹੋਰ ਪਤਵੰਤੇ ਹਾਜ਼ਰ ਸਨ। ਪ੍ਰੋਗਰਾਮ ਦਾ ਸੰਚਾਲਨ ਨੇਮੀਚੰਦ ਅਤੇ ਪ੍ਰੀਤੀ ਭਾਟੀਆ ਨੇ ਕੀਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.